ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਫਸਲ ਅਵਸ਼ੇਸ਼ ਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਪਿਛਲੇ ਛੇ ਸਾਲਾਂ ਵਿਚ ਚੁੱਕੇ ਜਾ ਰਹੇ ਕਦਮਾਂ ਦੇ ਫਲਸਰੂਪ ਹਰਿਆਣਾ ਵਿਚ ਹਰ ਸਾਲ ਪਰਾਲੀ ਜਲਾਉਣ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ| ਇਸ ਸਾਲ ਲਗਭਗ 1.75 ਲੱਖ ਟਨ ਝੋਨੇ ਦੀ ਪਰਾਲੀ ਦੀ ਖਰੀਦ ਬਾਇਓਮਾਸ ਪਲਾਂਟਸ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਪੂਰੇ ਸੀਜਨ ਦੌਰਾਨ 8.58 ਲੱਖ ਟਨ ਪਰਾਲੀ ਖਰੀਦਨਾ ਪ੍ਰਸਤਾਵਿਤ ਹੈ|ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਡੀ.ਐਸ. ਢੇਸੀ ਦੀ ਅਗਵਾਈ ਹੇਠ ਹੋਈ ਇਕ ਸਮੀਖਿਆ ਮੀਟਿੰਗ ਵਿਚ ਦਿੱਤੀ|ਇਸ ਸਾਲ ਸ਼ਾਇਦ ਹੀ ਹਰਿਆਣਾ ਵਿਚ ਪਰਾਲੀ ਜਲਾਉਣ ਦੀ ਕੋਈ ਘਟਨਾ ਦੇਖਨ ਨੂੰ ਮਿਲੀ ਕਿਊਂਕਿ ਸਰਕਾਰ ਨੇ ਪਰਾਲੀ ਪ੍ਰਬੰਧਨ ਦੇ ਲਈ ਇੰਨ੍ਹਾਂ ਸਾਲ ਕਸਟਮ ਹਾਇਰਿੰਗ ਸੈਂਟਰ ਰਾਹੀਂ 80 ਫੀਸਦੀ ਤਕ ਦੀ ਸਬਸਿਡੀ ਦਰ ‘ਤੇ ਮਸ਼ਨੀਰੀ ਉਪਲਬਧ ਕਰਵਾਉਣ ਲਈ 152 ਕਰੋੜ ਰੁਪਏ ਦੀ ਰਕਮ ਦਾ ਪ੍ਰਾਵਧਾਨ ਕੀਤਾ ਹੈ| ਇਸ ਤੋਂ ਇਲਾਵਾ, ਕਿਸਾਨਾਂ ਨੂੱ ਅਜਿਹੀ ਮਸ਼ੀਨਾਂ ਲਈ ਵਿਅਕਤੀਗਤ ਪੱਧਰ ‘ਤੇ 50 ਫੀਸਦੀ ਦੀ ਦਰ ਨਾਲ ਸਬਸਿਡੀ ਉਪਲਬਧ ਕਰਵਾਈ ਜਾਂਦੀ ਹੈ| ਇੰਨ੍ਹਾਂ ਦੇ ਲਈ ਇਸ ਸਾਲ 216.21 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ|ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ ਪਰਾਲੀ ਪ੍ਰਬੰਧਨ ਦੇ ਲਈ ਸਟ੍ਰਾਅ ਬੇਲਰ, ਹੇ-ਰੈਕ, ਸੁਪਰ ਕਟਰ ਬਾਈਡਰ ਤੇ ਹੋਰ ਤਰ੍ਹਾ ਦੀਆਂ 24705 ਮਸ਼ੀਨਾਂ ਉਪਲਬਧ ਕਰਵਾਈ ਗਈ ਸੀ ਅਤੇ ਇਸ ਸਾਲ 13 ਹਜਾਰ ਮਸ਼ੀਨਾਂ ਦੇ ਬਿੱਲ ਅਪਲੋਡ ਕਰ ਦਿੱਤੇ ਗਏ ਹਨ| ਇਸ ਤੋਂ ਇਲਾਵਾ, 1031 ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਗਿਣਤੀ ਅਤੇ ਖੁਲਣ ਦੇ ਨਾਲ ਹੀ 3831 ਹੋ ਜਾਵੇਗੀ|
ਮੀਟਿੰਗ ਵਿਚ ਇਸ ਗਲ ਨਾਲ ਵੀ ਜਾਣੁੰ ਕਰਵਾਇਆ ਗਿਆ ਕਿ ਵਿਭਾਗ ਵੱਲੋਂ ਨਵਾਂ ਪੋਰਟਲ ਖੋਲਿਆ ਗਿਆ ਹੈ ਜਿਸ ‘ਤੇ ਪਰਾਲੀ ਖਰੀਦਨ ਵਾਲੇ ਠੇਕੇਦਾਰਾਂ ਤੇ ਉਦਯੋਗਾਂ ਦੀ ਜਾਣਕਾਰੀ ਵੀ ਉਪਲਬਧ ਹੋਵੇਗੀ ਜੋ ਕਿਸਾਨ ਆਪਣੀ ਪਰਾਲੀ ਵੇਚਣਾ ਚਾਹੁੰਦੇ ਹਨ ਤਾਂ ਉਹ ਪੋਰਟਲ ਰਾਹੀਂ ਸਿੱਧਾ ਸੰਪਰਕ ਕਰ ਸਕਦਾ ਹੈ| ਇਸ ਤੋਂ ਇਲਾਵਾ, ਪਰਾਲੀ ਪ੍ਰਬੰਧਨ ਦੇ ਲਈ ਕਿਸਾਨਾਂ ਨੂੱ ਪਹਿਲਾਂ ਹੀ ਇਕ ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਰਕਮ ਉਪਲਬਧ ਕਰਵਾਈ ਜਾ ਰਹੀ ਹੈ| ਹਰੇੜਾ ਰਾਹੀਂ ਵੀ ਬਾਇਓਮਾਸ ਉਰਜਾ ਦੇ ਲਈ ਪਰਾਲੀ ਦੀ ਵਰਤੋ ਹੋਵੇ ਇਸ ਦੇ ਲਈ 111.51 ਮੇਗਾਵਾਟ ਸਮਰੱਥਾ ਦੇ 25 ਬਾਇਓਮਾਸ ਉਰਜਾ ਪਲਾਂਟ ਲਗਾਉਣਾ ਪ੍ਰਸਤਾਵਿਤ ਹੈ, ਜਿਸ ਵਿਚ ਲਗਭਗ 1.80 ਲੱਖ ਟਨ ਝੋਨੇ ਦੀ ਪਰਾਲੀ ਦੀ ਵਰਤੋ ਕੀਤੀ ਜਾਵੇਗੀ|ਇਸ ਤੋਂ ਇਲਾਵਾ, ਭਾਰਤੀ ਤੇਲ ਨਿਗਮ, ਪਾਣੀਪਤ ਦੇ ਨਾਲ ਵੀ ਇਥੇਨਾਲ ਗੈਸ ਪਲਾਂਟ ਲਗਾਉਣ ਲਈ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ ਹਨ| ਇਸ ਦੇ ਨਾਲ ਹੀ ਹੋਰ ਤੇਲ ਕੰਪਨੀਆਂ ਤੋਂ ਕੰਪ੍ਰੈਸਡ ਬਾਇਓਗੈਸ ਪਲਾਂਟ ਲਈ ਜਦੋਂ ਤਕ 66 ਮੰਜੂਰੀ ਪੱਤਰ ਜਾਰੀ ਕੀਤੇ ਗਏ ਹਨ, ਜਿਸ ਵਿਚ ਕੁੱਲ 353.56 ਟਨ ਰੋਜਾਨਾ ਸਮਰੱਥਾ ਦੀ ਗੈਸ ਉਤਪਨ ਹੋਵੇਗੀ| ਕਲਾਨੌਰ, ਰੋਹਤਕ ਵਿਚ 6 ਟਨ ਰੋਜਾਨਾ ਸਮਰੱਥਾ ਦੇ ਨਾਲ ਮੈਸਰਜ ਸਪੈਕਟ੍ਰਮ ਰਿਨਯੂਏਬਲ ਏਨਜਰੀ ਪ੍ਰਾਈਵੇਟ ਲਿਮੀਟੇਡ ਵੱਲੋਂ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਵਿਚ 15 ਫੀਸਦੀ ਝੋਨੇ ਦੀ ਪਰਾਲੀ ਦੀ ਵਰਤੋ ਹੋਵੇਗੀ ਅਤੇ ਪ੍ਰਤੀ ਸਾਲ 4320 ਟਨ ਪਰਾਲੀ ਦੀ ਖਪਤ ਹੋਵੇਗੀ| ਇਸ ਤਰ੍ਹਾ, ਕਰਨਾਲ ਦੇ ਬਸਤਾੜਾ ਵਿਚ ਅਜੈ ਬਾਇਓ ਉਰਜਾ ਪ੍ਰਾਈਵੇਟ ਲਿਮੀਟੇਡ ਵੱਲੋਂ 12.5 ਟਨ ਰੋਜਾਨਾ ਸਮਰੱਥਾ ਦਾ ਇਕ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਵਿਚ 6000 ਟਨ ਸਾਲਾਨਾ ਪਰਾਲੀ ਦੀਵਰਤੋ ਕੀਤੀ ਜਾਵੇਗੀ| ਡਾਟਾ ਹਿਸਾਰ ਵਿਚ 2.4 ਟਨ ਰੋਜਾਨਾ ਦੀ ਸਮਰੱਥਾ ਵਾਲੇ ਮੈਸਰਜ ਜਾਗਲਾਨ ਕੰਟੈਕਟਰ ਐਂਡ ਸਿਕਯੂਰਿਟੀ ਪ੍ਰਾਈਵੇਟ ਲਿਮੀਟੇਡ ਦੌਰਾ ਵੀ ਪਹਿਲੇ ਪੜਾਅ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਹੈ|ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ 2.4 ਟਨ ਰੋਜਾਨਾ ਦੀ ਸਮਰੱਥਾ ਦੇ ਨਾਲ ਸੈਨਸੰਜ ਪੇਪਰ ਉਦਯੋਗ ਪ੍ਰਾਈਵੇਟ ਲਿਮੀਟੇਡ ਪਿਹੋਵਾ ਨੇ ਵੀ ਹਿੰਦੂਸਤਾਨ ਪੈਟਰੋਲਿਅਮ ਕਾਰਪੋਰੇਸ਼ਨ ਦੇ ਨਾਲ ਸਮਝੌਤਾ ਮੈਮੋ ਕਰ ਇਕ ਪਲਾਂਟ ਲਗਾਇਆ ਹੈ ਹੁਣ ਤਕ 43,000 ਟਨ ਪਰਾਲੀ ਦੀ ਖਰੀਦ ਪਲਾਂਟ ਵੱਲੋਂ ਕੀਤੀ ਜਾ ਚੁੱਕੀ ਹੈ| ਇਸ ਤੋਂ ਇਲਾਵਾ, ਪ੍ਰਾਈਵੇਟ ਖੇਤਰ ਦੇ ਨਰਾਇਣਗੜ ਸ਼ੂਗਰ ਮਿੱਲ ਤੇ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਵੱਲੋਂ ਵੀ ਪਰਾਲੀ ਦੀ ਖਰੀਦ ਬਾਇਓਮਾਸ ਉਰਜਾ ਲਈ ਕੀਤੀ ਜਾ ਰਹੀ ਹੈ| ਲਗਭਗ 24 ਅਜਿਹੇ ਹੋਰ ਉਦਯੋਗ ਹਨ ਜਿਨ੍ਹਾਂ ਨੇ ਆਪਣੀ ਉਰਜਾ ਖਪਤ ਦੇ ਲਈ ਪਰਾਲੀ ਦੀ ਵਰਤੋ ਕਰਨ ਲਈ ਸਹਿਮਤੀ ਵਿਅਕਤ ਕੀਤੀ ਹੈ| ਪਰਾਲੀ ਦਾ ਸਟਾਕ ਇਕੱਠਾ ਕਰਨ ਲਈ ਠੇਕੇਦਾਰਾਂ ਤੇ ਹੋਰ ਕਿਸਾਨ ਸਮੂਹਾਂ ਨੂੰ ਗ੍ਰਾਮ ਪੰਚਾਇਤ ਦੀ ਥਾਂ ਦੀ ਵਰਤੋ ਕਰਨ ਦੇ ਲਈ ਥਾਂ ਉਪਲਬਧ ਕਰਵਾਈ ਜਾ ਰਹੀ ਹੈ|ਕੁਰੂਕਸ਼ੇਤਰ, ਕੈਥਲ, ਜੀਂਦ ਤੇ ਫਤਿਹਾਬਾਦ ਜਿਲ੍ਹਿਆਂ ਵਿਚ ਝੋਨੇ ਦੀ ਪਰਾਲੀ ਤੋਂ ਉਰਜਾ ਉਤਪਾਦਨ ਦੀ ਚਾਰ ਕੰਪਨੀਆਂ ਨੇ ਆਪਣੇ ਪਲਾਂਟ ਲਗਾਉਣ ਦੀ ਸਹਿਮਤੀ ਦਿੱਤੀ ਹੈ ਅਤੇ ਇੰਨ੍ਹਾਂ ਕੰਪਨੀਆਂ ਵੱਲੋਂ ਪ੍ਰਤੀ ਸਾਲ 5.7 ਲੱਖ ਟਨ ਝੋਨੇ ਦੀ ਪਰਾਲੀ ਦੀ ਵਰਤੋ ਫਿਯੂਲ ਵਜੋ ਕੀਤੀ ਜਾਵੇਗੀ|ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪਰਾਲੀ ਜਲਾਉਣ ਨਾਲ ਸਬੰਧਿਤ ਫੋਟੋ ਹਰਸੇਕ ਤੋਂ ਦਿਨਵਿਚ ਦੋ ਵਾਰ ਲਏ ਜਾਂਦੇ ਹਨ| ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਾਲ ਹੀ ਵਿਚ ਦੇਸ਼ ਦੇ 112 ਸ਼ਹਿਰਾਂ ਦਾ ਹਵਾ ਗੁਣਵੱਤਾ ਇੰਡੈਕਸ ਜਾਰੀ ਕੀਤਾ ਗਿਆ ਜਿਸ ਵਿਚ ਦਿੱਲੀ ਦਾ ਏਕਿਯੂਆਈ 223, ਨੋਇਡਾ, ਫਰੀਦਾਬਾਦ ਅਤੇ ਗਾਜਿਆਬਾਦ ਦਾ ਏਕਿਯੂਆਈ ਵੀ 200 ਤੋਂ 250 ਦੇ ਵਿਚ ਰਿਹਾ, ਜਦੋਂ ਕਿ ਗੁਰੂਗ੍ਰਾਮ ਦਾ ਏਕਿਯੂਆਈ 200 ਤੋਂ ਨੀਚੇ ਤਕ ਦਰਜ ਹੋਇਆ| ਰਾਜ ਵਿਚ 24 ਥਾਵਾਂ ‘ਤੇ ਏਅਰ ਕੁਆਲਿਟੀ ਇੰਡੈਕਸ ਸਟੇਸ਼ਨ ਸਥਾਪਿਤ ਕੀਤੇ ਗਏ ਹਨ| ਅੰਬਾਲਾ, ਹਿਸਾਰ, ਫਤਿਹਾਬਾਦ ਅਤੇ ਕਰਨਾਲ ਜਿਲ੍ਹਿਆਂ ਵਿਚ ਵਿਸ਼ੇਸ਼ ਮਾਨੀਟਰਿੰਗ ਕੀਤੀ ਜਾ ਰਹੀ ਹੈ| ਆਮਤੌਰ ‘ਤੇ ਫਤਿਹਾਬਾਦ ਤੇ ਸਿਰਸਾ ਜਿਲ੍ਹਿਆਂ ਵਿਚ ਝੋਨੇ ਦੀ ਕਟਾਈ ਜੀਟੀ ਰੋਡ ਦੇ ਹੋਰ ਝੋਨਾ ਬਹੁਲਤਾ ਜਿਲ੍ਹਿਆਂ ਬਜਾਏ ਬਾਅਦ ਵਿਚ ਹੁੰਦੀ ਹੈ|ਮੀਟਿੰਗ ਵਿਚ ਬਿਜਲੀ ਅਤੇ ਨਵੀਨ ਅਤੇ ਨਵੀਕਰਣੀ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ. ਸਿੰਘ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਪੀ.ਸੀ. ਮੀਣਾ, ਬਿਜਲੀ ਨਿਗਮਾਂ ਦੇ ਚੇਅਰਮੈਨ ਅਤੇ ਮਹਾਪ੍ਰਬੰਧਕ ਸ਼ਤਰੂਜੀਤ ਕਪੂਰ, ਹਰਿਆਣਾ ਬਿਜਲੀ ਉਤਪਾਦਨ ਨਿਗਮ ਦੇ ਪ੍ਰਬੰਧ ਨਿਦੇਸ਼ਕ ਮੋਹਮਦ ਸ਼ਾਇ, ਅਕਸ਼ੇ ਉਰਜਾ ਵਿਭਾਗ ਦੇ ਮਹਾਨਿਦੇਸ਼ਕ ਡਾ. ਹਨੀਫ ਕੁਰੇਸ਼ੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ|