ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ 2020 ਦੀਆਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਪਣਾ ਰਸੂਖ ਵਰਤ ਕੇ ਡੋਨਲਡ ਟਰੰਪ ਦੇ ਪੱਖ ਵਿੱਚ ਕੋਸ਼ਿਸ਼ਾਂ ਕਰਨ ਲਈ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦਾ ਇਹ ਬਿਆਨ ਇੱਕ ਏਜੰਸੀ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਇਰਾਨ ਵੱਲੋਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਅਸਰਅੰਦਾਜ਼ ਕਰਨ ’ਚ ਕਥਿਤ ਸ਼ਮੂਲੀਅਤ ਦਾ ਖੁਲਾਸਾ ਕੀਤੇ ਜਾਣ ਮਗਰੋਂ ਆਇਆ ਹੈ। ਬਾਇਡਨ ਨੇ ਏਬੀਸੀ ਨਿਊਜ਼ ਤੋਂ ਪ੍ਰਸਾਰਿਤ ਇੱਕ ਇੰਟਰਵਿਊ ’ਚ ਕਿਹਾ, ‘ਉਸ ਕੀਮਤ ਚੁਕਾਉਣੀ ਪਵੇਗੀ। ਤੁਸੀਂ ਜਲਦੀ ਦੇਖੋਗੇ ਕਿ ਇਸ ਦੇ ਕੀ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਸੋਚਦੇ ਹਨ ਕਿ ਰੂਸੀ ਨੇਤਾ ਇੱਕ ਕਾਤਲ ਹੈ।