ਵਜ਼ੀਫਾ ਘੋਟਾਲਾ : ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ ਚ ਗਰੁੱਪ ਆਫ ਮਨਿਸਟਰ ਖਾਮੋਸ਼ — ਕੈਂਥ
ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਵੱਲੋਂ ਕੈਪਟਨ ਸਰਕਾਰ ਦੇ ਵਿਰੁੱਧ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ ਸੀਤ ਲਹਿਰ ਦੇ ਬਾਵਜੂਦ 26ਵੇਂ ਦਿਨ ‘ਚ ਵੀ ਜਾਰੀ ਹੈ।ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਭ੍ਰਰਾਤੀ ਜੱਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ 25 ਜਨਵਰੀ ਨੂੰ ਦਲਿਤ ਮਹਾਂ ਪੰਚਾਇਤ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਗਲੀ ਰਣਨੀਤੀ ਤਹਿ ਕਰਨ ਲਈ ਆਗੂਆਂ ਦੀ ਵਿਸ਼ੇਸ਼ ਮੀਟਿੰਗ ਧਰਨਾ ਸਥਾਨ ਤੇ ਕੀਤੀ ਗਈ ਸ੍ਰ ਕੈਂਥ ਨੇ ਕਿਹਾ ਕਿ ਕਿ ਕੈਪਟਨ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨਾਲ ਰਜਨੀਤਿਕ ਚਾਲਬਾਜ਼ੀ ਕਰਨਾ ਬੰਦ ਕਰੇ ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਮਸਲਿਆਂ ਨੂੰ ਨਜਿੱਠਣ ਲਈ ਗਰੁੱਪ ਆਫ ਮਨਿਸਟਰ ਦੀ ਕਾਰਵਾਈ ਨੂੰ ਜਨਤਕ ਤੌਰ ਉਤੇ ਵੇਰਵਿਆਂ ਨੂੰ ਦੱਸਿਆ ਜਾਵੇ, ਕਿਉਂਕਿ ਗਰੁੱਪ ਆਫ ਮਨਿਸਟਰ ਖਾਮੋਸ਼ ਹਨ।ਕੇਂਦਰ ਸਰਕਾਰ ਦੇ 60-40 ਦੇ ਫਾਰਮੂਲੇ ਨੂੰ ਨੀਤੀਗਤ ਫੈਸਲਿਆਂ ਦੀ ਕਾਰਵਾਈ ਤਹਿਤ ਕੈਪਟਨ ਸਰਕਾਰ ਆਪਣਾ ਹਿੱਸਾ ਤੁਰੰਤ ਜਾਰੀ ਕਰੇ ਅਤੇ ਪਿਛਲੇ ਸਾਲਾਂ ਦੇ ਬਕਾਇਆ ‘ਚ 309 ਕਰੋੜ ਰੁਪਏ ਕਾਲਜ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਨੂੰ ਬਿਨਾਂ ਕਿਸੇ ਦੇਰੀ ਦੇ ਰੁਪਿਆ ਰਲੀਜ਼ ਕੀਤਾ ਜਾਵੇ।ਸ੍ਰ ਕੈਂਥ ਨੇ।ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਲੱਖਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਡਿਗਰੀਆਂ ਅਤੇ ਦਾਖਲੇ ਪ੍ਰਤੀ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਨੂੰ ਹੋਰ ਮਜਬੂਤ ਅਤੇ ਕੈਪਟਨ ਸਰਕਾਰ ਉੱਤੇ ਦਬਾਅ ਨੂੰ ਵਧਾਉਣ ਲਈ ਦਲਿਤ ਮਹਾਂ ਪੰਚਾਇਤ ਕਰਨ ਦਾ ਫੈਸਲਾ, 25 ਜਨਵਰੀ 2021ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਰੈਲੀ ਗਰਾਉਂਡ 25 ਸੈਕਟਰ ਚੰਡੀਗੜ੍ਹ ਵਿਖੇ ਪੁਹੰਚਣ ਲਈ ਆਪ ਸਭ ਨੂੰ ਖੁਲ੍ਹਾ ਸੱਦਾ ਪੱਤਰ ਦਿੱਤਾ ਜਾਂਦਾ ਹੈ।ਉਹਨਾਂ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਦੀ ਜਾਂਚ ਸੀਬੀਆਈ ਦੁਆਰਾ ਕੀਤੀ ਜਾਣੀ ਚਾਹੀਦੀ ਹੈ।ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ਦੁਆਰਾ 63 ਕਰੋੜ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਹਨ,ਰਾਜ ਸਰਕਾਰ ਦੁਆਰਾ ਕਰਵਾਏ ਗਏ ਤੀਜੀ ਧਿਰ ਦੇ ਤਹਿਤ ਆਡਿਟ’ਚ ਇਹ ਪਾਇਆ ਗਿਆ ਕਿ ਇਸ ਯੋਜਨਾ ਵਿੱਚ 500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਅਤੇ ਕੈਗ ਆਡਿਟ ਰਿਪੋਰਟ 2018 ਵਿਚ ਜਿੰਮੇਵਾਰ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਫੰਡਾਂ ਅਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਉਨ੍ਹਾਂ ਕਾਲਜਾਂ ਨੂੰ ਫੰਡ ਮੁਹੱਈਆ ਕਰਾਉਣ ਲਈ ਰਾਜ ਸਰਕਾਰ ਦੀ ਵੀ ਅਲੋਚਨਾ ਕੀਤੀ ਜੋ ਕੈਗ ਦੀ ਰਿਪੋਰਟ ਵਿਚ ਜਿੰਮੇਵਾਰ ਸਨ।ਮੌਕੇ ਤੇ ਮਜੂਦ ਆਗੂਆਂ ਗੁਰਪਾਲ ਸਿੰਘ ਭੱਟੀ ਸਾਬਕਾ ਆਈ ਏ ਐਸ, ਰਾਜੇਸ਼ ਬਾਘਾ, ਕੇਵਲ ਕ੍ਰਿਸ਼ਨ ਆਦੀਵਾਲ,ਐਮ,ਐਸ, ਰੋਹਟਾ ,ਲਛਮਣ ਦਾਸ ਜੱਤੀ,ਕ੍ਰਿਪਾਲ ਸਿੰਘ, ਦਲੀਪ ਸਿੰਘ ਬੁਚੜੇ, ਜਸਵਿੰਦਰ ਸਿੰਘ ਰਾਹੀਂ, ਬੱਗਾ ਸਿੰਘ ਫਿਰੋਜ਼ਪੁਰ,ਪ੍ਰਦੀਪ ਅੰਬੇਡਕਰੀ,ਧਰਮ ਸਿੰਘ ਕਲੋੜ,ਗਰੀਬ ਸਿੰਘ,ਪਰੀਤਮ ਸਿੰਘ ਰਾਠੀ,ਜਰਨੈਲ ਸਿੰਘ ਖੋਖਰ, ਗੁਰਸੇਵਕ ਸਿੰਘ ਮੈਣਮਾਜਰੀ, ਰਾਜਵਿੰਦਰ ਸਿੰਘ ਗੱਡੂ, ਰਾਂਝਾ ਬਖਸ਼ੀ, ਹਰਭਜਨ ਦਾਸ ਆਦਿ ਮੌਜੂਦ ਸਨ।