ਮੁਹਾਲੀ – ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) 2021‚ 23 ਜੁਲਾਈ ਨੂੰ ਆਫ਼ਲਾਈਨ ਢੰਗ ਨਾਲ ਲਿਆ ਜਾਵੇਗਾ। ਇਹ ਪ੍ਰੀਖਿਆ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ, ਨਾਗਰਭਵੀ, ਬੰਗਲੋਰ ਵਿਖੇ 2020-21 ਵਿਚ ਦਾਖਲੇ ਲਈ 22 ਰਾਸ਼ਟਰੀ ਲਾਅ ਯੂਨੀਵਰਸਟੀਆਂ (ਐਨ.ਐਲ.ਯੂ.) ਅਤੇ ਭਾਰਤ ਵਿਚ ਲਗਭਗ 40 ਮਾਨਤਾ ਪ੍ਰਾਪਤ ਲਾਅ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਆਯੋਜਿਤ ਕੀਤੀ ਜਾਏਗੀ।ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ ਨੇੜੇ ਚੰਡੀਗੜ੍ਹ, ਨੇ ਕਿਹਾ ਕਿ ਆਰੀਅਨਜ਼ ਕਾਲਜ ਆਫ਼ ਲਾਅ ਪੰਜਾਬ ਦਾ ਪਹਿਲਾ ਕਾਲਜ ਹੈ ਜੋ ਹੁਣ ਉਨ੍ਹਾਂ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਲਾਅ ਕਾਲਜਾਂ ਦਾ ਹਿੱਸਾ ਬਣ ਗਿਆ ਹੈ ਜਿੰਨਾ ਵਿੱਚ ਐਲ.ਐਲ.ਬੀ. (3 ਸਾਲ) ਅਤੇ ਬੀ.ਏ.-ਐਲ.ਐਲ.ਬੀ. (5 ਸਾਲ) ਪ੍ਰੋਗਰਾਮ ਵਿੱਚ ਦਾਖਲੇ ਲਈ ਕਲੈਟ ਸਕੌਰ ਵਰਤੇ ਜਾਂਦੇ ਹਨ।ਕਟਾਰੀਆ ਨੇ ਆਰੀਅਨਜ਼ ਨੂੰ ਕਲੈਟ ਦਾ ਹਿੱਸਾ ਬਣਾਉਣ ਅਤੇ ਇਸ ਦੇ ਦਾਖਲੇ ਲਈ ਕਲੈਟ ਸਕੋਰ ਦੀ ਵਰਤੋਂ ਕਰਨ ਦੀ ਆਗਿਆ ਦੇਣ ਲਈ ਕਲੈਟ ਕਮੇਟੀ ਦਾ ਧੰਨਵਾਦ ਕੀਤ। ਕਟਾਰੀਆ ਨੇ ਅੱਗੇ ਵਿਦਿਅਕਾਂ, ਨਵੀਨਤਾਵਾਂ ਆਦਿ ਦੇ ਯਤਨਾਂ ਸਦਕਾ ਥੋੜ੍ਹੇ ਸਮੇਂ ਵਿੱਚ ਲਾਅ ਕਾਲਜ ਨੂੰ ਅਜਿਹੇ ਉੱਚ ਸਥਾਨ ਤੇ ਲੈ ਜਾਣ ਲਈ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ।ਕਟਾਰੀਆ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਉੱਤਰ ਭਾਰਤ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਲਈ ਸਭ ਤੋਂ ਤਰਜੀਹੀ ਮੰਜ਼ਿਲ ਵਜੋਂ ਸਾਹਮਣੇ ਆਇਆ ਹੈ।
ਕਲੈਟ 2021 ਯੋਗਤਾ ਮਾਪਦੰਡ:
ਅੰਡਰਗ੍ਰੈਜੁਏਟ ਪ੍ਰੋਗਰਾਮ (ਪੰਜ ਸਾਲਾ ਇੰਟੀਗਰੇਟਡ ਲਾਅ ਡਿਗਰੀ) ਲਈ ਬਿਨੈਕਾਰ ਨੂੰ ਐਸ.ਸੀ. / ਐਸ.ਟੀ. ਸ਼੍ਰੇਣੀਆਂ ਲਈ ਘੱਟੋ ਘੱਟ 40% ਅੰਕ ਅਤੇ ਬਾਕੀ ਸਾਰੀਆਂ ਸ਼੍ਰੇਣੀਆਂ ਲਈ 45% ਅੰਕ ਨਾਲ 10+2 ਜਾਂ ਬਰਾਬਰ ਦੀ ਪ੍ਰੀਖਿਆ ਹੋਣੀ ਚਾਹੀਦੀ ਹੈ। ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਲਈ ਹਰੇਕ ਗਲਤ ਉੱਤਰ ਲਈ 0.25 ਅੰਕਾਂ ਦੀ ਨੈਗਟਿਵ ਮਾਰਕਿੰਗ ਹੋਵੇਗੀ।ਪੋਸਟ-ਗ੍ਰੈਜੂਏਟ ਪ੍ਰੋਗਰਾਮ (ਇਕ ਸਾਲਾ ਐਲਐਲਐਮ ਡਿਗਰੀ) ਲਈ ਬਿਨੈਕਾਰ ਕੋਲ ਘੱਟੋ ਘੱਟ 55% ਅੰਕਾਂ ਵਾਲੀ ਐਲਐਲਬੀ ਦੀ ਡਿਗਰੀ ਹੋਣੀ ਚਾਹੀਦੀ ਹੈ।ਅਨੁਸੂਚਿਤ ਜਾਤੀ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਐਲ ਐਲ ਬੀ ਦੀ ਡਿਗਰੀ ਵਿੱਚ 50% ਅੰਕ ਹੋਣ ਦੀ ਜ਼ਰੂਰਤ ਹੈ।ਉਹ ਉਮੀਦਵਾਰ ਜੋ ਮਾਰਚ/ਅਪ੍ਰੈਲ ਮਈ 2020 ਵਿੱਚ ਯੋਗਤਾ ਪ੍ਰੀਖਿਆ ਵਿੱਚ ਭਾਗ ਲੈਣਗੇ ਉਹ ਵੀ ਬਿਨੈ ਕਰਨ ਦੇ ਯੋਗ ਹਨ।