ਵੱਖ ਤੋਂ ਵਿਕਾਸ ਅਥਾਰਿਟੀ ਦੇ ਗਠਨ ਦੇ ਮਾਮਲੇ ਵਿਚ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਬਾਅਦ ਪੰਚਕੂਲਾ ਬਣਿਆ ਤੀਜਾ ਸ਼ਹਿਰ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਚਕੂਲਾ ਦੇ ਸਮੂਚੇ ਵਿਕਾਸ ਨੂੰ ਯਕੀਨੀ ਕਰਨ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ (ਪੀਐਮਡੀਏ) ਦਾ ਗਠਨ ਕਰਨ ਦਾ ਫੈਸਲਾ ਕੀਤਾ।ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦਦੇ ਹੋਏ ਕਿਹਾ ਕਿ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ (ਪੀਐਮਡੀਏ) ਦੇ ਗਠਨ ਨਾਲ ਪੰਚਕੂਲਾ ਲਈ ਬਣਾਈ ਗਈ ਏਕੀਕ੍ਰਿਤ ਵਿਕਾਸ ਯੋਜਨਾ ਦਾ ਸਮੇਂ ‘ਤੇ ਹੋਰ ਤੇਜੀ ਨਾਲ ਲਾਗੂ ਕਰਨਾ ਯਕੀਨੀ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਪੀਐਮਡੀਏ ਪੰਚਕੂਲਾ ਦੇ ਲਗਾਤਾਰ ਅਤੇ ਸਮਾਨ ਵਿਕਾਸ ਨੂੰ ਯਕੀਨੀ ਕਰੇਗਾ। ਇਹ ਅਥਾਰਿਟੀ ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ (ਜੀਐਮਡੀਏ) ਅਤੇ ਫਰੀਦਾਬਾਦ ਮਹਾਨਗਰੀ ਵਿਕਾਸ ਅਥਾਰਿਟੀ (ਐਫਐਮਡੀਏ) ਦੀ ਤਰਜ ‘ਤੇ ਕੰਮ ਕਰੇਗਾ।ਉਨ੍ਹਾਂ ਨੇ ਕਿਹਾ ਕਿ ਅਥਾਰਿਟੀ ਹੋਰ ਵਿਭਾਗਾਂ ਜਿਵੇਂ ਐਚਐਸਬੀਪੀ, ਐਚਐਸਆਈਆਈਡੀਸੀ ਅਤੇ ਨਗਰ ਨਿਗਮ ਦੇ ਨਾਲ ਮੈਤਰੀਪੂਰਨ ਢੰਗ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਬੁਨਿਆਦੀ ਢਾਂਚਾ ਅਤੇ ਹੋਰ ਵਿਕਾਸਾਤਮਕ ਸਹੂਲਤਾਂ ਦੀ ਉਪਲਬਧਤਾ ਯਕੀਨੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਨਿਵਾਸੀਆਂ ਦੇ ਨਾਲ-ਨਾਲ ਰਾਜ ਦੇ ਲੋਕਾਂ ਨੂੰ ਪੰਚਕੂਲਾ ਸ਼ਹਿਰ ਦੇ ਵਿਕਾਸ ਦੇ ਬਾਰੇ ਵਿਚ ਕਾਫੀ ਜਾਣਕਾਰੀ ਦੇਣ ਦੇ ਲਈ ਇਕ ਵਿਆਪਕ ਸੂਚਨਾ, ਸਿਖਿਆ ਤੇ ਸੰਚਾਰ (ਆਈਈਸੀ) ਮੁਹਿੰਮ ਚਲਾਈ ਜਾਵੇਗੀ ਜਿਸ ਵਿਚ ਪੰਚਕੂਲਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਨਾਲ ਸਬੰਧਿਤ ਮੈਪ ਤਿਆਰ ਕੀਤਾ ਜਾਵੇਗਾ ਅਤੇ ਸ਼ਹਿਰਾਂ ਵਿਚ ਥਾਂ-ਥਾਂ ਹੋਡਿੰਗਸ ਰਾਹੀਂ ਇਸ ਮੈਪ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿਚ ਪੰਚਕੂਲਾ ਦੇ ਹਰ ਕੋਨੇ ਨੂੰ ਚਿਤਰਿਤ ਕੀਤਾ ਜਾਵੇਗਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦੇ ਬਾਅਦ ਕਰਨਾਲ, ਹਿਸਾਰ ਅਤੇ ਹੋਰ ਜਿਲ੍ਹਿਆਂ ਦੇ ਵੀ ਇਸੀ ਤਰ੍ਹਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਬਣਾਈਆਂ ਜਾਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਦੇ ਤੇਜੀ ਨਾਲ ਲਾਗੂ ਕਰਨ ਅਤੇ ਸੀਐਮਡੀਏ ਦੀ ਸਥਾਪਨਾ ਨਾਲ ਨਾ ਸਿਰਫ ਪੰਚਕੂਲਾ ਦਾ ਸਮੂਚਾ ਵਿਕਾਸ ਯਕੀਨੀ ਹੋਵੇਗਾ, ਸਗੋ ਇਸ ਨਾਲ ਹਰਿਆਂਣਾ ਨੁੰ ਈਜ ਆਫ ਡੂਇੰਗ ਬਿਜਨੈਸ ਇੰਡੈਕਸ ਵਿਚ ਸੁਧਾਰ ਕਰਨ ਵਿਚ ਵੀ ਮਦਦ ਮਿਲੇਗੀ।