ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨੈਸ਼ਨਲ ਡਾਕਟਰਸ ਡੇ ਦੇ ਮੌਕੇ ‘ਤੇ ਸੂਬਾ ਵਾਸੀਆਂ ਤੋਂ ਡਾਕਟਰਾਂ ਨੂੰ ਦਿਲ ਤੋਂ ਸਲਾਮz ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਰੋਨਾ ਸਮੇਂ ਵਿਚ ਵੀ ਡਾਕਟਰ ਲਗਾਤਾਰ ਆਪਣੀ ਜਿਮੇਵਾਰੀ ਨੂੰ ਨਿਭਾ ਰਹੇ ਹਨ। ਸ੍ਰੀ ਵਿਜ ਨੇ ਕਿਹਾ ਕਿ ਇੰਦਾਂ ਤਾਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ, ਪਰ ਕੋਰੋਨਾ ਸਮੇਂ ਵਿਚ ਇਹ ਦਿਨ ਹੋਰ ਵੀ ਮਹਤੱਵਪੂਰਣ ਹੋ ਗਿਆ ਹੈ ਕਿਉਂਕਿ ਸਾਡੇ ਡਾਕਟਰਾਂ ਨੇ ਆਪਣੀ ਜਾਣ ਦੀ ਪਰਵਾਹ ਕੀਤੇ ਬਿਨ੍ਹਾ ਲੋਕਾਂ ਦੀ ਜਾਣ ਬਚਾਈ ਹੈ।ਸ੍ਰੀ ਵਿਜ ਨੇ ਡਾਕਟਰਾਂ ਨੂੰ ਕੋਰੋਨਾ ਯੋਧਾ ਦੱਸਦੇ ਹੋਏ ਨਮਨ ਕੀਤਾ ਅਤੇ ਕਿਹਾ ਕਿ ਸਦੀ ਦੀ ਇਸ ਸੱਭ ਤੋਂ ਮੁਸ਼ਕਲ ਸਮੇਂ ਵਿਚ ਇੰਨ੍ਹਾਂ ਯੋਧਾਵਾਂ ਨੇ ਕਾਫੀ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਦਿਨ-ਰਾਤ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਰਗੀ ਖਤਰਨਾਕ ਸੰਕ੍ਰਮਕ ਬੀਮਾਰੀ ਤੋਂ ਪੀੜਤ ਵਿਅਕਤੀ ਦੇ ਕੋਲ ਜਾਂਦੇ ਹੋਏ ਲੋਕ ਘਬਰਾਉਂਦੇ ਹਨ ਪਰ ਇੰਨ੍ਹਾਂ ਯੋਧਾਵਾਂ ਨੇ ਲੋਕਾਂ ਦਾ ਉਪਚਾਰ ਕੀਤਾ ਤੇ ਉਪਚਾਰ ਨਾਲ ਠੀਕ ਹੋਣ ਦੇ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਹਿੰਮਤੀ ਕਾਰਜ ਕੀਤਾ ਹੈ, ਇਸ ਲਈ ਅੱਜ ਦੇਸ਼ ਡਾਕਟਰਾਂ ਨੂੰ ਸਲਾਮ ਕਰ ਰਿਹਾ ਹੈ।