ਚੰਡੀਗੜ – ਕੌਮੀ ਰਾਜਧਾਨੀ ਖੇਤਰ ਵਿਚ ਸੜਕ ਅਤੇ ਰੇਲ ਕਨੈਕਟੀਵਿਟੀ ਵਿਚ ਲਗਾਤਾਰ ਸੁਧਾਰ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਹੁਣ ਏਅਰ ਕਨੈਕਟੀਵਿਟੀ ‘ਤੇ ਫੋਕਸ ਕਰਦੇ ਹੋਏ ਕੱਲ 27 ਅਕਤੂਬਰ, 2020 ਨੂੰ ਰਨ-ਵੇ ਵਿਸਥਾਰ ਲਈ ਭੂਮੀਪੂਜਨ ਦੇ ਨਾਲ ਹਿਸਾਰ ਵਿਚ ਕੌਮਾਂਤਰੀ ਐਵੀਏਸ਼ਨ ਹੱਬ ਵਿਕਸਿਤ ਕਰਨ ਦੀ ਸ਼ੁਰੂਆਤ ਕਰਨਗੇ| ਸੂਬੇ ਵਿਚ ਸੜਕਾਂ ਦੇ ਮਜਬੂਤੀਕਰਣ, ਮੈਟਰੋ ਦੇ ਵਿਸਥਾਰ ਅਤੇ ਰੀਜਨਲ ਰੈਪਿਡ ਟ੍ਰਾਂਜਿਟ ਸਿਸਟਮ ਕਾਰੀਡੋਰ ਪ੍ਰਣਾਲੀ ਵਿਕਸਿਤ ਕਰਨ ਦੀ ਵਿਸ਼ੇਸ਼ ਪਹਿਲ ਕੀਤੀ ਗਈ ਹੈ| ਹਰਿਆਣਾ ਰੇਲ ਇੰਫ੍ਰਾਸਟਕਚਰ ਵਿਕਾਸ ਨਿਗਮ ਲਿਮੀਟੇਡ ਦੇ ਨਾਂਅ ਨਾਲ ਇਕ ਸੰਯੁਕਤ ਉੱਦਮ ਸਥਾਪਿਤ ਕੀਤਾ ਹੈ ਜਿਸ ਦੇ ਰਾਹੀਂ ਹਰਿਆਣਾ ਵਿਚ ਜਨਤਕ-ਨਿੱਜੀ ਹਿੱਸੇਦਾਰੀ ਵਿਚ ਵੱਖ-ਵੱਖ ਰੇਲਵੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ| ਮਨੁੱਖ ਰਹਿਤ ਰੇਲਵੇ ਫਾਟਕਾਂ ਨੂੰ ਬੰਦ ਕਰਨ ‘ਤੇ ਕੰਮ ਚੱਲ ਰਿਹਾ ਹੈ ਅਤੇ ਜਿੱਥੇ-ਜਿੱਥੇ ਜਰੂਰਤ ਹੈ, ਉੱਥੇ ਰੇਲਵੇ ਉਪਰਗਾਮੀ ਪੁੱਲਾਂ ਜਾਂ ਰੇਲਵੇ ਅੰਡਰਪਾਸ (ਆਰਯੂਬੀ) ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ|ਉਨਾਂ ਨੇ ਦਸਿਆ ਕਿ ਹਿਸਾਰ ਵਿਚ ਕੌਮਾਂਤਰੀ ਐਵੀਏਸ਼ਨ ਹੱਬ ਦੇ ਵਿਕਾਸ ਲਈ ਇਕ ਮਜਬੂਤ ਅਤੇ ਮੁੱਢਲੀ ਪਰਿਕਲਪਨਾ ਨੂੰ ਪੋਤਸਾਹਿਤ ਕਰਨ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਭਾਰਤੀ ਹਵਾਈ ਅੱਡਾ ਅਥਾਰਿਟੀ (ਏਏਆਈ) ਦੇ ਨਾਲ ਪਹਿਲਾਂ ਹੀ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕਰ ਚੁੱਕੀ ਹੈ| ਹਿਸਾਰ ਤੋਂ ਪ੍ਰਸਤਾਵਿਤ ਐਵੀਏਸ਼ਨ ਹੱਬ ਵਿਚ ਕੌਮਾਂਤਰੀ ਮਾਨਕ ਦੇ ਹਵਾਈ ਅੱਡੇ ਦੇ ਨਾਲ 9,000 ਫੁੱਟ ਰਨ-ਵੇ, ਟੇਅਰਲਾਇੰਸ ਅਤੇ ਜਨਰਲ ਏਵੀਏਸ਼ਨ ਆਪਰੇਟਰਾਂ ਲਈ ਕਾਫੀ ਪਾਰਕਿੰਗ, ਰਖਰਖਾਵ, ਮੁਰੰਮਤ ਅਤੇ ਓਵਰਹਾਲ ਸਹੂਲਤਾਂ, ਏਅਰੋਸਪੇਸ ਯੂਨੀਵਰਸਿਟੀ, ਪਾਇਲਟਾਂ, ਇੰਜੀਨੀਅਰਾਂ ਅਤੇ ਗ੍ਰਾਊਂਡ ਹੈਂਡਲਲਿੰਗ ਸਟਾਫ ਲਈ ਗਲੋਬਲ ਟ੍ਰੇਨਿੰਗ ਸੈਂਟਰ ਅਤੇ ਰਿਹਾਇਸ਼ੀ ਅਤੇ ਵਪਾਰਕ ਵਿਕਾਸ ਦੀ ਯੋਜਨਾ ਸ਼ਾਮਿਲ ਹੈ|ਉਨਾਂ ਨੇ ਦਸਿਆ ਕਿ ਉਨੱਤ ਹਿਸਾਰ ਹਵਾਈ ਅੱਡੇ ਤੋਂ ਯੂਡੀਏਐਨ ੦੦ ਦੇ ਲਾਗੂ ਕਰਨ ਲਈ ਇਕ ਵੱਡੇ ਏਪ੍ਰਨ, ਛੋਟੇ ਯਾਤਰੀ ਟਰਮਿਨਲ ਅਤੇ ਏ 320 ਤਰਾ ਦੇ ਵਿਮਾਨਾਂ ਨੂੰ ਸਮਾਯੋਜਿਤ ਕਰਨ ਲਈ ਤਿੰਨ ਹਂੈਗਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ| ਹਿਸਾਰ ਵਿਚ ਏਵੀਏਸ਼ਨ ਹੱਬ ਦੇ ਵਿਕਾਸ ਤਹਿਤ ਰਾਜ ਸਰਕਾਰ ਦਾ ਮਾਰਗਦਰਸ਼ਨ ਕਰਨ ਲਈ ਡੋਮੇਨ ਮਾਹਰਾਂ ਦੇ ਇਕ ਸੰਯੁਕਤ ਕਾਰਜਸਮੂਹ ਦਾ ਗਠਨ ਕੀਤਾ ਗਿਆ ਹੈ|ਸੂਬੇ ਦੇ ਪੰਜ ਹਵਾਈ ਅੱਡਿਆਂ ਵਿਚ ਮੌਜੂਦਾ ਹਵਾਈ ਪੱਟਾਂ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ| ਹਿਸਾਰ ਹਵਾਈ ਅੱਡੇ ਨੂੱ ਏਵੀਏਸ਼ਨ ਹੱਬ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇੱਥੇ ਰਣ-ਵੇ ਦੀ ਲੰਬਾਈ 9000 ਫੁੱਟ ਤਕ ਵਧਾਈ ਜਾਵੇਗੀ, ਜਦੋਂ ਕਿ ਕਰਨਾਲ, ਪਿੰਜੌਰ, ਭਿਵਾਨੀ ਅਤੇ ਨਾਰਨੌਲ ਵਿਚ ਹੋਰ ਚਾਰ ਹਵਾਈ ਪੱਟਿਆਂ ਦਾ ਵਿਸਥਾਰ 5000 ਫੁੱਟ ਤਕ ਕੀਤਾ ਜਾਵੇਗਾ, ਤਾਂ ਜੋ ਇੰਨਾਂ ਥਾਵਾਂ ‘ਤੇ ਵੀ ਮੱਧਮ ਆਕਾਰ ਦੇ ਵਿਮਾਨਾਂ ਨੂੰ ਪਾਰਕਿੰਗ, ਸਬ-ਬੇਸਿੰਗ, ਫਲਾਇੰਗ ਸਿਖਲਾਈ ਦੇ ਨਾਲ-ਨਾਲ ਹਿੰਮਤੀ ਖੇਡਾਂ ਵਰਗੀ ਵੱਖ-ਵੱਖ ਗਤੀਵਿਧੀਆਂ ਦੀ ਸਹੂਲਤ ਉਪਲਬਧ ਕਰਵਾਈ ਜਾ ਸਕੇ| ਹਿਸਾਰ ਹਵਾਈ ਅੱਡੇ ਨੂੰ ਕੇਂਦਰ ਸਰਕਾਰ ਦੀ ਰੀਜਨਲ ਕਨੈਕਟੀਵਿਟੀ ਸਕੀਮ ਦੇ ਤਹਿਤ ਪਹਿਲਾਂ ਹੀ ਜੋੜਿਆ ਜਾ ਚੁੱਕਾ ਹੈ|ਵਰਨਣਯੋਗ ਹੈ ਕਿ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬੀਨੇਟ ਕਮੇਟੀ ਨੇ 5617.69 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪਲਵਲ ਤੋਂ ਸੋਨੀਪਤ ਹਰਿਆਣਾ ਆਰਬਿਟ ਰੇਲ ਕਾਰੀਡੋਰ ਦੀ 121.742 ਕਿਲੋਮੀਟਰ ਲੰਬੀ ਦੋਹਰੀ ਬਿਜਲੀ ਵਾਲੀ ਬ੍ਰਾਡ ਗੇਜ ਲਾਇਨ ਨੂੰ ਮੰਜੂਰੀ ਪ੍ਰਦਾਨ ਕੀਤੀ ਸੀ| ਹੁਣ ਹਰਿਆਣਾ ਰੇਲ ਇੰਫ੍ਰਾਸਟਕਚਰ ਵਿਕਾਸ ਨਿਗਮ ਲਿਮੀਟੇਡ ਨੇ ਕੈਥਲ ਸ਼ਹਿਰ ਦੀ 191.73 ਕਰੋੜ ਰੁਪਏ ਦੀ ਅਤੇ ਝੱਜਰ-ਨਾਰਨੌਲ ਨਵੀਂ ਰੇਲਵੇ ਲਾਇਨ ਦੇ ਵਿਵਹਾਰਤਾ ਅਧਿਐਨ ਕਰਨ ਦੀ ਦੋ ਹੋਰ ਨਵੀਂ ਪਰਿਯੋਜਨਾਵਾਂ ਕੇਂਦਰ ਸਰਕਾਰ ਨੂੰ ਭੇਜੀਆਂ ਹਨ|ਉਨਾਂ ਨੇ ਦਸਿਆ ਕਿ ਝੱਜਰ ਤੋਂ ਨਾਰਨੌਲ ਦੇ ਲਈ ਸਿੱਧੀ ਰੇਲ ਕਨੈਕਟੀਵਿਟੀ ਉਪਲਬਧ ਹੋਵੇਗੀ ਅਤੇ ਇਸ ਨਾਲ ਦੱਖਣ ਹਰਿਆਣਾ ਵਿਚ ਵਿਕਾਸ ਦੇ ਨਵੇਂ ਯੁੱਗ ਦਾ ਸੂਤਰਪਾਤ ਹੋਵੇਗਾ| 85 ਕਿਲੋਮੀਟਰ ਲੰਬੀ ਇਹ ਰੇਲਵੇ ਲਾਇਨ ਉੱਤਰ ਤੇ ਦੱਖਣ ਹਰਿਆਣਾ ਨੂੰ ਜੋੜੇਗੀ ਅਤੇ ਪੱਛਮੀ ਡੇਡੀਕੇਟਿਡ ਫ੍ਰੇਟ ਕਾਰੀਡੋਰ ਅਤੇ ਨਾਂਗਲ ਚੌਧਰੀ ਵਿਚ ਸਥਾਪਿਤ ਕੀਤੇ ਜਾ ਰਹੇ ਏਕੀਕ੍ਰਿਤ ਮਲਟੀ ਮਾਡਲ ਲਾਜਿਸਟਿਕ ਹੱਬ ਨੂੰ ਵੀ ਜੋੜੇਗੀ| ਉਨਾਂ ਨੇ ਦਸਿਆ ਕਿ ਰੋਹਤਰ ਦੇ ਬਾਅਦ ਕੈਥਲ ਹਰਿਆਣਾ ਦਾ ਅਜਿਹਾ ਦੂਜਾ ਸ਼ਹਿਰ ਹੋਵੇਗਾ ਜਿੱਥੇ ਏਲੀਵੇਟਿਡ ਰੇਲਵੇ ਟ੍ਰੈਕ ਦਾ ਨਿਰਮਾਣ ਕਰਵਾਇਆ ਜਾਵੇਗਾ| 135 ਕਿਲੋਮੀਟਰ ਲੰਬੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਦੇ ਛੇ ਮਾਰਗੀ ਬਨਣ ਦੇ ਬਾਅਦ ਇਸ ਮਾਰਗ ਦੇ ਦੋ ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਪੰਚਗ੍ਰਾਮ ਨਾਂਅ ਨਾਲ ਪੰਜ ਨਵੇਂ ਸ਼ਹਿਰ ਵਿਕਸਿਤ ਕੀਤੇ ਜਾਣਗੇ|ਹਰਿਆਣਾ ਦੇ ਸੋਨੀਪਤ, ਝੱਜਰ, ਗੁਰੂਗ੍ਰਾਮ, ਪਲਵਲ ਤੇ ਮੇਵਾਤ ਜਿਲਿਆਂ ਦੇ, ਐਮ.ਪੀ. ਐਕਸਪ੍ਰੈਸ ਵੇ ‘ਤੇ ਪੈਂਦੇ ਹਨ| ਇਸ ਦੇ ਨਾਲ ਹੀ ਕੁੰਡਲੀ-ਗਾਜੀਆਬਾਦ-ਪਲਵਲ ਈਸਟਰਨ ਪੈਰੀਫੇਰੀ-ਵੇ ਚਾਲੂ ਹੋਇਆ ਹੈ, ਜੋ ਦਿੱਲੀ ਦੇ ਬਾਹਰ ਗੁਰੂਗ੍ਰਾਮ ਦੇ ਵੱਲ ਜਾਣ ਵਾਲੇ ਲੋਕਾਂ ਦੇ ਲਈ ਇਕ ਵੱਡੀ ਰਾਹਤ ਹੈ| ਇੰਨਾਂ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਨਾ ਸਿਰਫ ਉੱਤਰੀ ਹਰਿਆਣਾ ਸਗੋ ਕੌਮੀ ਰਾਜਧਾਨੀ ਖੇਤਰ ਵਿਚ ਵੀ ਆਵਾਜਾਈ ਦਬਾਅ ਘੱਟ ਹੋਇਆ ਹੈ ਅਤੇ ਗਾਜੀਆਬਾਦ, ਨੋਇਡਾ ਨਾਲ ਜੁੜ ਕੇ ਪੱਛਮੀ ਸੂਬਿਆਂ ਦੇ ਬੰਦਰਗਾਹਾਂ ਨੂੰ ਦੱਖਣ ਹਰਿਆਣਾ ਦੇ ਗੁਰੂਗ੍ਰਾਮ , ਫਰੀਦਾਬਾਦ ਤੇ ਪਲਵਲ ਜਿਲਿਆਂ ਤੋਂ ਦਰੂਤ ਗਤੀ ਲਿੰਕ ਉਪਲਬਧ ਹੋਇਆ ਹੈ|ਇਸ ਤਰਾ, ਦਿੱਲੀ ਮੈਟਰੋ ਦਾ ਵਿਸਥਾਰ ਗੁਰੂਗ੍ਰਾਮ ਤੋਂ ਮਾਨੇਸਰ ਤਕ ਕੀਤਾ ਜਾ ਚੁੱਕਾ ਹੈ| ਗੁਰੂਗ੍ਰਾਮ ਨੂੰ ਫਰੀਦਾਬਾਦ ਦੇ ਨਾਲ ਮੈਟਰੋ ਨਾਲ ਜੋੜਨ ਦੇ ਪ੍ਰਸਤਾਵ ‘ਤੇ ਵੀ ਤੇਜੀ ਨਾਲ ਕੰਮ ਚੱਲ ਰਿਹਾ ਹੈ|