ਨੋਟੀਫਿਕੇਸ਼ਨ 14 ਜੂਨ, 2021 ਤੋਂ ਲਾਗੂ ਮੰਨੀ ਜਾਵੇਗੀ ਅਤੇ 30 ਸਤੰਬਰ, 2021 ਤਕ ਰਹੇਗੀ ਲਾਗੂ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੋਵਿਡ-19 ਦੇ ਉਪਚਾਰ ਅਤੇ ਪ੍ਰਬੰਧਨ ਵਿਚ ਵਰਤੋ ਕੀਤੀ ਜਾ ਰਹੀ ਵਸਤੂਆਂ ਅਤੇ ਸੇਵਾਵਾਂ ਦੀ ਜੀਐਸਟੀ ਦਰਾਂ ਵਿਚ ਕਮੀ ਨਾਲ ਸਬੰਧਿਤ ਨੋਟੀਫਿਕੇਸ਼ਨ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਇਹ ਨੋਟੀਫਿਕੇਸ਼ਨ 14 ਜੂਨ, 2021 ਤੋਂ ਲਾਗੂ ਮੰਨੀ ਜਾਵੇਗੀ ਅਤੇ 30 ਸਤੰਬਰ, 2021 ਤਕ ਲਾਗੂ ਰਹੇਗੀ।12 ਜੂਨ, 2021 ਨੂੰ ਹੋਈ 44ਵੀਂ ਜੀਐਸਟੀ ਕਾਊਂਸਿਲ ਦੀ ਮੀਟਿੰਗ ਦੀ ਸਿਫਾਰਿਸ਼ਾਂ ਦੇ ਅਨੁਰੂਪ ਨੌਟੀਫਿਕੇਸ਼ਨ ਵਿਚ ਜੀਐਸਟੀ ਦੀ ਦਰਾਂ ਘੱਟ/ਤੈਅ ਕੀਤੀਆਂ ਗਈਆਂ ਹਨ।ਨੋਟੀਫਿਕੇਸ਼ਨ ਅਨੁਸਾਰ ਦੋ ਦਵਾਈਆਂ ਟੋਸਿਲਿਜੁਮੈਵ ਅਤੇ ਏਂਫੋਟੇਰਿਸਿਨ-ਬੀ ‘ਤੇ ਜੀਐਸਟੀ ਨਹੀਂ ਲੱਗੇਗਾ। ਇਸ ਤੋਂ ਇਲਾਵਾ, ਕੋਵਿਡ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ 15 ਹੋਰ ਵਸਤੂਆਂ ਜਿਵੇਂ ਮੈਡੀਕਲ ਗ੍ਰੇਡ ਆਕਸੀਜਨ, ਰੇਮਡੇਸਿਵਰ, ਹੈਪਰਿਨ (ਏਂਟੀ-ਕੋਗੁਲੇਂਟ੍ਰਸ), ਕੋਵਿਡ ਟੇਸਟਿੰਗ ਕਿੱਟ, ਇੰਫਲੇਮੇਟਰੀ ਡਾਇਗ੍ਰੇਸਟਿਕ (ਮਾਰਕਰ) ਕਿੱਟ ਨਾਂਅ ਆਈਐਲ6, ਡੀ-ਡਿਮਰ, ਸੀਆਰਪੀ (ਸੀ-ਐਕਟਿਵ ਪ੍ਰੋਟੀਨ), ਐਲਡੀਐਚ, ਫੇਰਿਟਿਨ, ਪੋz ਕੈਲਸੀਟੋਨਿਨ (ਪੀਸੀਟੀ) ਅਤੇ ਬਲੱਡ ਗੈਸ ਰਿਜੇਂਟਸ, ਹੈਂਡ ਸੈਨੀਟਾਈਜਰ, ਨਾਲ-ੲਨਵੇਸਿਵ ਵੈਂਟੀਲੇਸ਼ਨ ਦੇ ਨਾਲ ਇਸਤੇਮਾਲ ਲਈ ਹੇਲਮੇਟ, ਸ਼ਮਸ਼ਾਨ ਦੇ ਲਈ ਗੈਸ/ਇਲੇਕਟ੍ਰਿਕ/ਹੋਰ ਭੱਠੀਆਂ, ਪਲੱਸ ਆਕਸੀਮੀਟਰ, ਹਾਈ ਫਲੋ ਨੇਜਲ, ਕੁਲਾ ਡਿਵਾੲਸ, ਆਕਸੀਜਨ ਕੰਸੰਟ੍ਰੇਅਰ/ਜਨਰੇਟਰ, ਵੈਂਟੀਲੇਟਰ, ਬੀਆਈਪੀਏਪੀ ਮਸ਼ੀਨ, ਆਈਸੀਯੂ ਵੈਂਟੀਲੇਟਰਸ ਦੇ ਲਈ ਨਾਲ ਇਨਵੇਸਿਵ ਵਂੈਟੀਲੇਸ਼ਨ ਨੇਜਲ ਜਾਂ ਓਰੋਨੇਜਲ ਮਾਸਕ ਅਤੇ ਤਾਪਮਾਨ ਜਾਂਚ ਉਪਕਰਣ ‘ਤੇ 2.5 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਜਾਵੇਗਾ। ਜਦੋਂ ਕਿ ਐਂਬੂਲੇਂਸ ‘ਤੇ ਜੀਐਸਟੀ ਦਰ 6 ਫੀਸਦੀ ਤੈਅ ਕੀਤੀ ਗਈ ਹੈ।