ਮਲਪੁਰਮ, 5 ਜੂਨ ਕੇਰਲ ਵਿੱਚ ਇਕ ਗਰਭਵਤੀ ਹਥਣੀ ਨੂੰ ਜਿਸ ਤਰ੍ਹਾਂ ਨਾਲ ਬਾਰੂਦ ਭਰਿਆ ਅੰਨਨਾਸ ਖੁਆ ਕੇ ਮਾਰ ਦਿੱਤਾ ਗਿਆ, ਉਸ ਨਾਲ ਦੇਸ਼ ਕਾਫੀ ਗੁੱਸੇ ਵਿੱਚ ਹੈ| ਗਰਭਵਤੀ ਹਥਣੀ ਦੇ ਕਤਲ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਜੰਗਲਾਤ ਮੰਤਰੀ ਕੇ. ਰਾਜੂ ਨੇ ਕਿਹਾ ਕਿ ਕਤਲ ਵਿੱਚ ਕਈ ਲੋਕ ਸ਼ਾਮਿਲ ਸਨ ਅਤੇ ਸਭ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ| ਪੁਲੀਸ ਅਤੇ ਜੰਗਲਾਤ ਵਿਭਾਗ ਜਾਂਚ ਕਰ ਰਹੀ ਹੈ| ਦਰਅਸਲ ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਗਰਭਵਤੀ ਹਥਣੀ ਪਹੁੰਚ ਗਈ ਸੀ| ਹਥਣੀ ਨੂੰ ਖਾਣੇ ਵਿੱਚ ਪਟਾਕੇ ਦੇ ਦਿੱਤੇ ਗਏ ਸਨ| ਬਾਰੂਦ ਦੀ ਜਲਣ ਮਿਟਾਉਣ ਲਈ ਹਥਣੀ ਵੇਲਿਆਰ ਨਦੀ ਵਿੱਚ ਗਈ| ਤਿੰਨ ਦਿਨ ਤੱਕ ਪਾਣੀ ਵਿੱਚ ਮੂੰਹ ਪਾਏ ਖੜ੍ਹੀ ਰਹੀ ਪਰ ਬਾਰੂਦ ਦਾ ਜ਼ਹਿਰ ਇੰਨਾ ਸੀ ਕਿ ਨਾ ਮਾਂ ਬਚੀ ਨਾ ਬੱਚਾ| ਇਕ ਜਾਨਵਰ ਦੇ ਕਤਲ ਤੇ ਦੇਸ਼ ਅਫਸੋਸ ਅਤੇ ਦਰਦ ਦੇ ਸੋਗ ਵਿੱਚ ਡੁੱਬ ਗਿਆ|
ਜਿਸ ਨੂੰ ਇਕ ਰਿਪੋਰਟ ਅਨੁਸਾਰ, ਪਾਲਤੂ ਹਾਥੀ ਹੁਣ ਗਿਣਤੀ ਵਿੱਚ ਕੁੱਲ 507 ਰਹਿ ਗਏ ਹਨ, ਜਿਨ੍ਹਾਂ ਵਿੱਚੋਂ 410 ਨਰ ਅਤੇ 97 ਮਾਦਾ ਹਨ| ਸਾਲ 2017 ਵਿੱਚ 17 ਹਾਥੀਆਂ ਦੀ ਮੌਤ ਹੋਈ, ਜਦੋਂ ਕਿ ਸਾਲ 2018 ਵਿੱਚ 34 ਅਤੇ ਸਾਲ 2019 ਵਿੱਚ 14 ਹਾਥੀਆਂ ਦੀ ਮੌਤ ਹੋਈ ਹੈ| |