ਚੰਡੀਗੜ੍ਹ – ਹਰਿਆਣਾ ਵਿਚ ਹੁਣ ਹਰ ਵਿਭਾਗ ਵਿਚ 300 ਤੋਂ ਉੱਪਰ ਅਹੁਦਿਆਂ ਦੇ ਕਾਡਰ ਲਈ ਆਨਲਾਇਨ ਤਬਾਦਲੇ ਹੋਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਵਿਭਾਗਾਂ ਵਿਚ ਆਨਲਾਇਨ ਤਬਾਦਲਾ ਨੀਤੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮੰਗਲਵਾਰ ਨੂੰ ਇੱਥੇ ਆਪਣੇ ਦਫਤਰ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਸ ਸਬੰਧ ਵਿਚ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਵਿਚ 30 ਅਪ੍ਰੈਲ ਤਕ ਆਨਲਾਇਨ ਟ੍ਰਾਂਸਫਰ ਪਾਲਿਸੀ ਲਾਗੂ ਕਰਨ ਦੇ ਲਈ ਹਰ ਤਰ੍ਹਾ ਦੀ ਜਰੂਰੀ ਵਿਵਸਥਾਵਾਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਜਿਲ੍ਰਾ ਕਾਡਰ ਵਿਚ ਭਰਤੀ ਹੋਇਆ ਹੈ ਅਤੇ ਇਹ ਦੂਜੇ ਜਿਲ੍ਹੇ ਵਿਚ ਜਾਣਾ ਚਾਹੁੰਦੇ ਹਨ ਤਾਂ ਉਸਦਾ ਆਪਸ਼ਨ ਵੀ ਕਰਮਚਾਰੀਆਂ ਨੂੰ ਮਿਲਨਾ ਚਾਹੀਦਾ ਹੈ।ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ, ਡੀਜੀਪੀ ਸ੍ਰੀ ਮਨੋਜ ਯਾਦਵ, ਵਧੀਕ ਮੁੱਖ ਸਕੱਤਰ ਸ੍ਰੀ ਵੀਐਸ ਕੁੰਡੂ, ਸ੍ਰੀ ਪੀਕੇ ਦਾਸ, ਸ੍ਰੀ ਐਸਐਨ ਰਾਏ, ਸ੍ਰੀ ਮਹਾਵੀਰ ਸਿੰਘ, ਸ੍ਰੀ ਵੀ. ਰਾਜਾਸ਼ੇਖਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸ੍ਰੀ ਯੋਗੇਂਦਰ ਚੌਧਰੀ, ਉੱਪ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।