ਚਿੰਤਪੂਰਨੀ – ਅੱਜ ਤੋਂ ਚੇਤ ਦੇ ਨਰਾਤੇ ਮੇਲੇ ਸ਼ੁਰੂ ਹੋ ਗਏ ਹਨ। ਇਸ ਲਈ ਊਨਾ ਸਥਿਤ ਮਾਂ ਚਿੰਤਪੂਰਨੀ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਹਿਮਾਚਲ ਦੇ ਨਾਲ ਹੀ ਇੱਥੇ ਹੋਰ ਸੂਬਿਆਂ ਤੋਂ ਵੀ ਸ਼ਰਧਾਲੂ ਪਹੁੰਚੇ ਹਨ। ਊਨਾ ਦੇ ਡੀ. ਸੀ. ਨੇ ਕਿਹਾ ਕਿ ਚਿੰਤਪੂਰਨੀ ਮੰਦਰ ਦੇ ਦਰਸ਼ਨਾਂ ਲਈ ਕੋਰੋਨਾ ਰਿਪੋਰਟ ਜ਼ਰੂਰੀ ਨਹੀਂ ਹੈ।ਸ਼ਰਧਾਲੂਆਂ ਲਈ ਮਾਤਾ ਦਾ ਦਰਬਾਰ ਸਵੇਰੇ 5ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਤਿੰਨ ਥਾਂ ਤੇ ਦਰਸ਼ਨ ਪਰਚੀ ਮਿਲੇਗੀ, ਜਿਸ ਨੂੰ ਲੈਣਾ ਜ਼ਰੂਰੀ ਹੋਵੇਗਾ। ਨਾਲ ਹੀ ਦਰਸ਼ਨ ਪਰਚੀ ਕਾਊਂਟਰ ਵਿੱਚ ਸ਼ਰਧਾਲੂਆਂ ਦੀ ਸਕ੍ਰੀਨਿੰਗ ਵੀ ਹੋਵੇਗੀ।