ਚੰਡੀਗੜ੍ਹ – ਯੂਐਨ ਗਲੋਬਲ ਫੋਰਮ ਫਾਰ ਰੋਡ ਟ੍ਰੈਫਿਕ ਸੇਫਟੀ ਨੇ ਐਨਐਚ-44 (ਸੋਨੀਪਤ, ਅੰਬਾਲਾ ਹਾਈਵੇ) ‘ਤੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਹਰਿਆਣਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਪਹਿਲ ਦੀ ਸ਼ਲਾਘਾ ਕੀਤੀ ਹੈ।ਇਸ ਪਹਿਲ ਦੇ ਤਹਿਤ ਹਰਿਆਣਾ ਪੁਲਿਸ ਨੇ ਇਸ ਸਾਲ ਹਰਿਆਣਾ ਤੋਂ ਲੰਘਣ ਵਾਲੇ ਐਨਐਚ-44 ਦੇ 187 ਕਿਲੋਮੀਟਰ ਲੰਬੇ ਕੌਮੀ ਰਾਜਮਾਰਗ ‘ਤੇ ਸੜਕ ਦੁਰਘਟਨਾਵਾਂ ਅਤੇ ਇੰਨ੍ਹਾਂ ਤੋਂ ਹੋਣ ਵਾਲੀ ਮੌਤ ਦੀ ਗਿਣਤੀ ਨੁੰ 33 ਫੀਸਦੀ ਤਕ ਘੱਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।ਇਸ ਸੰਦਰਭ ਵਿਚ ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਸ੍ਰੀ ਮਨੋਜ ਯਾਦਵ ਨੇ ਯੂਐਨ ਗਲੋਬਲ ਫੋਰਮ ਫਾਰ ਰੋਡ ਟ੍ਰੈਫਿਕ ਸੇਫਟੀ ਦੇ ਇਕ ਵੈਬੀਨਾਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਇਸ ਪਹਿਲ ਦੇ ਵੱਖ-ਵੱਖ ਘਟਕਾਂ ‘ਤੇ ਚਾਨਣ ਪਾਉਂਦੇ ਹੋਏ ਵਰਨਣ ਕੀਤਾ ਕਿ ਸਾਲ 2018 ਦੇ ਦੌਰਾਨ ਇਸ ਰਾਜਮਾਰਗ ‘ਤੇ ਸੜਕ ਦੁਰਘਟਨਾ ਦੇ ਕਾਰਣ 743 ਲੋਕਾਂ ਦੀ ਮੌਤ ਹੋਈ ਸੀ। ਜੋ ਉਸ ਸਾਲ ਦੌਰਾਨ ਪੂਰੇ ਨੀਦਰਲੈਂਡ ਅਤੇ ਯੂਏਈ ਵਿਚ ਹੋਣ ਵਾਲੀ ਮੌਤਾ ਦੀ ਗਿਣਤੀ ਤੋਂ ਵੱਧ ਰਹੀ। ਉਨ੍ਹਾਂ ਨੇ ਇਹ ਵੀ ਦਸਿਆ ਕਿ ਹਰਿਆਣਾ ਪੁਲਿਸ ਨੇ ਸੂਬੇ ਤੋਂ ਲੰਘਣ ਵਾਲੇ ਐਨਐਚ-44 ਦੇ ਹਰੇਕ ਕਿਲੋਮੀਟਰ ਦੇ ਰੋਡ ਸੇਫਟੀ ਆਡਿਟ ਦੇ ਲਈ ਇਸਟੀਟਿਯੂਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਰਆਈਟੀਈ) ਦੇ ਨਾਲ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਹਨ। ਆਈਆਰਟੀ ਸੰਸਥਾ ਵੱਲੋਂ ਸੁਝਾਏ ਗਏ ਸੜਕ ਇੰਜੀਨੀਅਰਿੰਗ ਸਬੰਧੀ ਸੁਧਾਰਾਂ ਨੂੰ ਹਰਿਆਣਾ ਪੁਲਿਸ ਅਤੇ ਰਾਜ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਨਾਲ ਮਿਲ ਕੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਵੱਲੋਂ ਲਾਗੂ ਕੀਤਾ ਜਾਵੇਗਾ।ਸ੍ਰੀ ਯਾਦਵ ਨੇ ਦਸਿਆ ਕਿ ਐਨਐਚ-44 ਨੂੰ ਪਾਰ ਕਰਨ ਦੌਰਾਨ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਪੈਦਲ ਯਾਤਰੀ ਤੇ ਸਾਈਕਲ ਚਾਲਕਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਹੋਰ ਸਬੰਧਿਤ ਅਥਾਰਿਟੀਆਂ ਦੇ ਨਾਲ ਮਿਲ ਕੇ ਅਜਿਹੇ ਸਾਰੇ ਪੁਆਇੰਟ ‘ਤੇ ਵਿਸ਼ੇਸ਼ ਤੌਰ ‘ਤੇ ਸੋਨੀਪਤ ਅਤੇ ਪਾਣੀਪਤ ਵਿਚ ਅੰਡਰਪਾਸ ਅਤੇ ਫੁੱਟ ਓਵਰ-ਬ੍ਰਿਜ ਦਾ ਨਿਰਮਾਣ ਯਕੀਨੀ ਕੀਤਾ ਜਾਵੇ।ਸੜਕ ਸੁਰੱਖਿਆ ਦੀ ਇਹ ਪਹਿਲ ਬੱਸਾਂ, ਟਰੱਕਾਂ ਅਤੇ ਟਰਾਲੀ ਚਾਲਕਾਂ ਜਿਵੇਂ ਲਗਾਤਾਰ ਸੜਕ ਵਰਤੋਕਰਤਾ ਸਮੇਤ ਫੂਡ ਆਊਟਲੈਟ ‘ਤੇ ਰੁਕਣ ਵਾਲੇ ਵਾਹਨ ਚਾਲਕਾਂ ‘ਤੇ ਸਿੱਧਾ ਪ੍ਰਭਾਵ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਸੜਕ ਸੁਰੱਖਿਆ ਦੇ ਟਿਪਸ ਤੋਂ ਲੋਕ ਜਾਗਰੁਕ ਤੇ ਪੜੇ ਲਿਖੇ ਹੋਣਗੇ ਅਤੇ ਇਸ ਤੋਂ ਸੜਕ ਦੁਰਘਟਨਾ ਵਿਚ ਹੋਣ ਵਾਲੇ ਜਾਨਲੇਵਾ ਤੇ ਹੋਰ ਹਾਸਦਿਆਂ ਨੂੰ ਘੱਟ ਘੱਟ ਪੱਧਰ ‘ਤੇ ਲਿਆਇਆ ਜਾ ਸਕੇਗਾ। ਸੜਕ ਸੁਰੱਖਿਆ ਕਾਨੂੰਨ ਦੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਨਕੇਲ ਕੱਸਣ ਦੇ ਲਈ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤ ਅਤੇ ਅੰਬਾਲਾ ਸਮੇਤ ਪੰਚ ਜਿਲ੍ਹਿਆਂ ਵਿਚ ਲੰਘਣ ਵਾਲੇ ਇਸ ਰਾਜਮਾਰਗ ਦੇ ਨਾਲ-ਨਾਲ ਵੱਖ-ਵੱਖ ਸਥਾਨਾਂ ‘ਤੇ ਸਪੀਡ ਚੈਕਿੰਗ ਰਡਾਰ, ਹਿੰਟਸੈਪਟਰ, ਆਟੋਮੈਟਿਕ ਨੰਬਰ ਪਲੇਟ ਰੀਡਰਸ ਅਤੇ ਸੀਸੀਟੀਵੀ ਕੈਮਰੇ ਦਾ ਨੇਟਵਰਕ ਸਥਾਪਿਤ ਕਰਨ ਦਾ ਕਾਰਜ ਵੀ ਪ੍ਰਕ੍ਰਿਆਧੀਨ ਹੈ।