ਚੰਡੀਗੜ੍ਹ – ਹਰਿਆਣਾ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਮਨੋਜ ਯਾਦਵ ਨੇ ਬਾਲ ਜਿਨਸੀ ਛੇੜ-ਛਾੜ ਰੋਕਨ ਲਈ ਸਾਰਿਆਂ ਦੇ ਸਹਿਯੋਗ ਨਾਲ ਵਿਆਪਕ ਪੱਧਰ ‘ਤੇ ਯਤਨਾਂ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ‘ਤੇ ਪੂਰੇ ਤਰ੍ਹਾ ਰੋਕ ਲਗਾਉਣ ਦੇ ਲਈ ਸਪੀਕ-ਅੱਪ ਸਭਿਆਚਾਰ ਨੂੰ ਪ੍ਰੋਤਸਾਹਨ ਦੇ ਕੇ ਸਾਰਿਆਂ ਨੂੰ ਆਵਾਜ ਬੁਲੰਦ ਕਰਲੀ ਹੋਵੇਗੀ।ਡੀਜੀਪੀ ਅੱਜ ਪੰਚਕੂਲਾ ਵਿਚ ਹਰਿਆਣਾ ਰਾਜ ਬਾਲ ਅਧਿਕਾਰ ਸਰੰਖਣ ਆਯੋਗ ਵੱਲੋਂ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਆਯੋਜਿਤ ਰਾਜਵਿਆਪੀ ਸਮਾਜਿਕ ਜਾਗਰੁਕਤਾ ਮੁਹਿੰਮ ਹਿਫਾਜਤ ਦੀ ਸ਼ੁਰੂਆਤ ਕਰਨ ਦੇ ਬਾਅਦ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬਾਲ ਜਿਨਸੀ ਛੇੜ-ਛਾੜ ਇਕ ਗੰਭੀਰ ਅਪਰਾਧ ਅਤੇ ਬਹੁਤ ਸੰਵੇਦਨਸ਼ੀਲ ਮੁੱਦਾ ਹੈ। ਅੱਜ ਬਚਪਨ ਨੂੰ ਉਨ੍ਹਾਂ ਤੋਂ ਸੱਭ ਤੋਂ ਵੱਧ ਖਤਰਾ ਹੈ ਜਿਸ ‘ਤੇ ਬੱਚੇ ਸੱਭ ਤੋਂ ਵੱਧ ਭਰੋਸਾ ਕਰਦੇ ਹਨ। ਬਦਕਿਸਮਤ ਨਾਲ ਬਾਲ ਜਿਨਸੀ ਛੇੜਛਾੜ ਵਰਗੇ ਗੰਭੀਰ ਮੁੱਦੇ ‘ਤੇ ਸਮਾਜ ਵਿਚ ਖੁੱਲੇ ਤੌਰ ‘ਤੇ ਚਰਚਾ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਲੋਕ ਅਸਹਿਜ ਹੋ ਜਾਂਦੇ ਹਨ। ਸਹਿਜ-ਸਜਗ-ਸੁਰੱਖਿਅਤ ਬਚਪਨ ਤਾਂਹੀ ਸੰਭਵ ਹੋ ਸਕਦਾ ਹੈ ਜਦੋਂ ਆਮਜਨਤਾ ਦੇ ਨਾਲ-ਨਾਲ ਮਾਤਾ-ਪਿਤਾ ਇੰਨ੍ਹਾਂ ਮੁਦਿਆਂ ਨੂੰ ਲੈ ਕੇ ਜਾਗਰੁਕ ਹੋਣ। ਉਨ੍ਹਾਂ ਨੇ ਬਾਲ ਜਿਨਸੀ ਛੇੜਛਾੜ ਨੂੰ ਲੈ ਕੇ ਸਮਾਜ ਵਿਚ ਚੁੱਪੀ ਦੀ ਮਾਨਸਿਕਤਾ ਨੂੰ ਤੋੜਨ ਦੇ ਲਈ ਆਯੋਗ ਵੱਲੋਂ ਕੀਤੀ ਗਈ ਸਮਗਰ ਅਤੇ ਸਰਬੋਤਮ ਪਹਿਲ ਦੇ ਲਈ ਆਯੋਗ ਦੀ ਚੇਅਰਪਰਸਨ ਜੋਤੀ ਬਂੈਦਾ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਭਰੋਸੇ ਨੂੰ ਤੋੜ ਕੇ ਬਚਪਨ ਨੁੰ ਬਰਬਾਦ ਕਰਨ ਵਾਲੀ ਇਹ ਸਮਸਿਆ ਸਿਰਫ ਭਾਰਤ ਵਿਚ ਹੀ ਨਈਂ ਸਗੋਂ ਪੂਰੇ ਸੰਸਾਰ ਵਿਚ ਇਸ ਦੀ ਚਰਚਾ ਹੋ ਰਹੀ ਹੈ।ਸ੍ਰੀ ਯਾਦਵ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਸਾਰੀ ਮਹਿਲਾ ਪੁਲਿਸ ਥਾਨਿਆਂ ਨੂੰ ਚਾਈਲਡ ਫ੍ਰੈਂਡਲੀ ਬਨਾਉਣ ਲਈ ਪਹਿਲ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਸੂਬੇ ਦੀ ਸਾਰੀ ਮਹਿਲਾ ਪੁਲਿਸ ਥਾਨਿਆਂ ਵਿਚ ਇਕ ਚਾਈਲਡ ਫ੍ਰੈਂਫਲੀ ਰੂਮ ਬਣਾਇਆ ਜਾਵੇਗਾ ਜਿੱਥੇ ਮਾਤਾ-ਪਿਤਾ ਦੇ ਨਾਲ ਆਏ ਤਤੇ ਹੋਰ ਸਾਰੇ ਬੱਚੇ ਖੇਡ ਕੂਦ ਕਰ ਆਪਣਾ ਸਮੇ ਂਬਤੀਤ ਕਰ ਸਕਣਗੇ। ਹਿਸ ਰੂਮ ਵਿਚ ਬੱਚਿਆਂ ਦੇ ਲਈ ਖਿਲੌਣੇ, ਝੁਲੇ ਤੇ ਹੋਰ ਸਮਾਨ ਉਪਲਧ ਰਹੇਗਾ।ਇਸ ਮੌਕੇ ‘ਤੇ ਡੀਜੀਪੀ ਹਰਿਆਣਾ ਨੇ ਮੁਹਿੰਮ ਹਿਫਾਜਤ ਨਾਲ ਸੰਬੋਧਿਤ ਅਤੇ ਪੁਲਿਸ ਬੋਰਡ ਦਾ ਵੀ ਉਦਘਾਟਨ ਕੀਤਾ ਜਿਸ ਨੁੰ ਸੂਬੇ ਦੇ ਸਾਰੇ ਪੁਲਿਸ ਥਾਨਿਆਂ ਵਿਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਅੰਦਰੂਣੀ, ਡੀਜੀਪੀ ਨੇ ਵੀਡੀਓ ਵੈਨ ਹਿਫਾਜਤਜ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਮਾਜ ਵਿਚ ਬਾਲ ਜਿਨਸੀ ਛੇੜਛਾੜ ‘ਤੇ ਜਾਗਰੁਕਤਾ ਨੂੰ ਲੈ ਕੇ ਇਕ ਨੁੱਕੜ ਨਾਟਕ ਦਾ ਵੀ ਮੰਚਨ ਕੀਤਾ ਗਿਆ।ਇਸ ਮੌਕੇ ‘ਤੇ ਵਿਚਾਰ ਵਿਅਕਤ ਕਰਦੇ ਹੋਏ ਏਡੀਜੀਪੀ ਕ੍ਰਾਇਮ ਅਗੇਂਸਟ ਵੂਮਨ, ਹਰਿਆਣਾ ਕਲਾ ਰਾਮਚੰਦਰਨ ਨੇ ਕਿਹਾ ਕਿ ਸਿਹਤ ਸਮਾਜ ਦੇ ਲਈ ਬੱਚਿਆਂ ਨੂੰ ਜਿਨਸੀ ਛੇੜਛਾੜ ਅਤੇ ਹੋਰ ਤਰ੍ਹਾ ਦੇ ਛੇੜਛਾੜ ਨਾਲ ਸੁਰੱਖਿਅਤ ਰੱਖਨਾ ਜਰੂਰੀ ਹੈ। ਉਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਲਈ ਜਾਗਰੁਕ ਤੇ ਸੰਵੇਦਨਸ਼ੀਲ ਸਮਾਜ ਦੀ ਸਥਾਪਨਾ ਨੂੰ ਲੈ ਕੇ ਸ਼ੁਰੂ ਕੀਤੇ ਗਏ ਹਿਫਾਜਤ ਮੁਹਿੰਮ ਦੀ ਸ਼ਲਾਘਾ ਕੀਤੀ।ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਰਾਕੇਸ਼ ਗੁਪਤਾ ਨੇ ਕਿਹਾ ਕਿ ਬਾਲ ਜਿਨਸੀ ਛੇੜਛਾੜ ਰੋਕਨ ਲਈ ਵਿਆਪਕ ਪੱਧਰ ‘ਤੇ ਯਤਨ ਦੀ ਜਰੂਰਤ ਹੈ। ਇਸ ਦਿਸ਼ਾ ਵਿਚ ਹਿਫਾਜਤ ਮੁਹਿੰਮ ਵੱਲੋਂ ਇਕ ਚੰਗੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਹਰਿਆਣਾ ਤੋਂ ਚਲਾਏ ਗਏ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਨੂੰ ਕੌਮੀ ਤੇ ਕੌਮਾਂਤਰੀ ‘ਤੇ ਪਹਿਚਾਣ ਮਿਲੀ। ਹੁਣ ਹਰਿਆਂਣਾ ਸੂਬੇ ਬੇਟੀਆਂ ਨੂੰ ਬਚਾਉਣ ਦੇ ਲਈ ਜਾਨਿਆ ਜਾਂਦਾ ਹੈ। ਹਰਿਆਣਾ ਰਾਜ ਬਾਲ ਅਧਿਕਾਰ ਸਰੰਖਣ ਆਯੋਗ ਦੀ ਚੇਅਰਪਰਸਨ ਜੋਤੀ ਬੈਂਦਾ ਨੇ ਕਿਹਾ ਕਿ ਬਚਪਨ ਨੂੰ ਸੁਰੱਖਿਅਤ ਬਨਾਉਣ ਦੇ ਲਈ ਹੁਣ ਸਾਨੂੰ ਮਿਲ ਕੇ ਜਿਮੇਵਾਰੀ ਚੁੱਕਣੀ ਹੋਵੇਗੀ। ਸਾਰੇ ਹਿੱਤਧਾਰਕ ਵਿਭਾਗ ਅਤੇ ਏਜੰਸੀ ਬਾਲ ਜਿਨਸੀ ਛੇੜਛਾੜ ਦੀ ਰੋਕਥਾਮ ਲਈ ਮਿਲ ਕੇ ਕੰਮ ਕਰ ਰਹੇ ਹਨ। ਲੋਕ ਵੀ ਜਾਗਰੁਕ ਹੋ ਰਹੇ ਹਨ। ਲੋਕਾਂ ਦਾ ਸਿਸਟਮ ਵਿਚ ਭਰੋਸਾ ਵੀ ਵੱਧ ਰਿਹਾ ਹੈ। ਹਰੇਕ ਬੱਚੇ ਨੂੰ ਬਿਨ੍ਹਾਂ ਕਿਸੇ ਡਰ ਦੇ ਵੱਧਣ ਨੂੰ ਅਧਿਕਾਰ ਹੈ। ਆਯੋਗ ਬਾਲ ਅਧਿਕਾਰ ਅਤੇ ਬਾਲ ਸਰੰਖਣ ਯਕੀਨੀ ਕਰਨ ਦੇ ਲਹੀ ਪ੍ਰਤੀਬੱਧ ਹਨ। ਉਨ੍ਹਾਂ ਨੇ ਪੁਲਿਸ ਵਿਭਾਗ ਵੱਲੋਂ ਹਿਫਾਜਤ ਮੁਹਿੰਮ ਨੂੰ ਸਫਲ ਬਨਾਉਣ ਦੇ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਵੀ ਡੀਜੀਪੀ ਹਰਿਆਣਾ ਮਨੌਜ ਯਾਦਵ ਤੇ ਏਡੀਜੀਪੀ ਕ੍ਰਾਇਮ ਅਗੇਂਸਟ ਵੂਮਨ ਕਲਾ ਰਾਮਚੰਦਰਨ ਦਾ ਵਿਸ਼ੇਸ਼ਤੌਰ ‘ਤੇ ਧੰਨਵਾਦ ਵਿਅਕਤ ਕੀਤਾ।