ਚੰਡੀਗੜ੍ਹ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਖਰਾਬ ਪਈ ਜਮੀਨ ਖੇਤੀਬਾੜੀ ਯੋਗ ਬਨਾਉਣ ਲਈ ਇਸ ਸਾਲ ਇਕ ਲੱਖ ਏਕੜ ਜਮੀਨ ਨੂੰ ਠੀਕ ਕਰਨ ਦਾ ਟੀਚਾ ਰੱਖਿਆ ਗਿਆ ਹੈ।ਸ੍ਰੀ ਦਲਾਲ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਮਿਲ ਕੇ ਖਰਾਬ ਜਮੀਨ ਨੂੰ ਠੀਕ ਕਰੇਗੀ ਜਿਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ ਖਾਸਕਰ ਦੱਖਣ ਹਰਿਆਣਾ ਦੇ ਕਿਸਾਨਾਂ ਨੂੰ ਜਲਦੀ ਹੀ ਮੂੰਗ ਦਾ ਬੀਜ ਬਲਾਕ ਤੇ ਪਿੰਡ ਲੇਵਲ ‘ਤੇ ਉਪਲਬਧ ਕਰਵਾਇਆ ਜਾਵੇ ਤਾਂ ਜੋ ਕਿਸਾਨ ਆਪਣੇ ਫਸਲ ਦੀ ਸਮੇਂ ‘ਤੇ ਜੋਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਾਜਰਾ, ਮੂੰਗ ਤੇ ਉੜਦ ਦਾ ਬੀਜ ਚੰਗੀ ਗੁਣਵੱਤਾ ਤੇ ਸਸਤੇ ਦਾਮਾਂ ‘ਤੇ ਦਿੱਤਾ ਜਾਵੇ ਜਿਸ ਦੇ ਲਈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨਾਲ ਮਿਲ ਕੇ ਲੰਬੇ ਸਮੇਂ ਦੇ ਲਈ ਇਸ ਦਾ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਸਸਤਾ ਬੀਜ ਮਿਲੇ ਅਤੇ ਉਨ੍ਹਾਂ ਨੂੰ ਬਾਜਾਰ ਤੋਂ ਵੱਧ ਭਾਅ ਦਾ ਬੀਜ ਨਾ ਖਰੀਦਣਾ ਪਵੇ।ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਥਾਂ ਘੱਟ ਪਾਣੀ ਵਾਲੀ ਫਸਲਾਂ ਨੂੰ ਉਗਾਉਣ ਦੇ ਲਈ ਜਾਗਰੁਕ ਕਰਨ। ਜਿਨ੍ਹਾਂ ਦੀ ਲਾਗਤ ਘੱਟ ਅਤੇ ਮੁਨਾਫਾ ਵੱਧ ਹੋਵੇ। ਹਿਸ ਤੋਂ ਇਲਾਵਾ, ਵੱਧ ਤੋਂ ਵੱਧ ਕਿਸਾਨਾਂ ਦਾ ਮੇਰਾ ਪਾਣੀ-ਮੇਰੀ ਵਿਰਾਸਤ ਪੋਰਟਲ ‘ਤੇ 25 ਜੂਨ, 2021 ਤਕ ਆਪਣੀ ਰਜਿਸਟ੍ਰੇਸ਼- ਕਰਨ ਦੇ ਲਈ ਪੇ੍ਰਰਿਤ ਕਰਨ। ਇਸ ਯੋਜਨਾ ਦੇ ਤਹਿਤ ਪ੍ਰਤੀ ਏਕੜ 7 ਹਜਾਰ ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ।ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਵਿਭਾਗ ਦੇ ਮਹਾਨਿਦੇਸ਼ਕ ਹਰਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।