ਚੰਡੀਗੜ੍ਹ – ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਬੀਤੇ ਕੱਲ੍ਹ ਰਾਮ ਰਹੀਮ ਨੂੰ ਰੋਹਤਕ ਦੇ ਹਸਪਤਾਲ ‘ਚੋਂ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ ਤੇ ਰੈਪਿਡ ਟੈਸਟ ਕਰਾਇਆ ਗਿਆ ਸੀ ਜਿਸ ‘ਚ ਰਿਪੋਰਟ ਪਾਜ਼ਿਟਿਵ ਆਈ ਸੀ। ਪਰ ਅੱਜ ਆਰ.ਟੀ-ਪੀ.ਸੀ.ਆਰ ਰਿਪੋਰਟ ਲਈ ਗਈ ਜਿਸ ‘ਚ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਪੇਟ ਦੀ ਬਿਮਾਰੀ ਹੈ ਜਿਸ ਕਾਰਨ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਰਾਮ ਰਹੀਮ ਨੂੰ ਹਸਪਤਾਲ ਹੀ ਰੱਖੇ ਜਾਣਾ ਹੈ ਜਾਂ ਜੇਲ੍ਹ ‘ਚ ਵਾਪਸ ਭੇਜਿਆ ਜਾਏਗਾ, ਇਸ ਬਾਰੇ ਕੋਈ ਖਬਰ ਨਹੀਂ ਮਿਲ ਸਕੀ।