ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਮਜਦੂਰ ਦਿਵਸ ‘ਤੇ ਦੇਸ਼ ਤੇ ਸੂਬੇ ਦੇ ਸਾਰੇ ਕਾਮਿਆਂ ਨੂੱ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕਮੇਰੇ ਤੇ ਮਿਹਨਤਕਸ਼ ਮਜਦੂਰਾਂ ਦਾ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਰਿਹਾ ਹੈ। ਇਸ ਵਰਗ ਦੇ ਕਾਰਣ ਹੀ ਦੇਸ਼ ਤੇ ਦੁਨੀਆ ਦੀ ਆਰਥਕ ਤੇ ਉਦਯੋਗਿਕ ਵਿਕਾਸ ਦੀ ਗਤੀਵਿਧੀਆਂ ਬੁਲੰਦੀਆਂ ‘ਤੇ ਪਹੁੰਚੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਕੋਵਿਡ-19 ਦੇ ਕਾਰਣ ਮਜਦੂਰ ਵਰਗ ‘ਤੇ ਭਾਰੀ ਮਾਰ ਪਈ ਹੈ। ਪਰ ਸਰਕਾਰ ਨੇ ਸੰਕਟ ਦੇ ਇਸ ਸਮੇਂ ਵਿਚ ਹਰ ਤਰ੍ਹਾ ਨਾਲ ਮਜਦੂਰਾਂ ਦਾ ਖਿਆਲ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਦੇ ਫਿਰ ਤੋਂ ਵੱਧਦੇ ਆਂਕਨਿਆਂ ਚਿੰਤਾਰਜਨਕ ਹਨ ਪਰ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਵਿਵਸਥਾ ਪ੍ਰਬਧਨ ਕਰ ਰਹੀ ਹੈ। ਪੂਰਨ ਲਾਕਡਾਉਨ ਨਾ ਲਗਾਉਣਾ ਪਵੇ ਇਸ ਲਈ ਸਰਕਾਰੀ ਦਫਤਰਾਂ ਦੇ ਲਈ ਵਰਕ ਫ੍ਰਾਮ ਹੋਮ ਅਵਧਾਨਾ ਅਪਨਾਉਣ ਨੁੰ ਕਿਹਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਰਥਕ ਚੱਕਰ ‘ਤੇ ਪ੍ਰਤੀਕੂਲ ਪ੍ਰਭਾਵ ਨਾ ਪਵੇ ਇਸ ਲਈ ਉਦਯੋਗਿਕ ਗਤੀਵਿਧੀਆਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਦਯੋਗਾਂ ਨੂੰ ਕਿਹਾ ਗਿਆ ਗਿਆ ਹੈ ਕਿ ਉਹ ਕੋਵਿਡ ਪੋ੍ਰਟੋਕਾਲ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੋ ਜਾਂ ਤਿੰਨ ਪਾਲੀਆਂ ਵਿਚ ਮਜਦੂਰਾਂ ਨੂੰ ਕੰਮ ‘ਤੇ ਬਲਾਉਣ।