ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਜੀਂਦ ਜਿਲ੍ਹੇ ਵਿਚ ਨਸ਼ੀਲਾ ਪਦਾਰਥ ਵੇਚਣ ਅਤੇ ਸੇਵਨ ਕਰਨ ਦੇ ਦੋਸ਼ ਵਿਚ ਇਕ ਡਰੱਗ ਡੀਲਰ ਸਮੇਤ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ 118 ਗ੍ਰਾਮ ਹੋਰੀਇਨ ਅਤੇ 4.05 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ।ਪੁਲਿਸ ਟੀਮ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਪਿੰਡ ਲੋਹਚਾਬ ਵਿਚ ਆਪਣੇ ਘਰ ਤੋਂ ਨੋਜੁਆਨਾਂ ਨੂੰ ਨਸ਼ੀਲਾ ਪਦਾਰਥ ਵੇਚਣ ਦਾ ਕੰਮ ਕਰਦਾ ਹੈ। ਸੂਚਨਾ ਮਿਲਨ ਬਾਅਦ ਪੁਲਿਸ ਨੇ ਤੁਰੰਤ ਛਾਪੇਮਾਰੀ ਕਰ ਸੁਭਾਸ਼ ਨੂੰ 118 ਗ੍ਰਾਮ ਹੀਰੋਇਨ ਦੇ ਨਾਲ ਗਿਰਫਤਾਰ ਕਰ ਲਿਆ। ਉਸ ਦੇ ਕੋਲ ਤੋਂ 4.05 ਲੱਖ ਰੁਪਏ ਵੀ ਬਰਾਮਦ ਕੀਤੇ ਗਏ।ਦੋਸ਼ੀ ਦੇ ਮਕਾਨ ‘ਤੇ ਹੀ ਤਿੰਨ ਨੌਜੁਆਨ ਜਮੀਨ ‘ਤੇ ਬੈਠੇ ਹੋਏ ਸਿਲਵਰ ਪੇਪਰ ‘ਤੇ ਹੀਰੋਇਨ ਦਾ ਸੇਵਨ ਕਰ ਰਹੇ ਸਨ। ਪੁਛਗਿਛ ‘ਤੇ ਉਨ੍ਹਾਂ ਦੀ ਪਹਿਚਾਣ ਜਸਮੇਰ ਵਾਸੀ ਪਿੱਲੂਖੇੜਾ, ਜੈਭਗਵਾਨ ਵਾਸੀ ਹਰੀਗੜ, ਸੋਨੂ ਵਾਸੀ ਅਮਰਾਵਲੀ ਖੇੜਾ ਵਜੋ ਹੋਈ।ਸਾਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।