ਚੰਡੀਗੜ੍ਹ, 8 ਜੂਨ 2023- ਸਰਹੱਦੀ ਇਲਾਕਿਆਂ ਦਾ ਇਸ ਵੇਲੇ ਪੰਜਾਬ ਦੇ ਗਵਰਨਰ ਬੁਨਵਾਰੀ ਲਾਲ ਪਰੋਹਿਤ ਦੌਰਾ ਕਰ ਰਹੇ ਹਨ। ਅੱਜ ਅੰਮ੍ਰਿਤਸਰ ਵਿਖੇ ਦੌਰੇ ਦੌਰਾਨ ਗਰਵਨਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਬਾਰਡਰ ਦੇ 10 ਕਿਲੋਮੀਟਰ ਦੇ ਘੇਰੇ ਚ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ, ਲੋਕ ਐਂਟੀ ਸੋਸ਼ਲ ਐਲੀਮੈਂਟਸ ਦੀ ਜਾਣਕਾਰੀ ਦੇ ਰਹੇ ਹਨ।
ਗਵਰਨਰ ਨੇ ਕਿਹਾ ਕਿ, ਜਿਸ ਤਰ੍ਹਾਂ ਪਾਕਿਸਤਾਨ ਸਾਡੀ ਪੀੜ੍ਹੀ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਹੈ, ਮੇਰੇ ਮੰਨ ਵਿਚ ਆਉਂਦਾ ਹੈ ਕਿ, ਜੇ ਪਾਕਿਸਤਾਨ ਸਾਡੇ ਨਾਲ ਏਨੀ ਬਦਮਾਸ਼ੀ ਕਰ ਰਿਹਾ ਹੈ, ਤਾਂ ਇੱਕ ਦੋ ਵਾਰ ਸਰਜੀਕਲ ਸਟਰਾਈਕ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ, ਪੂਰੇ ਬਾਰਡਰ ਤੇ ਸੀਸੀਟੀਵੀ ਕੈਮਰੇ ਲਗਾਉਣ ਜਾ ਰਹੇ ਹਾਂ। ਪਾਕਿਸਤਾਨ ਸਾਡੀ ਅਗਲੀ ਪੀੜ੍ਹੀ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਹੈ। ਸਕੂਲਾਂ ਤੱਕ ਵੀ ਨਸ਼ਾ ਪਹੁੰਚ ਚੁੱਕਿਆ ਹੈ। ਗਵਰਨਰ ਨੇ ਕਿਹਾ ਕਿ, ਸਾਰੀਆਂ ਏਜੰਸੀਆਂ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ, ਇਸ ਵਾਰ ਮੈਂ ਦੌਰੇ ਤੋਂ ਸੰਤੁਸ਼ਟ ਹਾਂ।
ਗਵਰਨਰ ਨੇ ਕਿਹਾ ਕਿ, ਡਰੋਨ ਦੀ ਐਕਟੀਵਿਟੀ ਲਗਾਤਾਰ ਹੋ ਰਹੀ ਹੈ ਅਤੇ ਸਾਡੇ ਦੇਸ਼ ਉੱਪਰ ਪਾਕਿਸਤਾਨ ਕਰ ਹਿਡਨ ਵਾਰ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।