ਸਿਹਤ, ਆਯੂਰਵੇਦ, ਸਿਖਿਆ, ਸੜਕ, ਪਾਣੀ, ਬਿਜਲੀ, ਖੇਡ ਆਦਿ ਤੇ ਕੇਂਦ੍ਰਿਤ ਹੈ ਪਰਿਯੋਜਨਾਵਾਂ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਵਾਰ ਫਿਰ ਸੱਭਕਾ ਸਾਥ੍ਰਸੱਭਕਾ ਵਿਕਾਸ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਅੱਜ ਸਿਖਿਆ, ਸਿਹਤ, ਖੇਡ, ਪਾਣੀ, ਬਿਜਲੀ ਤੇ ਸੜਕ ਸੰਪਰਕ ਨੂੰ ਮਬਜੂਤ ਕਰਨ ਆਦਿ ਦੀ 1100 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ੍ਰਵੱਖ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰ ਸੂਬੇ ਦੇ ਲੋਕਾਂ ਨੂੰ ਮਨੋਹਰ ਸੌਗਾਤ ਦਿੱਤੀਆਂ ਹਨ।ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਆਯੋਜਿਤ ਰਾਜ ਪੱਧਰੀ ਪੋ੍ਰਗ੍ਰਾਮ ਦੌਰਾਨ 16 ਜਿਲ੍ਹਿਆਂ ਵਿਚ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇਸ ਵਿਚ 200 ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਕਰੀਬ 900 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਇਸ ਮੌਕੇ ਤੇ ਸੂਬੇ ਦੇ ਵੱਖ੍ਰਵੱਖ ਜਿਲ੍ਹਿਆਂ ਵਿਚ ਆਯੋਜਿਤ ਪ੍ਰੋਗ੍ਰਾਮਾਂ ਵਿਚ ਕੈਬੀਨੇਟ ਤੇ ਰਾਜ ਮੰਤਰੀ, ਸਾਂਸਦਗਣ, ਵਿਧਾਇਕਗਣ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੇ ਇੰਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ।ਇਹ ਪਹਿਲੀ ਵਾਰ ਨਹੀਂ ਜਦੋਂ ਮੁੱਖ ਮੰਤਰੀ ਨੇ ਇਕੱਠੇ ਕਈ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਹੈ। 21 ਮਾਰਚ, 2021 ਨੂੰ ਵੀ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਨੂੰ 1411 ਕਰੋੜ ਰੁਪਏ ਦੀ ਵੱਖ੍ਰਵੱਖ ਵਿਕਾਸ ਪਰਿਯੋਜਨਾਵਾਂ ਦਾ ਤੋਹਫਾ ਦਿੱਤਾ ਸੀ।ਪੰਚਕੂਲਾ ਨੂੰ ਸੈਂਟਰ ਆਫ ਐਕਸੀਲੈਂਸ ਵਜੋ ਵਿਕਸਿਤ ਕਰਨ ਦੇ ਲਈ ਪੰਚਕੂਲਾ ਇੰਟੀਗੇ੍ਰਟਿਡ ਡਿਵੇਲਪਮੈਂਟ ਪਲਾਲ ਤਿਆਰ ਕਰਨ ਦੀ ਯੋਜਨਾ ਦੇ ਮਹਿਜ ਦੋ ਦਿਨ ਬਾਅਦ ਹੀ ਸ੍ਰੀ ਮਨੋਹਰ ਲਾਲ ਨੇ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਦੀ ਸੌਗਾਤ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਰਾਜ ਸਰਕਾਰ ਸੂਬੇ ਦੇ ਸਮੂਚਾ ਤੇ ਸਾਰੇ ਖੇਤਰਾਂ ਦਾ ਇਕ ਸਮਾਨ ਵਿਕਾਸ ਕਰਨ ਦੀ ਨੀਤੀ ਤੇ ਚਲ ਰਹੀ ਹੈ। ਅੱਜ ਦੀ ਇੰਨ੍ਹਾਂ ਸੌਗਾਤਾਂ ਨਾਲ ਹਰਿਆਣਾ ਵਿਕਾਸ ਦੇ ਪੱਥ ਤੇ ਹੋਰ ਅੱਗੇ ਵਧੇਗਾ।
ਕਰਨਾਲ ਨੂੰ ਮਿਲੀ ਲਗਭਗ 500 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦੀ ਸੌਗਾਤ
ਮੁੱਖ ਮੰਤਰੀ ਨੇ ਕਰਨਾਲ ਜਿਲ੍ਹੇ ਦੇ ਲਈ ਲਗਭਗ 500 ਕਰੋੜ ਰੁਪਏ ਦੀ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਇੰਨ੍ਹਾਂ ਵਿਚ ਜਾਟੋ ਗੇਟ ਕਰਨਾਲ ਵਿਚ 33 ਕੇਵੀ ਦਾ ਸਬ੍ਰਸਟੇਸ਼ਨ ਤੇ ਨਗਰ ਨਿਗਮ ਦੀ ਦੋ ਜੇਟਿੰਗ ਮਸ਼ੀਨ ਸ਼ਾਮਿਲ ਹਨ। ਨੀਂਹ ਪੱਥਰ ਪਰਿਯੋਜਨਾਵਾਂ ਵਿਚ ਪਿੰਡ ਚਕਦਾ ਵਿਚ 33 ਕੇਵੀ ਦਾ ਸਬ੍ਰਸਟੇਸ਼ਨ ਤੇ ਪਿੰਡ ਬਾਂਸਾ ਵਿਚ ਬਨਣ ਵਾਲੇ 33 ਕੇਵੀ ਸਬ੍ਰਸਟੇਸ਼ਨ ਅਤੇ ਆਵਰਧਨ ਨਹਿਰ ਦਾ ਨਵੀਨੀਕਰਣ ਦੇ ਕਾਰਜ ਸ਼ਾਮਿਲ ਹਨ।
ਪੰਚਕੂਲਾ ਨੂੰ ਮਿਲੀ ਕਰੀਬ 160 ਕਰੋੜ ਰੁਪਏ ਦੀ ਪਰਿਯੋਜਨਾਵਾਂ ਦੀ ਸੌਗਾਤ
ਸ੍ਰੀ ਮਨੋਹਰ ਲਾਲ ਨੇ ਪੰਚਕੂਲਾ ਵਾਸੀਆਂ ਨੂੰ ਲਗਭਗ 160 ਕਰੋੜ ਰੁਪਏ ਦੀ ਪਰਿਯੋਜਨਾਵਾਂ ਸਮਰਪਿਤ ਕੀਤੀਆਂ। ਉਦਘਾਟਨ ਕੀਤੀਆਂ ਗਈਆਂ ਪਰਿਯੋਜਨਾਵਾਂ ਵਿਚ ਖਰਤਿਆ ਬਡਿਸ਼ੇਰ ਤੋਂ ਭੋਜ ਕੋਅੀ ਸੜਕ ਤੇ ਨਿਰਮਾਣਤ ਐਚਐਲ ਪੁੱਲ ਅਤੇ ਸੈਕਟਰ੍ਰ2, ਪੰਚਕੂਲਾ ਵਿਚ ਨਿਰਮਾਣਤ ਭਲਾਈ ਭਵਨ ਸ਼ਾਮਿਲ ਹਨ।ਨੀਂਹ ਪੱਥਰ ਕੀਤੀਆਂ ਗਈਆਂ ਪਰਿਯੋਜਨਾਵਾਂ ਵਿਚ ਸਿਵਲ ਹਸਪਤਾਲ, ਸੈਕਟਰ੍ਰ6, ਪੰਚਕੂਲਾ ਦੇ ਪਰਿਸਰ ਵਿਚ ਐਮਸੀਐਚ ਅਤੇ ਸਰਵਿਸ ਬਲਾਕ ਦਾ ਨਿਰਮਾਣ, ਸਿਵਲ ਹਸਪਤਾਲ, ਸੈਕਟਰ੍ਰ6 ਦੇ ਪਰਿਸਰ ਵਿਚ ਮਲੇਰਿਆ ਦਫਤਰ ਭਵਨ ਦਾ ਨਿਰਮਾਣ ਅਤੇ ਨਰਾਇਣਗੜ੍ਹ, ਰਾਏਪੁਰ ਰਾਣੀ ਸੜਕ ਦਾ ਚੌੜਾ ਕਰਨ ਦਾ ਕੰਮ ਸ਼ਾਮਿਲ ਹਨ।
ਸਿਰਸਾ ਨੂੰ ਮਿਲੀ ਲਗਭਗ 100 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦੀ ਸੌਗਾਤ
ਮੁੱਖ ਮੰਤਰੀ ਨੇ ਸਿਰਸਾ ਜਿਲ੍ਹਾ ਵਾਸੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਤਾ ਦਿੱਤੀ। ਸ੍ਰੀ ਮਨੋਹਰ ਲਾਲ ਨੇ ਕਾਲਾਂਵਾਲੀ, ਸਮੇਰਾ ਰੋਡ ਅਤੇ ਡਬਵਾਲੀ ਵਿਚ ਸਥਾਪਤ ਤਿੰਨ ਨਵੇਂ 33 ਕੇਵੀ ਸਬ੍ਰਸਟੇਸ਼ਨ ਦਾ ਉਦਘਾਟਨ ਕੀਤਾ।ਇਸ ਤੋਂ ਇਲਾਵਾ, ਜਿਨ੍ਹਾਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆਗਿਆ, ਉਨ੍ਹਾਂ ਵਿਚ ਦੋ ਬੂਸਟਿੰਗ ਸਟੇਸ਼ਨ ਦਾ ਨਿਰਮਾਣ ਅਤੇ ਡਿੰਗ ਪਿਡ ਵਿਚ ਕਾਰਜਸ਼ੀਲ ਘਰੇਲੂ ਨਲ ਕਨੈਕਸ਼ਨ (ਐਫਐਚਟੀ) ਪ੍ਰਦਾਨ ਕਰ ਕੇ ਜਲ ਸਪਲਾਈ ਯੋਜਨਾ ਨੂੰ ਮਜਬੂਤੀ ਪ੍ਰਦਾਨ ਕਰਨਾ, ਸ਼ੱਕਰ, ਮੰਦੋਰੀ, ਤਰਕਾਂਵਲੀ ਅਤੇ ਮਾਖੋਸਰਾਣੀ ਪਿੰਡਾਂ ਵਿਚ ਕਾਰਜਸ਼ੀਲ ਘਰੇਲੂ ਕਨੈਕਸ਼ਨ ਪ੍ਰਦਾਨ ਕਰਨਾ, ਪ੍ਰਧਾਨ ਮੰਤਰੀ ਪਿੰਡ ਸੜਕ ਯੋਜਨਾ ਦੇ ਤਹਿਤ ਚਤਰਗੜ੍ਹ ਪੱਟੀ ਤੋਂ ਨੇਜਾਡੇਲਾ ਰੋਡ, ਸੁਬਾਖੇੜਾ ਤੋਂ ਕਮਲ੍ਰਭਦਰਾ੍ਰਕੁਰਾਂਗਵਲੀ ਰੋਡ, ਮੁਨਾਵਲੀ ਹੁੰਦੇ ਹੋਏ ਬਿਜੂਵਾਲੀ ਤੋਂ ਅਬੂਬਸ਼ਹਰ, ਡਬਵਾਲੀ ਬਲਾਕ ਵਿਚ ਗੰਗਾ ਰੋਡ, ਡੀਐਚਐਸ ਰੋਡ ਸੰਵਤਖੇੜਾ ਤੋਂ ਸੋਈ ਦੀਵਾਨਖੇੜਾ, ਖੁਈਆਂ ਮਲਕਾਨਾ, ਮਲਿਕਪੁਰ, ਰਾਮਪੁਰਾ ਬਿਸ਼ਨੋਈ, ਝੂਠੀਖੇੜਾ ਡਬਵਾਲੀ ਬਲਾਕ ਅਤੇ ਓੜਾਨ ਬਲਾਕ ਵਿਚ ਕੇਵਲ ਤੋਂ ਪੁਕਾ ਕਮਲ, ਕਾਲਾਂਵਲੀ ਤੋਂ ਦਾਦੂ ਸੜਕ ਦਾ ਅਪਗ੍ਰੇਡੇਸ਼ਨ ਦਾ ਕਾਰਜ ਅਤੇ ਕਾਲਾਂਵਲੀ ਤੋਂ ਰੋਡੀ ਸੜਕ ਦਾ ਚੌੜਾ ਕਰਨਾ ਅਤੇ ਮਜਬੂਤੀ ਕਰਨ ਦਾ ਕਾਰਜ ਸ਼ਾਮਿਲ ਹੈ।
ਫਤਿਹਾਬਾਦ ਨੂੰ ਮਿਲੀ ਕਰੀਬ 80 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦੀ ਸੌਗਾਤ
ਸ੍ਰੀ ਮਨੋਹਰ ਲਾਲ ਨੇ ਫਤਿਹਾਬਾਦ ਦੀ ਜਨਤਾ ਨੂੰ 80 ਕਰੋੜ ਰੁਪਏ ਤੋਂ ਵੱਧ ਦੀਆਂ ਪਰਿੌਜਨਾਵਾਂ ਦੀ ਸੌਗਾਤ ਦਿੱਤੀ। ਇੰਨ੍ਹਾਂ ਵਿਚ ਸਕਾਰੀ ਸੀਨੀਅਰ ਸੇਕੇਂਡਰੀ ਸਕੂਲ ਹਸੰਗਾ ਦੇ ਨਵੇਂ ਭਵਨ ਅਤੇ ਪਿੰਡ ਭਿਰਡਾਨਾ ਵਿਚ ਬਣੇ ਸਮੂਦਾਇਕ ਕੇਂਦਰ ਦਾ ਉਦਘਾਟਨ ਕੀਤਾ ਗਿਆ।ਜਿਨ੍ਹਾਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਮੇਯੋਂਦ ਕਲਾਂ, ਜਾਖਲ ਬਲਾਕ ਤੋਂ ਹੁੰਦੇ ਹੋਏ ਸਾਧਵਾਸ ਤੋਂ ਪੰਜਾਬ ਬਾਡਰ ਤਕ ਰੋਡ, ਧਾਰਸੂਲ ਹੁੰਦੇ ਹੋਏ ਹੈਦਰਵਾਲਾ ਤੋਂ ਮੰਡੇਰਾ ਸੜਕ, ਲੰਭਾ, ਚਿਮੋਂ, ਬੁਰਜ, ਚਾਂਦੋ ਕਲਾਂ, ਰਾਏਪੁਰ ਰੋਡ ਤੋਂ ਹੁੰਦੇ ਹੋਏ ਰਤਿਆ ਬਬਨਪੁਰ ਤੋਂ ਗੁਰੂਸਰ ਸੜਕ, ਕਮਾਨਾ, ਕੰਵਾਲਗੜ੍ਹ, ਬਾਰਾ, ਮਹਿਮਰਾ, ਬਦਲਗੜ੍ਹ, ਬਬਨਪੁਰ ਰੋਡ ਤੋਂ ਹੁੰਦੇ ਹੋਏ ਐਸਐਚ੍ਰ21 ਤੋਂ ਪਿੰਡ ਕੁਲਰਿਆ ਪੰਜਾਬ ਬਾਡਰ, ਫੁਲ, ਰਤਾਖੇਰਾ, ਲਾਲੀ, ਜਲੁਪੁਰ, ਦਾਦੁਪੁਰ, ਹੁਕਮਵਾਲੀ, ਹਰੋਲੀ ਰੋਡ ਤੋਂ ਹੁੰਦੇ ਹੋਏ ਐਸਐਚ੍ਰ21 ਤੋਂ ਐਮਡੀਆਰ੍ਰ101 ਤਕ, ਢਿੰਗਸਰਾ, ਖੈਰਾਤੀ ਖੇਰ, ਮਾਨਾਵਾਲੀ, ਭੋਡਿਆ ਖੇਰਾ ਰੋਡ ਤੋਂ ਹੁੰਦੇ ਹੋਏ ਐਸਐਚ੍ਰ21 ਤੋਂ ਵਨਗ੍ਰਾਮ ਤਕ, ਝਾਲਨਿਆ, ਖੁਰਰੀ ਜੱਤੀ, ਐਮਪੀ ਰੋਹੀ, ਧਨਗਰ, ਸਲਾਮ ਖੇਰਾ, ਧਨਿਆ, ਚਿੰਦਰ, ਬੜੀਪਲ, ਕੁੰਮਹਾਰਿਆ ਰੋਡ ਤੋਂ ਹੁੰਦੇ ਹੋਏ ਭੁਥਨ ਕਲਾ ਤੋਂ ਗੋਰਖਪੁਰ ਤਕ, ਮੂਸਾ ਖੇੜਾ ਰੋਡ, ਜਾਖਲ ਬਲਾਕ ਤੋਂ ਹੁੰਦੇ ਹੋਏ ਰੱਤਾਤੇਹ ਸੜਕ ਨੂੰ ਅੱਪਗ੍ਰੇਡ ਕਰਨ ਦਾ ਕਾਰਜ ਸ਼ਾਮਿਲ ਹੈ।
ਕੁਰੂਕਸ਼ੇਤਰ ਨੂੰ ਮਿਲੀ ਲਗਭਗ 50 ਕਰੋੜ ਰੁਪਏ ਦੀ ਪਰਿਯੋਜਨਾ ਦੀ ਸੌਗਾਤ
ਸ੍ਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਵਾਸੀਆਂ ਨੂੰ ਕਰੀਬ 50 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਨੁੰ ਸਮਰਪਿਤ ਕੀਤਾ। ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੀ ਗਈ ਪਰਿਯੋਜਨਾਵਾਂ ਵਿਚ ਸਰਸਵਤੀ ਦੇ ਪੁਰਾਣੇ ਪੁੱਲ ਦਾ ਮੁੜਨਿਰਮਾਣ, ਮਿਨੀ ਸਕੱਤਰੇਤ ਦੇ ਨਵੇਂ ਪ੍ਰਸਾਸ਼ਨਿਕ ਬਲਾਕ, ਪਿਹੋਵਾ ਅਤੇ ਪਿੰਡ ਮਲਿਕਪੁਰ ਵਿਚ 33 ਕੇਵੀ ਸਬ੍ਰਸਟੇਸ਼ਨ ਦਾ ਉਦਘਾਟਨ ਸ਼ਾਮਿਲ ਹੈ।ਇਸ ਤੋਂ ਇਲਾਵਾ, ਜਿਨ੍ਹਾਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਕੀਤਾ ਗਿਆ, ਜਿਸ ਵਿਚ ਕਰਨਾਲ੍ਰਰੰਬਾ੍ਰਇੰਦਰੀ੍ਰਲਾਡਵਾ ਸੜਕ ਨੂੰ ਫੋਰਲੇਨ ਬਨਾਉਣਾ ਅਤੇ ਸ਼ਾਹਬਾਦ੍ਰਬਰਾੜਾ ਰੋਡ ਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂਟ ਨਾਲ ਗੇਟ ਦਾ ਨਿਰਮਾਣ ਕਾਰਜ ਸ਼ਾਮਿਲ ਹਨ।