ਫਰੀਦਕੋਟ, 21 ਮਈ 2020 – ਜਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਕਰੋਨਾ ਮਹਾਮਾਰੀ ਦੇ ਮੱਦੇਨਜਰ ਬੇਰੁਜ਼ਗਾਰ ਪ੍ਰਾਰਥੀਆਂ ਅਤੇ ਵਿਦਿਆਰਥੀਆਂ ਨੂੰ ਘਰ ਬੈਠੇ ਆਨਲਾਈਨ ਵੀਡਿਓ ਕਾਨਫਰੰਸਿੰਗ ਰਾਹੀਂ ਕਾਊਂਸਲਿੰਗ/ਸਲਾਹ ਦਿੱਤੀ ਜਾ ਰਹੀ ਹੈ ਜਿਸ ਤਹਿਤ ਉਨ੍ਹਾਂ ਨੂੰ ਸਵੈ-ਰੋਜ਼ਗਾਰ ਸਬੰਧੀ ਜਾਣਕਾਰੀ, ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਸਬੰਧੀ ਜਾਣਕਾਰੀ, ਸਕਿੱਲ ਡਿਵੈਲਪਮੈਂਟ ਕੋਰਸਾਂ ਸਬੰਧੀ ਜਾਣਕਾਰੀ ਅਤੇ ਪੀ.ਜੀ.ਆਰ.ਕਾਮ ਪੋਰਟਲ ਤੇ ਰਜਿਸਟ੍ਰੇਸ਼ਨ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਜਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਨੇ ਦੱਸਿਆ ਕਿ ਵੱਧ-ਤੋਂ-ਵੱਧ ਪ੍ਰਾਰਥੀ ਅਤੇ ਵਿਦਿਆਰਥੀ ਘਰ ਬੈਠੇ ਇਸ ਸੁਵਿਧਾਵਾਂ ਦਾ ਲਾਭ ਲੈਣ ਲਈ ਆਪਣਾ ਰੀਜਿਊਮ/ਸੀ.ਵੀ ਦਫ਼ਤਰ ਦੀ ਈਮੇਲ ਆਈਡੀ emp.officefaridkot0yahoo.com ਤੇ ਭੇਜਣ ਦੀ ਕਿਰਪਾਲਤਾ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਪੰਜਾਬ ਸਰਕਾਰ ਵਲੋਂ ਸੀ-ਪਾਈਟ ਕੈਂਪਾਂ ਵਲੋਂ ਦਿੱਤੀ ਜਾਂਦੀ ਟ੍ਰੇਨਿੰਗ ਨੂੰ ਆਨ-ਲਾਈਨ ਮਾਧਿਅਮ ਰਾਹੀ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੈਂਪ ਵਿੱਚ ਫਰੀਦਕੋਟ ਜਿਲ੍ਹੇ ਨਾਲ ਸਬੰਧਿਤ ਨੌਜਵਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ, ਜਿਲ੍ਹਾ ਫਿਰੋਜ਼ਪੁਰ ਤੋਂ ਪ੍ਰਾਪਤ ਕਰ ਸਕਦੇ ਹਨ। ਪੰਜਾਬ ਸਰਕਾਰ ਦਾ ਇਹ ਉਚਿਤ ਉਪਰਾਲਾ ਹੈ ਜਿਸ ਸਦਕਾ ਘਰ ਬੈਠੇ ਨੌਜਵਾਨ ਇਹ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ ਅਤੇ ਫੌਜ਼,ਪੁਲਿਸ ਅਤੇ ਪੈਰਾ ਮਿਲਟਰੀ ਸਰਵਿਸ ਆਦਿ ਵਿੱਚ ਭਰਤੀ ਹੋ ਕੇ ਆਪਣੇ ਸੁਪਨੇ ਸਕਾਰ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੌਜਵਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ, ਜਿਲ੍ਹਾ ਫਿਰੋਜ਼ਪੁਰ ਦੇ ਸੰਪਰਕ ਨੰਬਰਾਂ ਸ਼੍ਰੀ ਸ਼ਿਵ ਕੁਮਾਰ-9877712697 ਤੇ ਸ਼੍ਰੀ ਮਨਦੀਪ ਸਿੰਘ-7009317626 ਤੇ ਸੰਪਰਕ ਕਰ ਸਕਦੇ ਹਨ।
ਬਠਿੰਡਾ, 21 ਮਈ 2020 – ਡੇਰਾ ਸੱਚਾ ਸੌਦਾ ਸਰਸਾ ਦੀ ਸੰਸਥਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਅੱਜ ਇੱਕ ਖ਼ੂਨਦਾਨ ਕੈਂਪ ’ਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੀਆਂ ਸਾਵਧਾਨੀਆਂ ਵਰਤ ਕੇ 50 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਆਪਣੀ ਜ਼ਰੂਰਤ ਮੁਤਾਬਕ 50 ਯੂਨਿਟ ਖੂਨ ਹਾਸਲ ਕੀਤਾ। ਖ਼ੂਨ ਦਾਨ ਕਰਨ ਵਾਲੇ ਵਲੰਟੀਅਰਾਂ ਲਈ ਰਿਫਰੈਸ਼ਮੈਂਟ ਦਾ ਕੀਤਾ ਗਿਆ ਸੀ।
ਖੂਨਦਾਨ ਦੀ ਇਸ ਮੁਹਿੰਮ ਮੌਕੇ ਜਿਥੇ ਸ਼ੋਸਲ ਡਿਸਟੈਸ ਦਾ ਖਿਆਲ ਰੱਖਿਆ ਗਿਆ ਉਥੇ ਨਾਮ ਹਰ ਇਕ ਵਿਅਕਤੀ ਦਾ ਤਾਪਮਾਨ ਚੈਕ ਕਰਨ ਦੇ ਨਾਲ-ਨਾਲ ਹੱਥਾਂ ਨੂੰ ਸੈਨੀਟਾਈਜ਼ ਕੀਤਾ ਗਿਆ। ਇਸ ਮੌਕੇ ਪੁੱਜੇ ਪੰਜਾਬ ਦੇ 45 ਮੈਂਬਰ ਗੁਰਮੇਲ ਸਿੰਘ ਬਠਿੰਡਾ, ਗੁਰਦੇਵ ਸਿੰਘ ਬਠਿੰਡਾ ’ਤੇ ਬਲਰਾਜ ਸਿੰਘ ਬਾਹੋ ਸਿਵੀਆਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਸਮੁੱਚੇ ਦੇਸ਼ ’ਚ ਲਾਕਡਾਉਨ ਕੀਤਾ ਹੋਇਆ ਸੀ ਜਿਸ ਕਾਰਨ ਬਠਿੰਡਾ ਦੀ ਬਲੱਡ ਬੈਂਕ ’ਚ ਖ਼ੂਨਦਾਨੀ ਨਹੀਂ ਪਹੁੰਚ ਸਕੇ ’ਤੇ ਖੂਨ ਦੀ ਕਮੀ ਆ ਗਈ ਸੀ ਜਿਸ ਦੇ ਚੱਲਦਿਆਂ ਪ੍ਰਸਾਸ਼ਨ ਦੀ ਅਪੀਲ ’ਤੇ ਹੀ ਖ਼ੂਨਦਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ’ਤੇ ਬਲਦੇਵ ਸਿੰਘ ਰੋਮਾਣਾ ਨੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਿੰਦਰਪਾਲ ਪੱਕਾ ਕਲਾਂ, ਬਲਜਿੰਦਰ ਸਿੰਘ ਬਾਂਡੀ, ਖ਼ੂਨਦਾਨ ਸੰਮਤੀ ਜਿੰਮੇਵਾਰ ਲਖਵੀਰ ਸਿੰਘ, ਰਜਿੰਦਰ ਰਾਜੂ ਗੋਨਿਆਣਾ, ਜਸਪਾਲ ਸਿੰਘ ਮੁਲਤਾਨੀਆਂ, ਅਜੇਪਾਲ ਬਹਾਦਰਗੜ ਜੰਡੀਆਂ, ਗੁਰਮੇਲ ਸਿੰਘ ਤਿਉਣਾ, ਅਵਤਾਰ ਸਿੰਘ ਵਿਰਕ ਅਤੇ ਜਗਤਪ੍ਰੀਤ ਸਿੰਘ ਬੱਲੂਆਣਾ ਸਮੇਤ ਵੱਡੀ ਗਿਣਤੀ ਵਲੰਟੀਅਰ ਮੌਜੂਦ ਸਨ।