ਚੰਡੀਗੜ੍ਹ – ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕੇਂਦਰੀ ਬਜਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਬਜਟ ਗ੍ਰਾਮੀਣਾਂ ਅਤੇ ਕਿਸਾਨਾਂ ਦੇ ਲਈ ਲਾਭਕਾਰੀ ਸਿੱਧ ਹੋਵੇਗਾ। ਸ੍ਰੀ ਦਲਾਲ ਅੱਜ ਇੱਥੇ ਆਪਣੇ ਰਿਹਾਇਸ਼ ‘ਤੇ ਪੱਤਕਾਰਾਂ ਨਾਂਲ ਗਲ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਆਪਣੇ ਸੰਕਲਪ ਨੂੰ ਸਾਕਾਰ ਕਰਨ ਲਈ ਕਾਰਜ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਬਜਟ ਪੇਸ਼ ਕਰਦੇ ਹੋਏ ਐਮਐਸਪੀ ਦਾ ਸਪਸ਼ਟ ਰੂਪ ਨਾਲ ਵਰਨਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਇਹ ਕਹਿ ਕੇ ਬਰਗਲਾਇਆ ਨਹੀਂ ਜਾ ਸਕੇਗਾ ਕਿ ਐਮਐਸਪੀ ਖਤਮ ਕੀਤਾ ਜਾ ਰਿਹਾ ਹੈ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਵਿਚ 1000 ਨਵੀਂ ਈ-ਮੰਡੀਆਂ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦੇ ਵਿਚ ਵਿਰੋਧੀ ਪਾਰਟੀਆਂ ਮੰਡੀਆਂ ਖਤਮ ਕੀਤੇ ਜਾਣ ਦਾ ਭ੍ਰਮ ਫੈਲਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੇ ਮੁਕਾਬਲੇ ਕਣਕ, ਝੋਨਾ, ਦਲਹਨ ਅਤੇ ਕਪਾਅ ਆਦਿ ਦੀ ਖਰੀਦ ਦੇ ਆਂਕੜਿਆਂ ਨੂੰ ਪੇਸ਼ ਕਰ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅਫਵਾਹ ਅਤੇ ਗੁਮਰਾਹ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਗ੍ਰਾਮ ਵਿਕਾਸ ਅਤੇ ਸਿਹਤ ਦੇ ਲਈ ਨਿਰਧਾਰਿਤ ਬਜਟ ਇਸ ਗਲ ਨੂੰ ਸਪਸ਼ਟ ਕਰਦਾ ਹੈ ਕਿ ਸਰਕਾਰ ਗ੍ਰਾਮੀਣਾਂ ਅਤੇ ਕਿਸਾਨਾਂ ਦੇ ਵਿਕਾਸ ਅਤੇ ਆਮਦਨੀ ਵਧਾਉਣ ਲਈ ਕਿੰਨ੍ਹੀ ਸਜਗ ਹੈ। ਕਿਸਾਨਾਂ ਦੇ ਲਈ ਹਿੱਤ ਦੀ ਅਨੇਕ ਯੌਜਨਾਵਾਂ ਬਣਾਈਆਂ ਗਈਆਂ ਹਨ। 100 ਨਵੇਂ ਸੈਨਿਕ ਸਕੂਲ ਖੋਲਣ ਦਾ ਐਲਾਨ ਵੀ ਗ੍ਰਾਮੀਣ ਖੇਤਰ ਦੇ ਨੌਜੁਆਨਾਂ ਦੇ ਲਈ ਲਾਭਕਾਰੀ ਸਿੱਧ ਹੋਣਗੇ।