ਕੋਲਕਾਤਾ – ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਕਿਓਰਿਟੀ ਇੰਚਾਰਜ ਨੂੰ ਡਿਊਟੀ ਵਿਚ ਕੁਤਾਹੀ ਲਈ ਸਸਪੈਂਡ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਡਾਇਰੈਕਟਰ ਸਕਿਓਰਿਟੀ ਵਿਵੇਕ ਸਹਾਏ ਆਈ ਪੀ ਐਸ ਇਕ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਸ਼ਖਸੀਅਤ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੇ, ਇਸ ਲਈ ਉਹਨਾਂ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਂਦਾ ਹੈ ਤੇ ਸਸਪੈਂਡ ਕੀਤਾ ਜਾਂਦਾਹੈ।ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਹਨਾਂ ਅਫਸਰਾਂ ਦੀਸ਼ਨਾਖ਼ਤ ਕੀਤੀ ਜਾਵੇ ਜਿਹੜੇ ਹੋਰ ਵੀ ਇਸ ਡਿਊਟੀ ਤੋਂ ਕੁਤਾਹੀ ਵਿਚ ਸ਼ਾਮਲ ਹਨ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।