ਇਸ ਪ੍ਰਸਤਾਵ ਦੀ ਆਖੀਰੀ ਮੰਜੂਰੀ ਦੇ ਲਈ ਇਸਨੂੰ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਜਾਵੇਗਾ ਪੇਸ਼ – ਸਿਹਤ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਹੈ ਕਿ ਕੋਰੋਨਾ ਮਹਾਮਾਰੀ ਨਾਲ ਨਜਿਠਣ ਲਈ ਹਰਿਆਣਾ ਰਾਜ ਨੂੰ ਮਾਲਟਾ ਦੇ ਫਾਰਮਾ ਰੇਗੂਲੇਟਰੀ ਸਰਵਿਸੇਸ ਲਿਮੀਟੇਡ ਤੋਂ 30 ਮਿਲੀਅਨ ਡੋਜ-1 ਅਤੇ 30 ਮਿਲੀਅਨ ਡੋਜ-2 ਦੀ ਸਪਲਾਈ ਲਈ ਪ੍ਰਸਤਾਵ ਪ੍ਰਾਪਤ ਹੋਇਆ ਹੈ ਅਤੇ ਸਪੂਤਨਿਕ ਵੈਕਸਿਨ ਦੀ ਕੁੱਲ 60 ਮਿਲੀਅਨ ਡੋਜ ਦਾ ਪ੍ਰਸਤਾਵ ਰਾਜ ਸਰਕਾਰ ਨੂੰ ਪ੍ਰਾਪਤ ਹੋਇਆ ਹੈ।ਸ੍ਰੀ ਵਿਜ ਨੇ ਅੱਜ ਇੱਥੇ ਟਵੀਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਇਸ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ ਅਤੇ ਅਸੀਂ ਇਸ ਪ੍ਰਸਤਾਵ ਦੀ ਆਖੀਰੀ ਮੰਜੂਰੀ ਦੇ ਲਈ ਇਸ ਨੂੰ ਕੈਬੀਨੇਟ ਦੀ ਮੀਟਿੰਗ ਵਿਚ ਪੇਸ਼ ਕਰਾਂਗੇ।