ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸਾਲ 2021 ਦੌਰਾਨ ਸੂਬੇ ਤੋਂ ਹੱਜ ਜਾਣ ਦੇ ਇਛੁੱਕ ਹਾਜੀਆਂ ਨੂੰ ਕੋਰੋਨਾ ਵੈਕਸਿਨ ਦੇ ਦੋਨੋਂ ਡੋਜ ਲੈਣ ਦੇ ਨਿਰਦੇਸ਼ ਦਿੱਤੇ।ਹਰਿਆਣਾ ਰਾਜ ਹੱਜ ਕਮੇਟੀ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੱਜ ਮੰਤਰਾਲੇ, ਸਾਊਦੀ ਅਰਬ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਹੱਜ ਦੇ ਲਈ ਆਨਲਾਇਨ ਬਿਨੈ ਕਰਨ ਵਾਲੇ ਬਿਨੈਕਾਰਾਂ ਲਈ ਹੱਜ ‘ਤੇ ਜਾਣ ਤੋਂ ਪਹਿਲਾਂ ਕੋਰੋਨਾ ਵੈਕਸਿਨ ਦੀ ਦੋਨੋਂ ਡੋਜ ਲੈਣਾ ਜਰੂਰੀ ਹੈ।ਉਨ੍ਹਾਂ ਨੇ ਦਸਿਆ ਕਿ ਹਾਜੀਆਂ ਨੂੰ ਵੈਕਸਿਨ ਦੀ ਪਹਿਲੀ ਡੋਜ ਸਾਊਦੀ ਅਰਬ ਜਾਣ ਤੋਂ ਪਹਿਲਾਂ ਅਤੇ ਦੂਜੀ ਡੋਜ ਸਾਊਦੀ ਅਰਬ ਜਾਣ ਦੇ ਸਮੇਂ ਲੈਣੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵੈਕਸਿਨ ਦੇ ਪ੍ਰਮਾਣ ਪੱਤਰ ਦੇ ਬਿਨ੍ਹਾਂ ਸਾਊਦੀ ਅਰਬ ਜਾਣ ਦੀ ਇਜਾਜਤ ਨਹੀਂ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਹੱਜ ‘ਤੇ ਜਾਣ ਦੇ ਇਛੁੱਕ ਹਾਾਜੀ ਆਪਣੇ ਸਬੰਧਿਤ ਜਿਲ੍ਹੇ ਦੇ ਮੈਡੀਕਲ ਅਧਿਕਾਰੀਆਂ ਨਾਲ ਸਪੰਰਕ ਕਰ ਕੇ ਕੋਰੋਨਾ ਵੈਕਸਿਨ ਦੀ ਡੋਜ ਲੈ ਕੇ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਨੇ ਦਸਿਆ ਕਿ ਹੱਜ ਕਮੇਟੀ ਇੰਡੀਆ, ਮੁੰਬਈ ਨੇ ਇਹ ਸਪਸ਼ਟ ਕੀਤਾ ਹੈ ਕਿ ਹੁਣ ਤਕ ਸਾਊਦੀ ਅਰਬ ਸਰਕਾਰ ਵੱਲੋਂ ਹਾਜੀਆਂ ਨੂੰ ਹੱਜ ‘ਤੇ ਭੇਜਣ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਹਾਜੀਆਂ ਨੂੰ ਬੁਲਾਉਣ ਅਤੇ ਨਾ ਬੁਲਾਉਣ ਦਾ ਫੈਸਲਾ ਸਾਊਦੀ ਅਰਬ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹੱਜ ਕਮੇਟੀ ਇੰਡੀਆ, ਮੁੰਬਈ ਤੇ ਰਾਜ ਹੱਜ ਕਮੇਟੀ ਸਾਊਦੀ ਅਰਬ ਸਰਕਾਰ ਦੇ ਫੈਸਲੇ ਅਨੁਸਾਰ ਹੀ ਅਗਲੀ ਕਾਰਵਾਈ ਕਰੇਗੀ। ਅੰਤ ਹੱਜ ਬਿਨੈਕਾਰਾਂ ਨੂੰ ਅਪੀਲ ਹੈ ਕਿ ਉਹ ਹੱਜ ‘ਤੇ ਜਾਣ ਤੋਂ ਪਹਿਲਾਂ ਕੋਰੋਨਾ ਵੈਕਸਿਨ ਦੀ ਦੋਨੋ ਡੋਜ ਲੈ ਕੇ ਆਪਣੇ ਪੱਧਰ ‘ਤੇ ਤਿਆਰ ਰਹਿਣ।ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵੈਕਸਿਨ ਦੀ ਡੋਜ ਲੈਣ ਵਿਚ ਜੇਕਰ ਕੋਈ ਮੁਸ਼ਕਲ ਆਵੇ ਤਾਂ ਹੱਜ ਕਮੇਟੀ ਹਰਿਆਣਾ ਦੇ ਹੈਲਪਲਾਇਨ ਨੰਬਰ 0172-2741438 ਲਤ। 9815489590 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।