ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਅੋਰਤਾਂ ਵਿੱਚ ਅਨੀਮੀਆ ਦੇੇ ਕਾਰਣਾਂ, ਲੱਛਣਾਂ, ਰੋਕਥਾਮ ਅਤੇ ਇਲਾਜ ਵਿਸ਼ੇ ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ। ਡਾਕਟਰ ਦਿਵਿਆ ਅਵਸਥੀ, ਸਲਾਹਕਾਰ, ਗਾਇਨੀਕੋਲੋਜਿਸਟ, ਫੋਰਟਿਸ ਹਸਪਤਾਲ, ਮੋਹਾਲੀ ਨੇ ਆਰੀਅਨਜ਼ ਦੇ ਇੰਜੀਨੀਅਰਿੰਗ, ਨਰਸਿੰਗ, ਫਾਰਮੇਸੀ, ਲਾਅ, ਮੈਨੇਜਮੈਂਟ, ਐਜੁਕੇਸ਼ਨ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ ।ਡਾ: ਅਵਸਥੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਨੀਮੀਆ ਲਾਲ ਲਹੂ ਦੇ ਸੈੱਲਾਂ ਦੀ ਘੱਟ ਸੰਖਿਆ ਕਾਰਨ ਹੂੰਦਾ ਹੈ। ਅਨੀਮੀਆ ਦੀ ਹਾਲਤ ਵਿੱਚ ਖੂਨ ਦੀ ਜਾਂਚ ਵਿਚ ਘੱਟ ਹੀਮੋਗਲੋਬਿਨ ਦੱਸਿਆ ਜਾਂਦਾ ਹੈ। ਉਨਾ ਨੇ ਅੱਗੇ ਕਿਹਾ ਕਿ ਲਾਲ ਲਹੂ ਦੇ ਸੈੱਲਾਂ ਵਿੱਚ ਹੀਮੋਗਲੋਬਿਨ ਮੁੱਖ ਪ੍ਰੋਟੀਨ ਹੁੰਦਾ ਹੈੈ ਅਤੇ ਅਨੀਮੀਆ ਦੀ ਹਾਲਤ ਵਿੱਚ ਹੀਮੋਗਲੋਬਿਨ ਦਾ ਪੱਧਰ ਵੀ ਘੱਟ ਹੋਵੇਗਾ ਜੋ ਆਕਸੀਜਨ ਨੂੰ ਤੁਹਾਡੇ ਸਾਰੇ ਸਰੀਰ ਵਿਚ ਪਹੁੰਚਾਉੁਦਾ ਹੈ ।ਉਨਾਂ ਨੇ ਅੱਗੇ ਦੱਸਿਆ ਕਿ ਚੱਕਰ ਆਉਣੇ, ਤੇਜ਼ ਜਾਂ ਅਸਾਧਾਰਣ ਦਿਲ ਦੀ ਧੜਕਣ,ਸਿਰ ਦਾ ਦਰਦ, ਜੋੜਾਂ ਵਿੱਚ ਦਰਦ, ਸਾਹ ਦੀ ਕਮੀ, ਪੀਲੀ ਚਮੜੀ, ਠੰਡੇ ਹੱਥ ਅਤੇ ਪੈਰ, ਥਕਾਵਟ ਜਾਂ ਕਮਜ਼ੋਰੀ ਆਦਿ ਅਨੀਮੀਆ ਦੇ ਲੱਛਣ ਹਨ। 400 ਤੋ ਵੱਧ ਅਨੀਮੀਆ ਦੀ ਕਿਸਮਾਂ ਹਨ। ਉਨਾਂ ਨੇ ਦੱਸਿਆ ਅਨੀਮੀਆ ਬੱਚਿਆਂ ਨੂੰ ਜਨਮ ਤੋ ਹੀ ਹੋ ਸਕਦਾ ਹੈ।ਉਨਾਂ ਨੇ ਦੱਸਿਆ ਕਿ ਅੋਰਤਾਂ ਨੂੰ ਗਰਭ ਅਵਸਥਾ ਅਤੇ ਪੀਰੀਅਡ ਦੌਰਾਨ ਆਇਰਨ ਦੀ ਘਾਟ ਕਾਰਨ ਅਨੀਮੀਆ ਦਾ ਖ਼ਤਰਾ ਹੁੰਦਾ ਹੈ ਕਿਉਂਕਿ ਇਸ ਹਾਲਤ ਵਿੱਚ ਉਨਾਂ ਦੀ ਖੂਨ ਦੀ ਸਪਲਾਈ ਦੀਆਂ ਵਧੇਰੇ ਮੰਗਾਂ ਹੁੰਦੀਆਂ ਹਨ। ਅਨੀਮੀਆ ਦੇ ਇਲਾਜ ਦੇ ਢੰਗ ਵੱਖ ਵੱਖ ਹੁੰਦੇ ਹਨ, ਇਸ ਵਿੱਚ ਆਇਰਨ ਜਾਂ ਵਿਟਾਮਿਨ ਸਪਲੀਮੈਂਟਸ, ਦਵਾਈਆਂ, ਖੂਨ ਚੜਾਉਣ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਸ਼ਾਮਲ ਹਨ ।