ਦੁਬਈ – ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਵਲੋਂ ਹੁਣ ਖਿਡਾਰੀਆਂ ਨੂੰ ਸਾਲ ਦੀ ਥਾਂ ਹਰ ਮਹੀਨੇ ਇਨਾਮ ਦਿੱਤੇ ਜਾਣਗੇ। ਆਈਸੀਸੀ ਨੇ ਇਸ ਵਾਰ ਭਾਰਤੀ ਵਿਕਟਕੀਪਰ ਕਮ ਬੱਲੇਬਾਜ਼ ਰਿਸ਼ਭ ਪੰਤ ਤੇ ਇੰਗਲੈਂਡ ਦੇ ਜੋਅ ਰੂਟ ਨੂੰ ਆਈਸੀਸੀ ਪਲੇਅਰ ਆਫ ਦਿ ਮੰਥ ਪੁਰਸ਼ ਸ਼੍ਰੇਣੀ ਲਈ ਨਾਮਜ਼ਦ ਕੀਤਾ ਹੈ। ਪੰਤ ਨੇ ਹਾਲ ਹੀ ਵਿਚ ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ਲੜੀ ਵਿਚ ਇਤਿਹਾਸਕ ਜਿੱਤ ਦਰਜ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦੂਜੇ ਪਾਸੇ ਰੂਟ ਨੇ ਸ੍ਰੀਲੰਕਾ ਖ਼ਿਲਾਫ਼ ਦੋ ਟੈਸਟ ਮੈਚ ਖੇਡੇ ਜਿਨ੍ਹਾਂ ਵਿਚ ਉਸ ਨੇ ਕ੍ਰਮਵਾਰ 228 ਤੇ 186 ਦੌੜਾਂ ਬਣਾਈਆਂ। ਇਸ ਨਾਲ ਇੰਗਲੈਂਡ ਦੀ ਟੀਮ ਨੇ 2-0 ਨਾਲ ਲੜੀ ਜਿੱਤੀ। ਇਸ ਵਰਗ ਵਿਚ ਆਇਰਲੈਂਡ ਦੇ ਪੌਲ ਸਟਰਲਿੰਗ ਨੂੰ ਤੀਜੇ ਖਿਡਾਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ।