ਅਧਿਕਾਰੀ ਆਪਣੇ ਵਿਭਾਗ ਨਾਲ ਸਬੰਧਿਤ ਪਰਿਯੋਜਨਾਵਾਂ ਦਾ ਅਧਿਐਨ ਕਰਨ ਅਤੇ ਪੂਰਾ ਕਰਵਾਉਣ ਦੀ ਕਰਨ ਕੋਸ਼ਿਸ਼ – ਸੰਜੀਵ ਕੌਸ਼ਲ
ਚੰਡੀਗੜ੍ – ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਤੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਹਫਤੇ ਵਿਚ 2 ਤੋਂ 3 ਦਿਨ ਜਿਲ੍ਹਿਆਂ ਵਿਚ ਜਾਣ ਅਤੇ ਆਪਣੇ ਵਿਭਾਗ ਨਾਲ ਸਬੰਧਿਤ ਪਰਿਯੋਜਨਾਵਾਂ ਦਾ ਅਧਿਐਨ ਕਰਨ ਅਤੇ ਜਿਨ੍ਹਾਂ ਪਰਿਯੋਜਨਾਵਾਂ ਵਿਚ ਦੇਰੀ ਹੋ ਰਹੀ ਹੈ ਉਨ੍ਹਾਂ ਨੂੰ ਤਾਲਮੇਲ ਦੇ ਨਾਲ ਕੰਮ ਕਰਦੇ ਹੋਏ ਜਲਦੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨ। ਇਸੀ ਤਰ੍ਹਾ, ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨਾਂ ਪ੍ਰਸਾਸ਼ਨਿਕ ਸਕੱਤਰਾਂ ਨੂੰ 1-1 ਜਿਲ੍ਹਾ ਅਲਾਟ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਜਿਲ੍ਹਿਆਂ ਦੀ ਰੁਕੀ ਹੋਈ ਤੇ ਮੁੱਖ ਪਰਿਯੋਜਨਾਵਾਂ ਦੇ ਕਾਰਜ ਵਿਚ ਤੇਜੀ ਲਿਆਈ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਜਿਲ੍ਹਿਆਂ ਵਿਚ ਜਿਲ੍ਹਾ ਲੋਕ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ ਜੇਕਰ ਚੇਅਰਮੈਨ ਮੰਤਰੀ ਨਾ ਆ ਪਾਵੇ ਤਾਂ ਪ੍ਰਸਾਸ਼ਨਿਕ ਸਕੱਤਰ ਇਹ ਮੀਟਿੰਗਾਂ ਕਰਨ ਅਤੇ ਉਸ ਦੀ ਸਮੀਖਿਆ ਕਰਨ।ਸ੍ਰੀ ਕੌਸ਼ਲ ਅੱਜ ਇੱਥੇ ਮੀਡੀਆ ਨਾਲ ਗਲਬਾਤ ਕਰ ਰਹੇ ਸਨ।ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਇਕ ਪਿੰਡ ਵਿਚ ਜਾ ਕੇ ਉੱਥੇ ਦੀ ਸਹੂਲਤਾਂ ਦੇ ਸਬੰਧ ਵਿਚ ਜਾਣਕਾਰੀ ਹਾਸਲ ਕਰਨ ਅਤੇ ਉੱਥੇ ਦੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਗਲ ਕਰਨ ਤਾਂ ਜੋ ਕਿਸਾਨਾਂ ਦੀ ਆਮਦਨ ਦੁਗਣੀ ਕੀਤੀ ਜਾ ਸਕੇ। ਸ੍ਰੀ ਕੌਸ਼ਲ ਨੇ ਦਸਿਆ ਕਿ ਮੌਜੂਦਾ ਸਰਕਾਰ ਦਾ ਇਹ ਟੀਚਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਅਨੁਸਾਰ ਸਾਲ 2022 ਤਕ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ ਦੀਆਂ ਸਰਕਾਰਾਂ ਇਸ ਪਾਸੇ ਅੱਗੇ ਵੱਧ ਰਹੀਆਂ ਹਨ ਪਰ ਹਰਿਆਣਾ ਦੀ ਸਰਕਾਰ ਇਸ ‘ਤੇ ਜਲਦੀ ਨਾਲ ਕੰਮ ਕਰ ਰਹੀ ਹੈ ਅਤੇ ਕਿਹੜੀਆਂ-ਕਿਹੜੀਆਂ ਫਸਲਾਂ ਨਾਲ ਕਿਸਾਨਾਂ ਦੀ ਆਮਦਨੀ ਵਧਾਈ ਜਾ ਸਕਦੀ ਹੈ ਉਸ ਬਾਰੇ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਿਲ੍ਹਿਆਂ ਵਿਚ ਸੀਨੀਅਰ ਅਧਿਕਾਰੀ ਜਾਣਗੇ ਤਾਂ ਸਰਕਾਰ ਦੀ ਗਤੀਵਿਧੀਆਂ ਨੂੰ ਹੋਰ ਤੇਜੀ ਮਿਲੇਗੀ।ਕੋਵਿਡ ਮਹਾਮਾਰੀ ਦੇ ਸਬੰਧ ਵਿਚ ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਕੋਵਿਡ-19 ਦੀ ਸਥਿਤੀ ‘ਤੇ ਕੰਟਰੋਲ ਹੈ ਅਤੇ ਸਾਡਾ ਕੋਵਿਡ-19 ਪਾਜੀਟੀਵਿਟੀ ਰੇਟ 2.13 ਫੀਸਦੀ ਰਹਿ ਗਿਆ ਹੈ। ਇਸ ਤੋਂ ਇਲਾਵਾ, ਰਾਜ ਵਿਚ ਇਸ ਮਹਾਮਾਰੀ ਨਾਲ ਨਜਿਠਣ ਲਈ ਬੈਡ ਦੀ ਪੂਰੀ ਵਿਵਸਥਾ ਕੀਤੀ ਹੋਈ ਹੈ ਅਤੇ ਦੂਜੀ ਲਹਿਰ ਦੌਰਾਨ ਜਿੱਥੇ ਅਸੀਂ ਵੱਧ ਮਰੀਜਾਂ ਨੂੰ ਰੱਖਨ ਲਈ ਬੈਡ ਅਤੇ ਹਸਪਤਾਲ ਸਥਾਪਤ ਕੀਤੇ ਸਨ, ਉੱਥੇ ਵੀ ਹੁਣ ਮਰੀਜਾਂ ਦੀ ਗਿਣਤੀ ਘੱਟ ਹੋ ਰਹੀ ਹੈ, ਪਰ ਇਹ ਉਪਲਬਧਤਾ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਸਜਗ ਹਨ ਤਾਂ ਜੋ ਮੁੜ ਮਹਾਮਾਰੀ ਦਾ ਪ੍ਰਕੋਪ ਇਸ ਤਰ੍ਹਾ ਨਾਲ ਨਾ ਫੈਲ ਸਕੇ।