ਮਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ∙ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ। ਕਾਲੇਜ ਨੂੰ ਪੀਲੀ ਰੰਗੌਲੀ ਨਾਲ ਸਜਾਇਆ ਗਿਆ। ਸਾਰੇ ਸਟਾਫ ਮੈਂਬਰਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਇਸ ਮੋਕੇ ਤੇ ਪੀਲੇ ਰੰਗ ਦੀ ਮਿਠਾਈ ਵੀ ਵੰਡੀ ਗਈ।ਵਿਦਿਆਰਥੀਆਂ ਨੇ ਇਸ ਦਿਨ ਆਯੋਜਿਤ ਪਤੰਗ ਉਡਾਣ, ਫੈਨਸੀ ਡਰੈੱਸ ਆਦਿ ਸਮੇਤ ਕਈ ਆਨਲਾਈਨ ਮੁਕਾਬਲੀਆਂ ਵਿੱਚ ਹਿੱਸਾ ਲਿਆ। ਉਨਹਾਂ ਨੇ ਅੰਦਰੂਨੀ ਸੁਤੰਤਰਤਾ, ਸਿਰਜਣਾਤਮਕ ਹੰਕਾਰ ਅਤੇ ਜ਼ਿੰਦਗੀ ਦੇ ਜੋਸ਼ ਨੂੰ ਦਰਸਾਉਂਦੀ ਪੰਜਾਬ ਦੀ ਜੀਵੰਤ ਪਰੰਪਰਾ ਦਾ ਪ੍ਰਦਰਸ਼ਨ ਕੀਤਾ।ਇੱਥੇ ਇਹ ਵਰਨਣਯੋਗ ਹੈ ਕਿ ਹਿੰਦੂ ਪੰਚਾਂਗ ਦੇ ਅਨੁਸਾਰ ਬਸੰਤ ਪੰਚਮੀ ਦਾ ਤਿਉਹਾਰ ਮਾਘ ਦੇ ਹਿੰਦੂ ਮਹੀਨੇ ਦੇ ਪੰਜਵੇ ਦਿਨ (ਪੰਚਮੀ) ਨੂੰ ਆਉਂਦਾ ਹੈ। ਇਸ ਤਿਉਹਾਰ ਨੂੰ ਆਮਤੌਰ ਤੇ ਭਾਰਤ ਵਿੱਚ ਬਸੰਤ ਦੀ ਸ਼ੁਰੂਆਤ ਮੰਨਿਆਂ ਜਾਂਦਾ ਹੈ।