ਚੰਡੀਗੜ੍ਹ, 20 ਸਤੰਬਰ 2020 – ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਲਈ, ਵਜੀਫਾ ਸਕੀਮ ਘੋਟਾਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਹਿਤ ਅਤੇ ਖੇਤੀ ਆਰਡੀਨੈਂਸ ਦੇ ਵਿਰੋਧ ਅਤੇ ਕਿਸਾਨਾਂ ਦੇ ਹਿਤ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਤੇ ਜ਼ਿਲ੍ਹਾ ਪ੍ਰਧਾਨ ਇੰ ਮਹਿੰਦਰ ਸਿੰਘ ਸੰਧਰਾਂ ਦੀ ਪ੍ਰਧਾਨਗੀ ‘ਚ ਜ਼ਿਲ੍ਹਾ ਪੱਧਰੀ ਵਿਸ਼ਾਲ ਰੋਸ ਮਾਰਚ ਅਤੇ ਪ੍ਰਦਰਸ਼ਨ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਗੜ੍ਹੀ ਜੀ ਨੇ ਦੱਸਿਆ ਕਿ ਅੱਜ ਅਸੀਂ ਕੋਰੋਨਾ ਦੀ ਮਹਾਂਮਾਰੀ ਦੇ ਕਹਿਰ ਵਿੱਚ ਸੜਕਾਂ ਤੇ ਉੱਤਰੇ ਹਾਂ ਇਸਦੀ ਜਿੰਮੇਵਾਰ ਪੰਜਾਬ ਦੀ ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਹੈ, ਜਿਹਨਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੇ ਵਿਰੁੱਧ ਖੇਤੀ ਆਰਡੀਨੈਂਸ ਪਾਸ ਗਏ ਅਤੇ ਵਿਦਿਆਰਥੀਆਂ ਦੀ ਪੋਸਟ ਸਕਾਲਰਸ਼ਿਪ ਘੋਟਾਲੇ ਕਰਕੇ ਗਰੀਬ ਵਿਦਿਆਰਥੀਆਂ ਨੂੰ ਰਗੜਨ ਦਾ ਕੰਮ ਕੀਤਾ ਗਿਆ।
ਬਸਪਾ ਸੂਬਾ ਪ੍ਰਧਾਨ ਨੇ ਇਹ ਵੀ ਦੱਸਿਆ ਹੈ ਕਿ 2007 ਤੋਂ ਲੈਕੇ 2020 ਤੱਕ ਦੀ ਵਜੀਫਾ ਸਕੀਮ ਦਾ ਰਿਕਾਰਡ ਅਸੀਂ ਚੈੱਕ ਕੀਤਾ ਹੈ ਕਿ ਕਿਸ ਤਰ੍ਹਾਂ ਭਾਜਪਾ ਸ਼ਿਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਮਿਲਕੇ ਕਾਲੇਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਦਾ ਹੱਕ ਖਾਧਾ ਗਿਆ ਹੈ। ਜਦੋਂ ਕਿ ਗੁਰਬਾਣੀ ਦੇ ਪਵਿੱਤਰ ਸੰਕਲਪ ‘ਵਿੱਦਿਆ ਉਚਾਰੀ ਤਾਂ ਪਰਉਪਕਾਰੀ’ ‘ਗੁਰਪ੍ਰਸ਼ਾਦਿ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਨ’ ‘ਮਾਧੋ ਅਬਿਦਿਆ ਹੀਤ ਕੀਨ ਬਿਬੇਕ ਦੀਪ ਮਲੀਨ’ ਨੂੰ ਲਾਗੂ ਤਾਂ ਕਿੱਥੋਂ ਕਰਨਾ ਸੀ ਸਗੋਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੁਰਬਾਣੀ ਦੀਆ ਝੂਠੀਆਂ ਸੌਂਹਾਂ ਖਾਕੇ ਸਰਕਾਰ ਬਣਾਕੇ ਗੁਰੂਆਂ ਨਾਲ ਧ੍ਰੋਹ ਕੀਤਾ ਹੈ। ਤਾਜ਼ਾ 64 ਕਰੋੜ ਦਾ ਵਜੀਫਾ ਘੋਟਾਲਾ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਹੈ ਪਰ ਕਾਂਗਰਸ ਨੇ ਹੰਕਾਰੀ ਸੁਭਾਅ ਵਿਚ ਘਪਲਾਕਾਰੀ ਮੰਤਰੀ ਨੂੰ ਬਚਾ ਰਹੀ ਹੈ। ਤਰਨ ਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਨਾਲ 136 ਮੌਤਾਂ, ਰੇਤ ਮਾਫੀਆ, ਮੁਲਾਜ਼ਿਮ ਵਰਗਾਂ ਦੀ ਤਨਖ਼ਾਹ ਨਾਲ ਛੇੜਖਾਨੀਆਂ ਕਾਂਗਰਸ ਦੇ ਮੱਥੇ ਤੇ ਕਲੰਕ ਹਨ।
ਗੜ੍ਹੀ ਨੇ ਕੇਂਦਰ ਦੀ ਭਾਜਪਾ ਬਾਰੇ ਕਿਹਾ ਕਿ ਇਹ ਭਗਵਾਧਾਰੀ ਨੀਤੀ ਦੇ ਤਹਿਤ ਭਾਰਤ ਦਾ ਮੁਸਲਿਮ, ਸਿੱਖ, ਦਲਿਤ, ਈਸਾਈ ਨੂੰ ਰਗੜਨ ‘ਚ ਲੱਗੀ ਹੋਈ ਹੈ। ਜੋ ਤਿੰਨ ਖੇਤੀ ਬਿੱਲ ਭਾਜਪਾ ਨੇ ਲਿਆਂਦੇ ਉਹਨਾਂ ਦਾ ਵਿਰੋਧ ਲੋਕ ਸਭਾ ‘ਚ ਬਸਪਾ ਦੇ 10ਮੈਂਬਰਾ ਨੇ ਜ਼ੋਰਦਾਰ ਕੀਤਾ ਹੈ। ਬਸਪਾ ਸ਼ਿਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਵੱਲੋਂ ਦਿੱਤੇ ਅਸਤੀਫੇ ਦਾ ਸਵਾਗਤ ਕਰਦਿਆ ਸ ਗੜੀ ਨੇ ਕਿਹਾ ਕਿ ਅਕਾਲੀ ਦਲ ਨੇ ਪੰਥਕ ਧਿਰਾਂ ਅਤੇ ਗੁਣ ਕਿਸਾਨਾਂ ਦਾ ਭਰੋਸਾ ਗੁਆਇਆ ਹੈ। ਜੇਕਰ ਅਕਾਲੀ ਦਲ ਸੱਚਾ ਹੈ ਤਾਂ ਕੇਂਦਰ ਦੀ ਭਾਜਪਾ ਤੇ ਮੋਦੀ ਸਰਕਾਰ ਨੂੰ ਘੇਰਨ ਲਈ ਹਮਲਾਵਰ ਰਣਨੀਤੀ ਬਣਕੇ ਸੜਕਾਂ ਉਪਰ ਮੋਦੀ/ਭਾਜਪਾ ਦੇ ਪੁਤਲੇ ਲੈਕੇ ਫੂਕਣ ਲਈ ਉਤਰੇ। ਪੰਜਾਬ ਵਿੱਚ 25 ਸਤੰਬਰ ਦੇ ਕਿਸਾਨਾਂ ਦੇ ਪੰਜਾਬ ਬੰਦ ਸੱਦੇ ਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ।
ਜਿਸ ਤਰ੍ਹਾਂ ਅਸੀਂ ਪਿਛਲੇ ਦਿਨੀ ਇਹ ਲੜਾਈ ਦੇ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਖੇਤੀ ਦੇ ਆਰਡੀਨੈਂਸ ਦੇ ਮੁੱਦੇ ਨੂੰ ਲੈਕੇ 14 ਤਰੀਕ ਨੂੰ ਫਗਵਾੜਾ ਘੇਰਿਆ ਸੀ ਤੇ ਕਾਂਗਰਸ ਨੂੰ ਰਗੜਨ ਦਾ ਕੰਮ ਕੀਤਾ ਸੀ ਉਸ ਲੜ੍ਹੀ ਵਿਚ ਹੀ 24ਸਤੰਬਰ ਅੰਮ੍ਰਿਤਸਰ, 28 ਬਠਿੰਡਾ, 29 ਪਟਿਆਲਾ, 3 ਅਕਤੂਬਰ ਸੰਗਰੂਰ, 9 ਅਕਤੂਬਰ ਪਾਇਲ ਵਿਖੇ ਰੋਸ ਪ੍ਰਦਰਸ਼ਨ ਕਰਾਂਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਸੀਨੀਅਰ ਬਸਪਾ ਆਗੂ ਭਗਵਾਨ ਸਿੰਘ ਚੌਹਾਨ, ਰਾਜਿੰਦਰ ਰੀਹਲ, ਪਰਮਜੀਤ ਮੱਲ, ਦਲਜੀਤ ਰਾਏ, ਮਨਦੀਪ ਕਲਸੀ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਗੁਰਮੀਤ ਸਿੰਘ ਧੁੱਗਾ, ਓਂਕਾਰ ਝੰਮਤ, ਦਿਨੇਸ਼ ਪੱਪੂ, ਯਸ਼ ਭੱਟੀ, ਗੁਰਮੁਖ ਪੰਡੋਰੀ, ਨਰਿੰਦਰ ਖਨੌੜਾ, ਸੋਹਣ ਸਿੰਘ ਸੁੰਨੀ, ਕਰਮਜੀਤ ਸੰਧੂ, ਐਡਵੋਕੇਟ ਪਲਵਿੰਦਰ ਮਾਨਾ, ਮਲਕੀਤ ਸਿਕਰੀ, ਪਵਨ ਕੁਮਾਰ, ਹੈਪੀ ਫੰਬੀਆਂ, ਮਨਜੀਤ ਸਹੋਤਾ, ਦਰਸ਼ਨ ਲੱਧੜ, ਸਨੀ ਭੀਲੋਵਾਲ ਅਤੇ ਵੱਡੀ ਗਿਣਤੀ ਵਿਚ ਬਸਪਾ ਸਮਰਥਕ ਹਾਜ਼ਿਰ ਸਨ।