ਬਠਿੰਡਾ, 07 ਜੂਨ 2020: ਬਠਿੰਡਾ ਦੀ ਧੀਅ ਕੇਰਲਾ ’ਚ ਜਿਲਾ ਕੁਲੈਕਟਰ ਬਣ ਗਈ ਹੈ ਜਿਸ ਨੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ। ਭਾਵੇਂ ਪੰਜਾਬ ’ਜ ਕੁੱਖਾਂ ‘ਚ ਿਗ ਪਛਾਣ ਕੇ ਬੱਚੀਆਂ ਨੂੰ ਮਾਰਨ ਦਾ ਵਰਤਾਰਾ ਖਤਮ ਨਹੀਂ ਹੋਇਆ ਪਰ ਇਸ ਧੀਅ ਨੇ ਦਿਖਾ ਦਿੱਤਾ ਹੈ ਕਿ ਮੌਕਾ ਮਿਲ ਤਾਂ ਉਹ ਸਾਬਤ ਕਰ ਸਕਦੀਆਂ ਹਨ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਖਾਸ ਤੌਰ ਤੇ ਜਮੀਨ ਤੋਂ ਹਵਾ ਤੱਕ ਦੇ ਹਰ ਖੇਤਰ ’ਚ ਲੜਕੀਆਂ ਨੇ ਆਪਣੀ ਸਮਰੱਥਾ ਦਾ ਲੋਹਾ ਮੰਨਵਾਇਆ ਹੈ। ਬਠਿੰਡਾ ਦੀ ਇਸ ਬੱਚੀ ਦਾ ਨਾਮ ਡਾ ਨਵਜੋਤ ਕੌਰ ਖੋਸਾ ਹੈ ਜੋਕਿ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਗਈ ਹੈ। ਨਵਜੋਤ ਕੌਰ ਦੇ ਪਿਤਾ ਸ਼ਹਿਰ ਦੇ ਜੁਝਾਰ ਨਗਰ ਨਿਵਾਸੀ ਹਨ ਜੋਕਿ ਮਹਿੰਦਰਾ ਬਜਾਜ ਟਰੈਕਟਰ ਨਿਰਮਾਤਾ ਕੰਪਨੀਂ ਚੋਂ ਉੱਤਰੀ ਖੇਤਰ ਦੇ ਖੇਤਰੀ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਨਵਜੋਤ ਕੌਰ ਖੋਸਾ ਨੂੰ ਸਾਲ 2011 ’ਚ ਚੁਣਿਆ ਗਿਆ ਸੀ। ਸਾਲ 2012 ਬੇਚ ਨਾਲ ਸਬੰਧ ਰੱਖਦੀ ਆਈਏਐਸ ਅਧਿਕਾਰੀ ਡਾ. ਨਵਜੋਤ ਕੌਰ ਖੋਸਾ ਥਾਲਾਸਾਰੀ ’ਚ ਸਬ ਕੁਲੈਕਟਰ ਨਿਯੁਕਤ ਕੀਤੇ ਗਏ ਸਨ। ਉਸ ਮਗਰੋਂ ਉਨਾਂ ਨੂੰ ਐਸਡੀਐਮ ਬਣਾਇਆ ਗਿਆ ਜਦੋਂਕਿ ਬਾਅਦ ’ਚ ਕਮਿਸ਼ਨਰ ਅਤੇ ਉਸ ਮਗਰੋਂ ਕੇਰਲਾ ਮੈਡੀਕਲ ਸਰਵਿਸਜ਼ ਵਿਚ ਐੱਮਡੀ ਵਜੋਂ ਤਾਇਨਾਤ ਕੀਤਾ ਗਿਆ। ਹੁਣ ਡਾ ਖੋਸਾ ਪਹਿਲੀ ਵਾਰ ਤਿਰੁਵਨਤਪੁਰਮ ਦੇ ਡਿਪਟੀ ਕਮਿਸ਼ਨਰ ਬਣਾਏ ਗਏ ਹਨ।
ਚੁਣੌਤੀਆਂ ਭਰਿਆ ਕੁਲੈਕਟਰ ਦਾ ਅਹੁਦਾ
ਤਿਰੂਵਨਤਪੁਰਮ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਨੂੰ ਕਾਫੀ ਚੁਣੌਤੀ ਪੂਰਨ ਮੰਨਿਆ ਜਾਂਦਾ ਹੈ। ਹੁਣ ਜਦੋਂ ਉਨਾਂ ਅਹੁਦਾ ਸੰਭਾਲਿਆ ਤਾਂ ਮੌਨਸੂਨ ਦੀਆਂ ਬਰਸਾਤਾਂ ਸ਼ੁਰੂ ਹੋ ਗਈਆਂ ਹਨ । ਅਕਸਰ ਬਰਸਾਤ ਕਾਰਨ ਕੋਰਲਾ ’ਚ ਹਰ ਵਰੇ ਹੜਾਂ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਪਹਿਲ ਦੇ ਅਧਾਰ ਤੇ ਨਜਿੱਠਣਾ ਹੁੰਦਾ ਹੈ। ਇਹੋ ਕਾਰਨ ਹੈ ਕਿ ਡਾ ਖੋਸਾ ਨੂੰ ਅਜਿਹੇ ਪ੍ਰਬੰਧ ਕਰਨੇ ਪੈਣਗੇ ਜਿੰਨਾਂ ਕਾਰਨ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆ ਆਵੇ। ਉਹ ਫੌਰੀ ਤੌਰ ਤੇ ਬਾਰਸ਼ ਦੇ ਮਾਮਲੇ ’ਚ ਕੀ ਕਾਰਵਾਈ ਕਰਦੇ ਹਨ ਇਸ ਤੇ ਆਮ ਸ਼ਹਿਰੀਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਦੂਸਰੀ ਵੱਡੀ ਤੇ ਮਹੱਤਵਪੂਰਨ ਚੁਣੌਤੀ ਕਰੋਨਾ ਵਾਇਰਸ ਨਾਂਲ ਨਜੱਠਣਾ ਹੈ ਜਿਸ ਨੇ ਨਾਂ ਕੇਵਲ ਭਾਰਤ ਬਲਕਿ ਵਿਸ਼ਵ ਪੱਧਰ ਤੇ ਤਬਾਹੀ ਮਚਾਈ ਹੋਈ ਹੈ। ਕੇਰਲਦੀ ਅਬਾਦੀ ਕਰੀਬ ਤਿੰਨ ਕਰੋੜ ਹੈ ਜਿਸ ਚੋਂ ਅੰਦਾਜ਼ਨ 30 ਲੱਖ ਲੋਕ ਖਾੜੀ ਦੇਸ਼ਾਂ ’ਚ ਗਏ ਹੋਏ ਹਨ। ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਕਰੀਬ ਛੇ ਲੱਖ ਲੋਕਾਂ ਨੇ ਮੁਲਕ ਪਰਤਣ ਲਈ ਰਜਿਸ਼ਟਰੇਸ਼ਨ ਕਰਵਾਈ ਹੈ। ਪਤਾ ਲੱਗਿਆ ਹੈ ਕਿ ਪਹਿਲਾਂ ਤਿਰੂਵਨਤਪੁਰਮ ’ਚ ਕੋਵਿਡ-19 ਦਾ ਕੋਈ ਮਾਮਲਾ ਨਹੀਂ ਸੀ ਪਰ ਬਾਹਰੋਂ ਆਉਣ ਵਾਲਿਆਂ ਕਾਰਨ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੋਵਿਡ-19 ਨਾਲ ਨਿਪਟਣਾ ਵੀ ਡਾ ਖੋਸਾ ਲਈ ਕਿਸੇ ਵੱਡੀ ਜਿੰਮੇਵਾਰੀ ਤੋਂ ਘੱਟ ਨਹੀਂ ਹੈ।
ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ
ਡਿਪਟੀ ਕਮਿਸ਼ਨਰ ਡਾ ਨਵਜੋਤ ਕੌਰ ਖੋਸਾ ਦੇ ਪਿਤਾ ਜਗਤਾਰ ਸਿੰਘ ਖੋਸਾ ਦਾ ਕਹਿਣਾ ਸੀ ਕਿ ਨਵਜੋਤ ਜਦੋਂ ਸਕੂਲ ’ਚ ਪੜਦੀ ਸੀ ਤਾਂ ਉਸ ’ਚ ਅਗਵਾਈ ਕਰਨ ਵਾਲੇ ਗੁਣ ਸਨ। ਡਾ. ਨਵਜੋਤ ਕੌਰ ਨੇ ਅੰਮਿ੍ਤਸਰ ਉਨਾਂ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ ਪਹਿਲਾਂ ਬੀਡੀਐੱਸ ਦੀ ਸਿਖਲਾਈ ਲਈ ਅਤੇ ਬਾਅਦ ’ਚ ਆਈਏਐੱਸ ਦੀ ਤਿਆਰ ਕੀਤੀ। ਮੈਡੀਕਲ ਸਿੱਖਿਆ ਹਸਲ ਕਰਦਿਆਂ ਨਵਜੋਤ ਕੌਰ ਖੋਸਾ ਬਹੁਤ ਹੁਸ਼ਿਆਰ ਸੀ ਅਤੇ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਬਣੀ। ਡਾ. ਨਵਜੋਤ ਕੌਰ ਖੋਸਾ ਦੇ ਦੋ ਭਰਾ ਹਨ ਜਿੰਨਾਂ ਚੋਂ ਰਹਿਮਤ ਸਿੰਘ ਖੋਸਾ ਬੀਡੀਐੱਸ ਦੀ ਪੜਾਈ ਕਰ ਰਿਹਾ ਹੈ ਜਦੋਂਕਿ ਦੂਜਾ ਭਰਾ ਹਸਮਤ ਸਿੰਘ ਖੋਸਾ ਕੈਨੇਡਾ ਵਿੱਚ ਰਹਿੰਦਾ ਹੈ। ਪ੍ਰ੍ਰ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਨਵਜੋਤ ਕੌਰ ਦੀਆਂ ਸਾਹਿਤ ਪ੍ਰ੍ਰਤੀ ਰੁਚੀਆਂ ਦਾ ਜਿਕਰ ਕੀਤਾ ਅਤੇ ਉਸ ਨੂੰ ਚੁਣੌਤੀਆਂ ਨਾਲ ਨਿਪਟਕੇ ਮੰਜਿਲਾਂ ਸਰ ਕਰਨ ਵਾਲੀ ਲੜਕੀ ਦੱਸਿਆ।
ਮੌਕਾ ਮਿਲਣ ਤੇ ਸਮਰੱਥਾ ਦਿਖਾਉਂਦੀਆਂ ਧੀਆਂ
ਸਿਦਕ ਫੋਰਮ ਦੇ ਪ੍ਰਧਾਨ ਅਤੇ ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਔਰਤਾਂ ਵਿੱਚ ਜਿੰਦਗੀ ਦੀ ਜੰਗ ਲੜਨ ਦਾ ਜਜਬਾ ਅਤੇ ਹਿੰਮਤ ਦੋਵੇਂ ਹਨ ਕੇਵਲ ਉਨਾਂ ਨੂੰ ਬਠਿੰਡਾ ਦੀ ਧੀਅ ਡਾ ਨਵਜੋਤ ਕੌਰ ਖੋਸਾ ਦੀ ਤਰਾਂ ਮੌਕਾ ਮਿਲਣ ਦੀ ਜਰੂਰਤ ਹੈ। ਉਨਾਂ ਆਖਿਆ ਕਿ ਡਾ.ਖੋਸਾ ਇੱਕ ਔਰਤ ਅਫਸਰ ਹਨ ਅਤੇ ਆਮ ਵਰਗ ਕਾਫੀ ਅਲਾਮਤਾਂ ਨਾਲ ਜੂਝ ਰਿਹਾ ਹੈ ਜਿਸਦਾ ਸ਼ਿਕਾਰ ਸਭ ਤੋਂ ਜਿਆਦਾ ਔਰਤਾਂ ਹੋਣ ਲੱਗੀਆਂ ਹਨ ਜਿਸ ਕਰਕੇ ਉਨਾਂ ਨੂੰ ਉਮੀਦ ਹੈ ਕਿ ਉਹ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ’ਚ ਅਹਿਮ ਕੰਮ ਕਰਨਗੇ। ਉਨਾਂ ਡਾ ਖੋਸਾ ਨੂੰ ਉਨਾਂ ਦੀ ਸਫਲਤਾ ਪ੍ਰਤੀ ਵਧਾਈ ਦਿੱਤੀ ਅਤੇ ਉਨਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ।