ਚੰਡੀਗੜ੍ਹ,- ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭਾਂਰਤੀ ਮੈਡੀਕਲ ਸੰਘ (ਆਈਐਮਏ) ਦੀ ਰਾਜ ਅਤੇ ਜਿਲ੍ਹਾ ਇਕਾਈਆਂ ਸੂਬੇ ਵਿਚ ਕੋਵਿਡ ਮਰੀਜਾਂ ਦੇ ਉਪਚਾਰ ਵਿਚ ਆਪਣਾ ਸਹਿਯੋਗ ਕਰਣਗੀਆਂ। ਇਸ ਦੇ ਲਈ ਜਲਦੀ ਹੀ ਉਨ੍ਹਾਂ ਤੋਂ ਡਾਕਟਰਾਂ ਦਾ ਰੋਸਟਰ ਪ੍ਰਾਪਤ ਹੋਣ ਦੀ ਉਮੀਦ ਹੈ।ਸ੍ਰੀ ਵਿਜ ਨੇ ਅੱਜ ਇਸ ਸਬੰਧ ਵਿਚ ਆਈਐਮਏ ਦੀ ਰਾਜ ਅਤੇ ਜਿਲ੍ਹਾ ਇਕਾਈਆਂ ਦੇ ਨਾਲ ਵੀਡੀਓ ਕਾਨਫ੍ਰੈਸਿੰਗ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਸ ਰਾਸ਼ਟਰੀ ਆਪਦਾ ਤੋਂ ਉਭਰਨ ਦੇ ਲਈ ਸਾਨੂੰ ਮਿਲ ਕੇ ਕੰਮ ਕਰਨ ਹੋਵੇਗਾ। ਇਸ ਦੇ ਲਈ ਮੀਟਿੰਗ ਵਿਚ ਸਿਹਤ ਮੰਤਰੀ ਨੇ ਨਿਜੀ ਖੇਤਰ ਵਿਚ ਕੰਮ ਕਰ ਰਹੇ ਆਈਐਮਏ ਦੇ ਡਾਕਟਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ, ਜਿਸ ਤੋਂ ਜਿਲ੍ਹਿਆਂ ਵਿਚ ਵੱਧ ਬੈਡਸ ਦੀ ਮਸਰੱਥਾ ਵਧਾਉਣ ਅਤੇ ਰੋਗੀਆਂ ਦੇ ਉਪਚਾਰ ਵਿਚ ਸਹਿਯੋਗ ਕਰਨਾ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਆਈਐਮਏ ਦੇ ਡਾਕਟਰ ਆਪਣੇ ਜਿਲ੍ਹਿਆਂ ਵਿਚ ਸ਼ਿਫਟਵਾਇਜ ਡਿਊਟੀ ਦੇ ਸਕਦੇ ਹਨ, ਜਿਸ ਨਾਲ ਮਰੀਜਾਂ ਦੀ ਪਰੇਸ਼ਾਨੀ ਨੁੰ ਦੂਰ ਕੀਤਾ ਜਾ ਸਕੇ। ਦੲਸ ਦੇ ਨਾਲ ਹੀ ਪੁਲਿਸ ਮਹਾਨਿਦੇਸ਼ਕ ਨੁੰ ਸਾਰੇ ਹਸਪਤਾਲਾਂ ਵਿਚ ਸੁਰੱਖਿਆ ਵਿਵਸਥਾ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਅਤੇ ਜਿਲ੍ਹੰਾ ਪੱਧਰ ‘ਤੇ ਕੋਵਿਡ ਮਾਨੀਟਰਿੰਗ ਕਮੇਟੀ ਬਣਾਈ ਗਈ ਹੈ, ਜੋ ਨਿਯਮਤ ਤੌਰ ‘ਤੇ ਕੋਵਿਡ ਅਪਡੇਟ ਲੈਕ ੇ ਜਰੂਰੀ ਵਿਵਸਥਾ ਕਰ ਰਹੀ ਹੈ। ਇਸੀ ਤਰ੍ਹਾ, ਰਾਜ ਪੱਧਰ ਕੋਵਿਡ ਨਿਗਰਾਨੀ ਕਮੇਟੀ ਵੀ ਸੂਬਾ ਪੱਧਰ ‘ਤੇ ਕੰਮ ਕਰ ਰਹੀ ਹੈ। ਰਾਜ ਪੱਧਰੀ ਕਮੇਟੀ ਵਿਚ ਹਰਿਆਣਾ ਆਈਐਮਏ ਦੇ ਰਾਜ ਚੇਅਰਮੈਨ ਡਾ. ਕਰਣ ਪੁਨਿਆ ਅਤੇ ਸਾਰੇ ਜਿਲ੍ਹਿਆਂ ਦੇ ਆਈਐਮਏ ਚੇਅਰਮੈਨਾਂ ਨੂੰ ਜਿਲ੍ਹਾ ਪੱਧਰੀ ਕਮੇਟੀਆਂ ਵਿਚ ਮੈਂਬਰ ਵਜੋ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਹਰਿਆਣਾ ਆਈਐਮਏ ਤੋਂ ਸੋਮਵਾਰ ਤਕ ਵੱਖ-ਵੱਖ ਜਿਲ੍ਹਿਆਂ ਵਿਚ ਸੇਵਾ ਦੇਣ ਦੀ ਇੱਛਾ ਰੱਖਣ ਵਾਲੇ ਡਾਕਟਰਾਂ ਦੀ ਸੂਚੀ ਸਬੰਧਿਤ ਡਿਪਟੀ ਕਮਿਸ਼ਨਰਾਂ ਜਾਂ ਸਿਵਲ ਸਰਜਨਸ ਨੂੰ ਸੌਂਪਣ ਦੀ ਅਪੀਲ ਕੀਤੀ ਹੈ।ਸ੍ਰੀ ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਰਾਜ ਵਿਚ ਇਸ ਸਮੇਂ ਦਵਾਈਆਂ, ਆਕਸੀਜਨ ਤੇ ਹੋਰ ਸਹੂਲਤਾਂ ਨੂੰ ਜਰੂਰਤ ਅਨੁਸਾਰ ਉਪਲਬਧ ਕਰਵਾਇਆ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਸੂਬੇ ਦਾ ਕੋਈ ਵੀ ਨਾਗਰਿਕ ਬੈਡਸ, ਆਕਸੀਜਨ, ਉਪਚਾਰ, ਦਵਾਈਆਂ ਤੇ ਹੋਰ ਕਿਸੇ ਅਭਾਵ ਦੇ ਕਾਰਣ ਆਪਣਾ ਜਾਨ ਨਾ ਗਵਾਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਕਸੀਜਨ ਦੀ ਸਪਲਾਈ 162 ਐਮਟੀ ਤੋਂ 257 ਐਮਟੀ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ, ਆਕਸੀਜਨ ਐਕਸਪ੍ਰੈਸ ਵੀ ਫਰੀਦਾਬਾਦ ਪਹੁੰਚਣ ਵਾਲੀ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਪੜ ਰਹੇ ਐਮਬੀਬੀਐਸ ਫਾਈਨਲ ਤੇ ਪੀਜੀ ਦੇ ਕਰੀਬ 1400 ਵਿਦਿਆਰਥੀਆਂ ਦੀ ਡਿਊਟੀ ਵੀ ਹਸਪਤਾਲਾਂ ਵਿਚ ਲਗਾਈ ਹੈ। ਪਰ ਇਸ ਦੇ ਨਾਲ ਯੋਗ ਅਤੇ ਐਕਸਪਰਟ ਡਾਕਟਰਾਂ ਦਾ ਸਹਿਯੋਗ ਜਰੂਰੀ ਹੈ।ਵਧੀਕ ਮੁੱਖ ਸਕੱਤਰ ਸ੍ਰੀ ਰਾਜੀਵ ਅਰੋੜਾ ਨੇ ਕਿਹਾ ਕਿ ਟਾਸਿਲਿਜੁਮੈਬ ਟੀਕੇ ਦੇ ਅਲਾਟਮੈਂਟ ਲਈ ਇਕ ਤਿਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਟਾਸਿਲਿਜੁਮੈਬ ਤੇ ਰੇਕਡੇਸਿਵਰ ਟੀਕਾ ਸਰਕਾਰੀ ਹਸਪਤਾਲਾਂ ਵਿਚ ਫਰੀ ਅਤੇ ਨਿਜੀ ਹਸਪਤਾਲਾਂ ਨੂੰ ਖਰੀਦ ਮੁੱਲ ‘ਤੇ ਜਰੂਰਤ ਅਨੁਸਾਰ ਉਪਲਬਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਰਾਜ ਦੇ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਵਿਚ ਲਾਗਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈਐਮਏ ਵੱਲੋਂ ਜੋ ਵੀ ਯੋਜਨਾ ਮਿਲੇਗੀ ਉਸ ਨੂੰ ਜਲਦੀ ਅਮਲੀਜਾਮਾ ਪਹਿਨਾਇਆ ਜਾਵੇਗਾ।ਹਰਿਆਣਾ ਆਈਐਮਏ ਦੇ ਚੇਅਰਮੈਨ ਡਾ. ਕਰਣ ਪੁਨਿਆ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਊਹ ਆਪਣੀ ਜਿਲ੍ਹਾ ਇਕਾਈਆਂ ਨਾਲ ਸੰਪਰਕ ਕਰ ਸਿਹਤ ਮੰਤਰੀ ਦੀ ਅਪੀਲ ‘ਤੇ ਖਰਾ ਉਤਰਣਗੇ ਅਤੇ ਜਲਦੀ ਹੀ ਜਿਲ੍ਹਿਆਂ ਵਿਚ ਆਈਐਮਏ ਡਾਕਟਰਾਂ ਦੀ ਸੇਵਾ ਮਹੁਇਆ ਕਰਵਾਉਣਗੇ। ਇਸ ਦੇ ਲਈ ਰੋਸਟਰ ਬਣਾ ਕੇ ਚੈਸਟ, ਐਨਸਿਥਸਿਆ ਤੇ ਹੋਰ ਡਾਕਟਰਾਂ ਦੀ ਸੇਵਾਵਾਂ ਵੀ ਕੋਵਿਡ ਮਰੀਜਾਂ ਦੇ ਲਈ ਦੇਣ ਦਾ ਯਤਨ ਕਰਣਗੇ। ਉਨ੍ਹਾਂ ਨੇ ਮੀਟਿੰਗ ਵਿਚ ਮੌਜੂਦ ਜਿਲ੍ਹਿਆਂ ਦੇ ਆਈਐਮਏ ਚੇਅਰਮੈਨਾਂ ਨਾਲ ਵੀ ਇਸ ਸੰਕਟ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਡਾ. ਪੁਨਿਆ ਨੇ ਜੀਂਦ ਅਤੇ ਯਮੁਨਾਨਗਰ ਵਿਚ ਵੱਧ ਕੋਵਿਡ ਬੈਡਸ ਦੀ ਸਹੂਲਤ ਸ੍ਰਿਜਤ ਕਰਨ ਦਾ ਭਰੋਸਾ ਵੀ ਦਿੱਤਾ।ਮੀਟਿੰਗ ਵਿਚ ਐਮਡੀ ਐਨਐਚਐਮ ਪ੍ਰਭਜੋਤ ਸਿੰਘ, ਸਿਹਤ ਮਹਾਨਿਦੇਸ਼ਕ ਡਾ. ਵੀਨਾ ਸਿੰਘ, ਸਾਰੇ ਜਿਲ੍ਹਿਆਂ ਦੇ ਸਿਵਲ ਸਰਜਨਸ, ਵੱਖ-ਵੱਖ ਜਿਲ੍ਹਾ ਇਕਾਈਆਂ ਦੇ ਆਈਐਮਏ ਚੇਅਰਮੇਨ ਤੇ ਨੁਮਾਇੰਦਿਆਂ ਸਮੇਤ. ਅਨੇਕ ਸੀਨੀਅਰ ਅਧਿਕਾਰੀ ਮੌਜੂਦ ਸਨ।