ਚੰਡੀਗੜ੍ਹ – ਹਰਿਆਣਾ ਪੁਲਿਸ ਦੀ ਐਸਟੀਐਫ ਨੇ ਐਕਟਿਵ ਪੁਲਿਸਿੰਗ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਅੰਬਾਲਾ ਜਿਲ੍ਹੇ ਵਿਚ ਹਿਕ ਅਜਿਹੇ ਅਵੈਧ ਕੌਮਾਂਤਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਅਮੇਜਨ ਤੋਂ ਆਨਲਾਇਨ ਖਰੀਦਾਰੀ ਕਰਨ ਵਾਲੇ ਅਮੇਰਿਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਆਨਲਾਹਿਨ ਫ੍ਰਾਡ ਕਰ ਰਹੇ ਸਨ।ਐਸਟੀਐਫ ਨੇ ਅਮੇਰਿਕੀ ਨਾਗਰਿਕਾਂ ਨਾਲ ਠੱਗੀ ਵਿਚ ਸ਼ਾਮਿਲ ਨੌ ਦੋਸ਼ੀਆਂ ਨੂੰ ਵੀ ਅੰਬਾਲਾ-ਕੈਥਲ ਰਾਜਮਾਰਗ ‘ਤੇ ਇਕ ਨਿਜੀ ਸੰਸਥਾਨ ਵਿਚ ਛਾਪੇਮਾਰੀ ਕਰ ਗਿਰਫਤਾਰ ਕੀਤਾ ਹੈ।ਇਸ ਦੌਰਾਨ ਪੁਲਿਸ ਨੇ 10 ਲੈਪਟਾਸ, ਕਰੀਬ 200 ਕੰਪਿਊਟਰ, 11 ਮੋਬਾਇਲ ਫੋਨ, ਇਕ ਇੰਟਰਨੈਟ ਸਰਵਰ ਅਤੇ ਢਾਈ ਲੱਖ ਰੁਪਏ ਨਗਦ ਤੇ ਕਾਗਜਾਤ ਵੀ ਬਰਾਮਦ ਕੀਤੇ ਹਨ।ਡੀਜੀਪੀ ਹਰਿਆਣਾ ਸ੍ਰੀ ਮਨੋਜ ਯਾਦਵ ਨੇ ਵੱਡੇ ਪੈਮਾਨੇ ‘ਤੇ ਅਵੈਧ ਕਾਲ ਸੈਂਟਰ ਦਾ ਭੰਡਾਫੋੜ ਕਰਨ ਤੇ ਭੋਲੇਭਾਲੇ ਅਮੇਰਿਕੀ ਖਰੀਦਾਰਾਂ ਨੂੰ ਆਨਲਾਇਨ ਠੱਗੀ ਤੋਂ ਬਚਾਉਣ ਲਈ ਐਸਟੀਐਫ ਹਰਿਆਣਾ ਨੁੰ ਵਧਾਈ ਦਿੱਤੀ।ਅੰਬਾਲਾ-ਕੈਥਲ ਮਾਰਗ ‘ਤੇ ਘੁੰਘਟ ਪੈਲੇਸ ਤੋਂ ਚਲਾਏ ਜਾ ਰਹੇ ਫਰਜੀ ਕਾਲ ਸੈਂਟਰ ਦਾ ਪਤਾ ਲਗਾਉਣ ਲਈ ਲੰਬੇ ਸਮੇਂ ਤਕ ਚਲੀ ਮੁਹਿੰਮ ਦੇ ਬਾਅਦ ਐਸਟੀਐਫ ਦੀ ਟੀਮ ਨੇ ਛਾਪੇਮਾਰੀ ਕਰ ਕਾਰਵਾਈ ਨੂੰ ਅੰਜਾਮ ਦਿੱਤਾ।ਜਦੋਂ ਟੀਮ ਮੌਕੇ ‘ਤੇ ਪਹੁੰਚੀ ਤਾਂ ਕਈ ਮੁੰਡੇ ਤੇ ਕੁੜੀਆਂ ਕੰਪਿਊਟਰ ਅਤੇ ਲੈਪਟਾਪ ‘ਤੇ ਅੰਗੇ੍ਰਜੀ ਭਾਸ਼ਾ ਵਿਚ ਲੋਕਾਂ ਨਾਲ ਗਲ ਕਰਨ ਵਿਚ ਵਿਅਸਤ ਸਨ। ਉਨ੍ਹਾਂ ਦੇ ਕੋਲ ਕੌਮਾਂਤਰੀ ਕਾਲ ਸੈਂਟਰ ਦੇ ਸੰਚਾਲਨ ਲਈ ਦੂਰਸੰਚਾਰ ਮੰਤਰਾਲੇ ਵੱਲੋਂ ਜਾਰੀ ਕੋਈ ਵੈਧ ਸਰਕਾਰੀ ਲਾਇਸੈਂਸ ਨਹੀਂ ਸੀ।ਪੁੱਛਗਿਛ ਕਰਨ ‘ਤੇ ਪਤਾ ਚਲਿਆ ਕਿ ਜਾਲਸਾਜਾਂ ਨੇ ਅਵੈਧ ਰੂਪ ਨਾਲ ਅਮੇਜਨ ਦੇ ਆਨਾਇਨ ਗ੍ਰਾਹਕਾਂ ਦਾ ਡੇਟਾ ਹਾਸਲ ਕੀਤਾ ਅਤੇ ਅਮੇਜਨ ਸਪੋਰਟ ਸਟਾਫ ਦੀ ਆੜ ਵਿਚ ਅਮੇਰਿਕੀ ਨਾਗਰਿਕਾਂ ਨੂੰ ਕਾਲ ਕੀਤੇ। ਉਨ੍ਹਾਂ ਦੇ ਵੱਲੋਂ ਆਨਲਾਇਨ ਸ਼ਾਪਿੰਗ ਭੁਗਤਾਨ ਵਿੱਚੋਂ ਕੁੱਝ ਰਕਮ ਵਾਪਸ ਕਰਨ ਦਾ ਵਾਦਾ ਕਰ ਕੇ ਫ੍ਰਾਡ ਨੂੰ ਅੰਜਾਮ ਦਿੱਤਾ। ਪੈਸੇ ਬਚਾਉਣ ਲਈ, ਗ੍ਰਾਹਕ ਆਪਣੇ ਕਾਰਡ ਦਾ ਵੇਰਵਾ ਸਾਂਝਾ ਕਰਦੇ ਸਨ ਅਤੇ ਖਾਤਿਆਂ ਤੋਂ ਰਕਮ ਕੱਢ ਲਈ ਜਾਂਦੀ ਸੀ।ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਆਨਲਾਇਨ ਧੋਖਾਧੜੀ ਦੇ ਜਰਇਏ ਠੱਗੇ ਗਏ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ।