ਨਵੀਂ ਦਿੱਲੀ – ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪੈਟਰੋਲ 29 ਪੈਸੇ ਅਤੇ ਡੀਜ਼ਲ ਵਿੱਚ 31 ਪੈਸੇ ਮਹਿੰਗਾ ਹੋਇਆ ਹੈ।ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ 29 ਪੈਸੇ ਦੀ ਤੇਜ਼ੀ ਨਾਲ 96.41 ਰੁਪਏ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਕੇ 87.28 ਰੁਪਏ ਪ੍ਰਤੀ ਲੀਟਰ ਹੋ ਗਿਆ। ਕੀਮਤਾਂ ਵਿੱਚ ਵਾਧੇ ਦਾ ਮੌਜੂਦਾ ਸਿਲਸਿਲਾ 4 ਮਈ ਤੋਂ ਸ਼ੁਰੂ ਹੋਇਆ ਸੀ। ਦਿੱਲੀ ਵਿੱਚ ਮਈ ਮਹੀਨੇ ਦੇ ਦੌਰਾਨ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ। ਜੂਨ ਮਹੀਨੇ ਵਿੱਚ ਹੁਣ ਤਕ ਪੈਟਰੋਲ ਦੀ ਕੀਮਤ ਵਿੱਚ 2.18 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.13 ਰੁਪਏ ਦਾ ਵਾਧਾ ਹੋਇਆ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਵਿੱਚ 28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 31 ਪੈਸੇ ਦਾ ਵਾਧਾ ਹੋਇਆ ਹੈ। ਇਕ ਲੀਟਰ ਪੈਟਰੋਲ 102.58 ਰੁਪਏ ਅਤੇ ਡੀਜ਼ਲ 94.70 ਰੁਪਏ ਹੋ ਗਿਆ ਹੈ।ਚੇਨੱਈ ਵਿੱਚ ਪੈਟਰੋਲ 26 ਪੈਸੇ ਮਹਿੰਗਾ ਹੋ ਕੇ 97.69 ਰੁਪਏ ਅਤੇ ਡੀਜ਼ਲ 28 ਪੈਸੇ ਦੀ ਤੇਜ਼ੀ ਨਾਲ 91.92 ਰੁਪਏ ਪ੍ਰਤੀ ਲੀਟਰ ਹੋ ਗਿਆ।ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ ਵਿੱਚ 28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 29 ਪੈਸੇ ਦਾ ਵਾਧਾ ਹੋਇਆ ਹੈ। ਉਥੇ ਪੈਟਰੋਲ ਹੁਣ 96.34 ਰੁਪਏ ਅਤੇ ਡੀਜ਼ਲ 90.12 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ।”