7 ਮਹੀਨੇ ਵਿਚ ਸਿਰਸਾ ਤੋਂ 996 ਕਿਲੋ ਨਸ਼ੀਲੇ ਪਦਾਰਥ ਬਰਾਮਦ 567 ਗਿਰਫਤਾਰ
ਚੰਡੀਗੜ੍ਹ – ਹਰਿਆਣਾ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਨਤੀਜੇਵਜੋ ਇਕੱਲੇ ਸਿਰਸਾ ਜਿਲ੍ਹੇ ਤੋਂ ਪਿਛਲੀ ਸੱਤ ਮਹੀਨਿਆਂ ਵਿਚ 996 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜਬਤ ਕੀਤਾ ਗਿਆ ਹੈ।ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਸੱਤ ਮਹੀਨਿਆਂ ਵਿਚ ਸਿਰਸਾ ਜਿਲ੍ਹੇ ਵਿਚ ਡਰਂੱਗ ਰੱਖਣ ਸਮੇਤ ਤਸਕਰੀ ਦੇ ਦੋਸ਼ ਵਿਚ 323 ਮਾਮਲੇ ਦਰਜ ਕਰਦੇ ਹੋਏ 567 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ।ਇਸ ਸਮੇਂ ਵਿਚ ਪੁਲਿਸ ਨੇ ਨਸ਼ਾ ਕਾਰੋਬਾਰੀਆਂ ‘ਤੇ ਨਕੇਲ ਕੱਸਦੇ ਹੋਏ ਗਿਰਫਤਾਰ ਦੋਸ਼ੀਆਂ ਦੇ ਕਬਜੇ ਤੋਂ 3 ਕਿਲੋ 170 ਗ੍ਰਾਮ ਹੀਰੋਇਨ, 37 ਕਿਲੋ 580 ਗ੍ਰਾਮ ਅਫੀਮ, 943 ਕਿਲੋ ਤੋਂ ਵੱਧ ਚੁਰਾ ਪੋਸਤ, 11 ਕਿਲੋ 370 ਗ੍ਰਾਮ ਗਾਂਜਾ ਸਮੇਤ ਪਾਬੰਦੀਸ਼ੁਦਾ ਦਵਾਈਆਂ ਦੀ ਸ਼੍ਰੇਣੀ ਵਿਚ ਆਉਣ ਵਾਲੀਆਂ 2.36 ਲੱਖ ਤੋਂ ਵੱਧ ਨਸ਼ੀਲੀ ਗੋਲੀਆਂ -ਕੈਪਸੂਲ ਬਰਾਮਦ ਕੀਤੇ ਹਨ।ਡੀਜੀਪੀ ਹਰਿਆਣਾ ਮਨੋਜ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਪੁਲਿਸ ਵੱਲੋਂ ਡਰੱਗ ਮਾਫੀਆ ਬਾਰੇ ਸੂਚਨਾ ਦੇ ਆਦਾਨ ਪ੍ਰਦਾਨ ਦੇ ਲਈ ਇੰਟਰ ਸਟੇਟ ਸਹਿਯੋਗ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਰੋਕ ਲਗਾਉਣ ਦੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੇ ਨਤੀਜੇਵਜੋ ਪੁਲਿਸ ਨੇ ਸਿਰਸਾ ਜਿਲ੍ਹੇ ਵਿਸ਼ੇਸ਼ ਰੂਪ ਨਾਲ ਰਾਜਸਤਾਨ ਅਤੇ ਪੰਜਾਬ ਦੀ ਬਾਡਰ ਖੇਰਤਾਂ ਤੋਂ ਨਸ਼ੀਲੇ ਪਦਾਰਥ ਤਸਕਰੀ ਵਿਚ ਸ਼ਾਮਿਲ ਹੋਰ ਦੋਸ਼ੀਆਂ ‘ਤੇ ਸ਼ਿਕੰਜਾ ਕਸਿਆ ਹੈ।ਉਹ ਨਿਡਰ ਹੋ ਕੇ ਅੱਗੇ ਆਉਣ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ। ਉਨ੍ਹਾਂ ਨੇ ਕਿਹਾ ਕਿ ਡਰੱਗ ਤਸਕਰੀ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਪੁਲਿਸ ਵੱਲੋਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਵਿਚ ਜਾਗਰੁਕ ਕੀਤਾ ਜਾ ਰਿਹਾ ਹੈ।