ਗਗਨਦੀਪ ਜੌਲੀ, ਮੈਂਬਰ, ਜ਼ਿਲਾ ਪ੍ਰੀਸ਼ਦ, ਘਨੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ
ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲਜਿਜ, ਰਾਜਪੁਰਾ, ਨਜਦੀਕ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਲਈ ਅੱਜ ਆਰੀਅਨਜ਼ ਕੈਂਪਸ ਵਿੱਖੇ ਸਕਾਲਰਸ਼ਿਪ ਮੇਲਾ ਕਰਵਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ (ਜੌਲੀ) ਜਲਾਲਪੁਰ ਦੁਆਰਾ ਕੀਤਾ ਗਿਆ। ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼, ਨਜ਼ਦੀਕ ਚੰਡੀਗੜ੍ਹ, ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ।ਸ਼੍ਰੀ ਗਗਨਦੀਪ ਸਿੰਘ (ਜੌਲੀ) ਜਲਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2017-18, 2018-19 ਅਤੇ 2019-20 ਵਿੱਚ ਪੀਐਮਐਸ ਬੰਦ ਕਰਕੇ ਪੰਜਾਬ ਹੀ ਨਹੀ ਬਲਕਿ ਦੇਸ਼ ਦੇ ਸਾਰੇ ਵਿਦਿਆਰਥੀਆਂ ਨਾਲ ਧੋਖਾ ਕੀਤਾ। ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਦੋਬਾਰਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਕੇਂਦਰ ਸਰਕਾਰ ਦੁਆਰਾ 60-40 ਦੀ ਸਕਿੱਮ ਦੀ ਸ਼ੁਰੂਆਤ ਕੀਤੀ ਗਈ ਜਿਸ ਤੋ ਬਾਅਦ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਐਸਸੀ ਵਿਦਿਆਰਥੀਆ ਦੇ ਖਾਤਿਆਂ ਵਿੱਚ 40% ਹਿੱਸਾ ਪਾਇਆ ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਘਨੌਰ ਖੇਤਰ ਦੇ ਕਿਸੇ ਵੀ ਬੱਚੇ ਨੂੰ ਪੈਸੇ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝਾ ਨਹੀਂ ਰਹਿਣ ਦਿਆਂਗਾ। ਸਾਰੇ ਅਨੁਸੂਚਿਤ ਜਾਤੀਆਂ ਦੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਆਰੀਅਨਜ਼ ਅਤੇ ਆਸ ਪਾਸ ਦੇ ਕਾਲਜਾਂ ਵਿਚ ਦਾਖਲਾ ਲੈ ਸਕਦੇ ਹਨ। ਇਨਾ ਹੀ ਨਹੀਂ, ਪੰਜਾਬ ਸਰਕਾਰ ਨੇ ਅੌਰਤਾਂ ਨੂੰ ਮੁਫਤ ਬੱਸ ਸੇਵਾਵਾਂ ਪ੍ਰਦਾਨ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਨਾਲ, ਬਹੁਤ ਸਾਰੀਆਂ ਲੜਕੀਆਂ ਮੁਫਤ ਬੱਸ ਸੇਵਾ ਦਾ ਲਾਭ ਲੈ ਸਕਦੀਆਂ ਹਨ ਅਤੇ ਪੜ੍ਹਾਈ ਕਰ ਸਕਦੀਆਂ ਹਨ| ਇਸ ਮੌਕੇ ਪਰ ਸ. ਗੁਰਦੀਪ ਸਿੰਘ ਉਠਸਰ ਅਤੇ ਅਮਰਜੀਤ ਸਿੰਘ, ਥੁਆ ਨੇ ਵੀ ਸੰਬੋਧਨ ਕੀਤਾ। ਡਾ: ਗਰਿਮਾ ਠਾਕੁਰ, ਡਿਪਟੀ ਡਾਇਰੈਕਟਰ, ਆਰੀਅਨਜ਼ ਗਰੁੱਪ ਅਤੇ ਮਿਸ ਕਨੀਕਾ ਭਾਟੀਆ, ਕੋਆਰਡੀਨੇਟਰ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ।ਐਸਸੀ / ਐਸਟੀ ਸਕਾਲਰਸ਼ਿਪ ਸਕੀਮ ਤਹਿਤ ਲਗਭਗ 25 ਯੋਗ ਐਸਸੀ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਸਕਾਲਰਸ਼ਿਪ ਪੱਤਰ ਵੰਡੇ ਗਏ। ਵਜ਼ੀਫ਼ਾ ਪੱਤਰ ਮਿਲਣ ਤੋਂ ਬਾਅਦ ਵਿਦਿਆਰਥੀਆਂ ਨੇ ਕਿਹਾ ਕਿ ਉਹ ਜ਼ੀਰੋ ਫੀਸ ਦੇ ਅਧਾਰ ਤੇ ਐਸਸੀ / ਐਸਟੀ ਸਕਾਲਰਸ਼ਿਪ ਸਕੀਮ ਤਹਿਤ ਦਾਖਲਾ ਦੇ ਕੇ ਨੇਕ ਕਾਰਜ ਕਰਨ ਲਈ ਆਰੀਅਨਜ਼ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਵਿਦਿਆਰਥੀਆਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਮਾਪਿਆਂ ਨੂੰ ਹੀ ਨਹੀਂ ਬਲਕਿ ਵਿੱਦਿਅਕ ਖੇਤਰ ਵਿੱਚ ਆਰੀਅਨਜ਼ ਦਾ ਨਾਮ ਵੀ ਰੌਸ਼ਨ ਕਰਨਗੇ।ਇਸ ਮੌਕੇ ਪਰ ਸ. ਮਨਪ੍ਰੀਤ ਸਿੰਘ, ਸਰਪੰਚ, ਨੇਪਰਾ; ਸ. ਹਰਮੇਸ਼, ਸਰਪੰਚ, ਬਸੰਤਪੁਰਾ; ਸ. ਰਣਧੀਰ ਸਿੰਘ, ਸਰਪੰਚ, ਉਕਸੀ ਸੈਣੀ; ਸ. ਬੂਟਾ ਸਿੰਘ, ਸਰਪੰਚ, ਪਿਲਖਣੀ; ਸ. ਰਜਿੰਦਰ ਸਿੰਘ, ਸਰਪੰਚ, ਪਟੀਰਸਮ; ਸ. ਤਰਸੇਮ ਲਾਲ, ਸਰਪੰਚ, ਬਾਸਮਾ; ਸ. ਗੁਰਭੇਜ ਸਿੰਘ, ਸਰਪੰਚ, ਆਲਮਪੁਰ; ਸ. ਗੁਰਪ੍ਰੀਤ ਸਿੰਘ, ਸਿਧਰੋਰ; ਸ. ਬਲਵਿੰਦਰ ਸਿੰਘ, ਸਿਧਰੋਰ ਮਾਜਰੀ; ਸ. ਨਾਇਬ ਸਿੰਘ, ਸਰਪੰਚ, ਮਨੋਲੀਸੂਰਤ; ਸ. ਰਜਿੰਦਰ ਸਿੰਘ, ਸਰਪੰਚ, ਮੱਠੀਆਰੀ; ਸ. ਜਤਿੰਦਰ ਸਿੰਘ, ਸਰਪੰਚ, ਬਨੂੜ; ਸ. ਕੁਲਵਿੰਦਰ ਸਿੰਘ, ਸਰਪੰਚ, ਬਲਮਾਜਰਾ; ਸ. ਗੁਰਚਰਨਜੀਤ, ਸਰਪੰਚ, ਬਲਮਪੁਰ ਆਦਿ ਨੂੰ ਮੁੱਖ ਮਹਿਮਾਨ ਦੁਆਰਾ ਇਹਨਾ ਦੇ ਚੰਗੇ ਕੰਮਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰੀਅਨਜ਼ ਗਰੁੱਪ ਦੇ ਡਾਇਰੈਕਟਰ ਪ੍ਰੋ ਬੀਐਸ ਸਿੱਧੂ, ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਦੇ ਡਾਇਰੈਕਟਰ ਡਾ ਜੈ.ਕੇ ਸੈਣੀ ਹਾਜ਼ਰ ਸਨ ।