ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਤੋਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਤੋਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਅਜਿਹੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਇਹ ਯਕੀਨੀ ਕਰਨ ਕਿ ਜੇ-ਫਾਰਮ ਜਾਰੀ ਹੋਣ ਦੇ 24 ਘੰਟੇ ਦੇ ਅੰਦਰ ਫਸਲ ਦਾ ਉਠਾਨ ਹੋ ਜਾਵੇ ਅਤੇ 72 ਘੰਟਿਆਂ ਦੇ ਅੰਦਰ ਪੈਸਾ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚ ਜਾਵੇ।ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਲਾਰਜ ਸਕੇਲ ਮੈਪਿੰਗ ਪੋ੍ਰਜੈਕਟ, ਸਵਾਮਿਤਵ ਯੋਜਨਾ ਅਤੇ ਜਲ ਜੀਵਨ ਮਿਸ਼ਨ ਨੁੰ ਲੈ ਕੇ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਗੌਰਤਲਬ ਹੈ ਕਿ ਹਰ ਹਫਤੇ ਵੀਰਵਾਰ ਦੇ ਦਿਨ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਸੰਵਾਦ ਦੇ ਮਕਸਦ ਨਾਲ ਇਸ ਤਰ੍ਹਾ ਦੀ ਮੀਟਿੰਗ ਸ਼ੁਰੂ ਕੀਤੀ ਗਈ ਹੈ ਅਤੇ ਇਸ ਕੜੀ ਵਿਚ ਅੱਜ ਦੂਜੀ ਮੀਟਿੰਗ ਸੀ।ਸ੍ਰੀ ਮਨੋਹਰ ਲਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਕਰਨ ਦੀ ਹਿਦਾਇਤ ਦਿੱਤੀ ਕਿ ਮੰਡੀਆਂ ਵਿਚ ਅਨਾਜ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਆਏ। ਉੱਥੇ ਗੇਟ ਪਾਸ, ਕੰਪਿਊਟਰ, ਪੇਯਜਲ ਅਤੇ ਪਖਾਨੇ ਦੀ ਸਮੂਚੀ ਵਿਵਸਥਾ ਹੋਵੇ। ਨਾਲ ਹੀ, ਇਹ ਵੀ ਦੇਖਿਆ ਜਾਣਾ ਚਾਹੀਦੀ ਹੈ ਕਿ ਮੰਡੀਆਂ ਵਿਚ ਕਾਫੀ ਗਿਣਤੀ ਵਿਚ ਮਜਦੂਰ ਉਪਲਬਧ ਹੋਣ, ਬਾਜਦਾਨੇ ਅਤੇ ਢੁਆਈ ਦੀ ਪੂਰੀ ਵਿਵਸਥਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਭੁਗਤਾਨ ਵਿਚ ਕਿਸੇ ਤਰ੍ਹਾ ਦੀ ਦੇਰੀ ਹੋਣ ‘ਤੇ ਸਰਕਾਰ ਵੱਲੋਂ ਕਿਸਾਨਾਂ ਨੂੰ 9 ਫੀਸਦੀ ਵਿਆਜ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਸ ਕਾਰਜ ਵਿਚ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਪੱਧਰ ‘ਤੇ ਕਿਸੇ ਵੀ ਤਰ੍ਹਾ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਮੀਟਿੰਗ ਵਿਚ ਦਸਿਆ ਗਿਆ ਕਿ ਜਲ-ਜੀਵਨ ਮਿਸ਼ਨ ਦੇ ਲਾਗੂ ਕਰਨ ਵਿਚ ਹਰਿਆਣਾ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ ਅਤੇ ਇਸ ਮਾਮਲੇ ਵਿਚ ਅਸੀਂ ਦੇਸ਼ ਦੇ ਤੀਜੇ ਸਥਾਨ ‘ਤੇ ਹਨ। ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਬੀਆਈਐਸ ਮਾਨਕਾਂ ਦੇ ਅਨੁਰੂਪ ਹਰੇਕ ਗ੍ਰਾਮੀਣ ਪਰਿਵਾਰ ਨੂੰ ਨਲ ਰਾਹੀਂ ਰੋਜਾਨਾ ਪ੍ਰਤੀ ਵਿਅਕਤੀ 55 ਲੀਟਰ ਪੇਯਜਲ ਮਹੁਇਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਕ ਮਹਤੱਵਕਾਂਸ਼ੀ ਪੋ੍ਰਗ੍ਰਾਮ ਹੈ।ਕੇਂਦਰ ਸਰਕਾਰ ਵੱਲੋਂ ਇਸ ਪੋ੍ਰਗ੍ਰਾਮ ਨੂੰ ਸਾਲ 2024 ਤਕ ਪੂਰਾ ਕਰਨ ਦੀ ਸਮੇਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਪਰ ਹਰਿਆਣਾ ਵਿਚ ਇਸ ਦਾ 87 ਫੀਸਦੀ ਤੋਂ ਵੱਧ ਕਾਰਜ ਪੂਰਾ ਹੋ ਚੁੱਕਾ ਹੈ ਅਤੇਸਾਲ 2022 ਵਿਚ ਹੀ ਇਸ ਟੀਚੇ ਨੂੰ ਹਾਸਲ ਕਰ ਲਿਆ ਜਾਵੇਗਾ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਾਂ ਨੂੰ ਪੇਯਜਲ ਮਹੁਇਆ ਕਰਵਾਉਣਾ ਜਿਨ੍ਹਾ ਜਰੂਰੀ ਹੈ, ਇਸ ਦਾ ਨਿਪਟਾਨ ਕਰਨਾ ਵੀ ਉਨ੍ਹਾਂ ਹੀ ਜਰੂਰੀ ਹੈ। ਇਸ ਲਈ ਗੇ ਵਾਟਰ ਮੈਨੇਜਮੈਂਟ ‘ਤੇ ਪੂਰਾ ਫੋਕਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹਿਸ ਦਾ ਸਹੀ ਪ੍ਰਬੰਧਨ ਨਾ ਹੋਣ ਨਾਲ ਕਈ ਤਰ੍ਹਾ ਦੀ ਬੀਮਾਰੀਆਂ ਪਨਪਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਾਣੀ ਦੇ ਸਹੀ ਪ੍ਰਬੰਧਨ ਦੇ ਲਈ ਦੋ ਸਾਲਾਂ ਯੋਜਨਾ ਬਣਾਈ ਹੈ ਜਿਸ ਦਾ ਮਕਸਦ ਹਰ ਬੂੰਦ ਪਾਣੀ ਦੀ ਵਰਤੋ ਅਤੇ ਮੁੜ ਵਰਤੋ ਯਕੀਨੀ ਕਰਨਾ ਹੈ।ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿਚ ਪਾਣੀ ਦੀ ਸਮੂਚੀ ਵਿਵਸਥਾ ਹੋਵੇ। ਚਾਰਦੀਵਾਰੀ, ਪਖਾਨੇ, ਸਫਾਈ, ਰੰਗ-ਰੋਗਨ ਅਤੇ ਪੌਧਾਰੋਪਣ ਵਰਗੇ ਕੰਮਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਉੱਥੇ ਦਾ ਵਾਤਾਵਰਣ ਚੰਗਾ ਰਹੇ। ਉਨ੍ਹਾਂ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਗਾਮੀ ਮੀਂਹ ਦੇ ਮੌਸਮ ਤੋਂ ਪਹਿਲਾਂ ਰੂਫਟਾਪ ਦੇ ਪਾਣੀ ਦੀ ਰਿਚਾਰਜਿੰਗ ਦੇ ਵੀ ਸਮੂਚੇ ਪ੍ਰਬੰਧ ਕੀਤੇ ਜਾਣ।ਮੁੱਖ ਮੰਤਰੀ ਨੇ ਕਿਹਾ ਕਿ ਇਸ ਪੋ੍ਰਗ੍ਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਇਹ ਜਰੂਰੀ ਹੈ ਕਿ ਪੇਯਜਲ ਸਪਲਾਈ ਯੋਜਨਾਵਾਂ ਦੇ ਸੰਚਾਲਨ ਅਤੇ ਰਖ-ਰਖਾਵ ਦਾ ਕੰਮ ਸਬੰਧਿਤ ਗ੍ਰਾਮ ਪੰਚਾਇਤਾਂ ਨੂੰ ਸੌਂਪਿਆ ਜਾਵੇ। ਵਿਭਾਗ ਦੇ ਜਲ ਅਤੇ ਸਵੱਛਤਾ ਸਹਾਇਤਾ ਸੰਗਠਨ (ਵਾਟਰ ਐਂਡ ਸੈਨੀਅੇਸ਼ਨ ਸਪੋਰਟ ਆਰਗਨਾਈਜੇਸ਼ਨ) ਨੇ 500 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਪ੍ਰਸਤਾਵ ਲੈ ਕੇ ਗ੍ਰਾਮ ਪੰਚਾਇਤਾਂ ਨੂੰ ਇਸ ਕੰਮ ਦੇ ਲਈ ਪੇ੍ਰਰਿਤ ਕੀਤਾ ਹੈ। ਇਹ ਗ੍ਰਾਮ ਪੰਚਾਇਤ ਆਪਣੇ ਪਿੰਡਾਂ ਦੇ ਜਲ ਸਰੋਤਾਂ ਦੇ ਸੰਚਾਲਨ ਅਤੇ ਰੱਖ-ਰਖਾਵ ਦੀ ਜਿਮੇਵਾਰੀ ਲੈਣ ਲਈ ਤਿਆਰ ਹਨ।ਮੀਟਿੰਗ ਵਿਚ ਦਸਿਆ ਗਿਆ ਕਿ ਸਾਲਾਨਾ ਕਾਰਜ ਯੌਜਨਾ 2020-21 ਦੇ ਅਨੁਸਾਰ ਸਾਰੇ 22 ਜਿਲਹ ਲੈਬਾਂ ਨੂੰ ਐਨਏਬੀਐਲ (ਕੌਮੀ ਸਿਖਲਾਈ ਅਤੇ ਕੇਲੀਬ੍ਰੇਸ਼ਲ ਲੈਬ ਪ੍ਰਵਾਨਗੀ ਬੋਰਡ) ਤੋਂ ਮਾਨਤਾ ਦਿਵਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇੰਨ੍ਹਾ ਵਿੱਚੋਂ 13 ਜਿਲ੍ਹਾ ਲੈਬਾਂ ਨੂੰ ਐਨਈਬੀਐਲ ਤੋਂ ਮਾਨਤਾ ਮਿਲ ਚੁੱਕੀ ਹੈ ਜਦੋਂ ਕਿ 4 ਹੋਰ ਲੈਬਾਂ ਦੇ ਲਈ ਇਸ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਲੈਬਾਂ ਵਿਚ ਪਾਣੀ ਦੇ ਨਾਲ-ਨਾਲ ਫੂਡ ਆਈਟਮ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਇੰਨ੍ਹਾਂ ਲੈਬਾਂ ਵਿਚ ਜਰੂਰੀ ਸਮੱਗਰੀ ਮਹੁਇਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਕਾਰਜ ਵਿਚ ਸਕੂਲ, ਕਾਲਜਾਂ ਦੇ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਵੀ ਦਸਿਆ ਗਿਆ ਕਿ ਵਿਭਾਗ ਵੱਲੋਂ ਨਿਾਗਰਿਕਾਂ ਨੂੰ ਜਿਲ੍ਹਾ ਜਨਸਿਹਤ ਇੰਜੀਨੀਅਰਿੰਗ ਲੈਬਾਂ ਵਿਚ ਮਾਮੂਲੀ ਦਰਾਂ ‘ਤੇ ਪੇਯਜਲ ਨਮੂਨਿਆਂ ਦੀ ਜਾਂਚ ਦੀ ਸਹੂਲਤ ਉਪਲਬਧ ਕਰਵਾਉਣ ਦੇ ਲਈ ਆਨਲਾਇਨ ਬਿਨੈ ਦੀ ਪ੍ਰਪਕ੍ਰਆ ਵੀ ਸ਼ੁਰੂ ਕੀਤੀ ਗਈ ਹੈ।ਇਸ ਦੌਰਾਨ ਇਹ ਵੀ ਦਸਿਆ ਗਿਆ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਸੌ-ਫੀਸਦੀ ਪੇਯਜਲ ਕਨੈਕਸ਼ਨ ਦਿੱਤੇ ਗਏ ਹਨ। ਇਸ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿਚ ਪਾਣੀ ਦਾ ਕਨੈਕਸ਼ਨ ਦੇਣਾ ਹੀ ਕਾਫੀ ਨਹੀਂ ਹੈ ਸਗੋ ਹਿਹ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਸਕੂਲ ਸਮੇ. ਦੌਰਾਨ ਇੱਥੇ ਪਾਣੀ ਉਪਲਬਧ ਹੋਵੇ। ਇਸ ਦੇ ਲਈ ਬਕਾਇਦਾ ਸਰਵੇ ਕਰਵਾਇਆ ਜਾਵੇ ਅਤੇ ਜਿਨ੍ਹਾਂ ਸਕੂਲਾਂ ਵਿਚ ਸਟੋਰੇਜ ਦੀ ਸਹੂਲਤ ਨਹੀਂ ਹੈ ਉੱਥੇ ਇਸ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ