ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਇਹ ਸ਼ਬਦ ਹੀ ਨਹੀਂ ਸਗੋ ਇੰਨ੍ਹਾਂ ਵਿਚ ਸੁਰੱਖਿਆ ਅਤੇ ਸਾਵਧਾਨੀ ਦਾ ਸੰਦੇਸ਼ ਲੁਕਿਆ ਹੋਇਆ ਹੈ। ਸਾਨੂੰ ਕੋਰੋਨਾ ਤੋਂ ਸਾਵਧਾਨੀ ਅਤੇ ਸੁਚੇਤ ਰਹਿਣ ਦੀ ਜਰੂਰਤ ਹੈ। ਖੁਦ ਦਾ ਬਚਾਅ ਕਰਦੇ ਹੋਏ ਹੋਰਾਂ ਨੂੰ ਵੀ ਸਾਵਧਾਨ ਰਣਹਣ ਦੀ ਲਈ ਪ੍ਰੇਰਿਤ ਕਰਦਾ ਹੈ।ਉਹ ਅੱਜ ਅੰਬਾਲਾ ਵਿਚ ਆਪਣੇ ਨਿਵਾਸ ਸਥਾਨ ਤੇ ਇਸ ਵਿਸ਼ਾ ਨੂੰ ਲੈ ਕੇ ਲੋਕਾਂ ਲਾਲ ਗਲਬਾਤ ਕਰ ਰਹੇ ਸਨ। ਸੂਬੇ ਵਿਚ ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਦੀ ਵਿਵਸਥਾ ਇਸ ਗਲ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਕੋਰੋਨਾ ਦੀ ਚੇਨ ਹੁਣ ਟੁੱਟਣ ਲੱਗੀ ਹੈ।ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸੂਬੇ ਦੀ ਜਨਤਾ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਦੇ ਮੱਦੇਨਜਰ ਸਾਵਧਾਨ ਅਤੇ ਸੁਚੇਤ ਰੱਖਣਾ ਹੈ। ਲਾਕਡਾਊਨ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਸੰਯੁਕਤ ਰੂਪ ਨਾਲ ਏਕਤਾ ਦੇ ਖੇਤਰ ਵਿਚ ਬੰਨ ਕੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਜਰੂਰੀ ਹੈ।