ਚੰਡੀਗੜ੍ਹ – ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਕਿਹਾ ਹੈ ਕਿ ਦੇਸ਼ ਨੂੰ ਮਜਬੂਤ ਤੇ ਸੁਰੱਖਿਅਤ ਬਨਾਉਣ ਲਈ ਹਰ ਯੁਵਾ ਨੂੰ ਕੌਮੀ ਕੈਡੇਟ ਕੋਰ ਦੇ ਕੈਡੇਟ ਵਜੋ ਅਤੇ ਕੌਮੀ ਸੇਵਾ ਯੌਜਨਾ ਦੇ ਸਵੈਂਸੇਵਕ ਵਜੋ ਸਿਖਲਾਈ ਲੈ ਕੇ ਦੇਸ਼ ਤੇ ਸਮਾਜ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।ਰਾਜਪਾਲ ਸ੍ਰੀ ਆਰਿਆ ਅੱਜ ਇੱਥੇ ਹਰਿਆਣਾ ਰਾਜਭਵਨ ਵਿਚ ਸਾਲ-2021 ਦੀ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਰਾਜ ਦੇ ਕੌਮੀ ਕੈਡੇਟ ਕੋਰ ਦੇ ਕੈਡੇਟਸ ਤੇ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕਾਂ ਦੇ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋ ਆਪਣਾ ਸੰਬੋਧਨ ਦੇ ਰਹੇ ਸਨ।ਉਨ੍ਹਾਂ ਨੇ ਇਸ ਸਾਲ 2021 ਵਿਚ ਗਣਤੰਤਰ ਦਿਵਸ ‘ਤੇ ਦਿੱਲੀ ਵਿਚ ਆਯੋਜਿਤ ਪਰੇਡ ਅਤੇ ਪ੍ਰਧਾਨ ਮੰਤਰੀ ਰੈਲੀ ਵਿਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਰਾਜ ਦੇ ਸਾਰੇ ਕੈਡੇਟਸ ਤੇ ਸਵੈਂਸੇਵਕਾਂ ਅਤੇ ਉਨ੍ਹਾਂ ਦੇ ਮਾਂਪਿਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਕੋਵਿਡ-19 ਦੇ ਪ੍ਰਭਾਵ ਦੇ ਕਾਰਣ ਵੀ ਦਿੱਲੀ ਵਿਚ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਵਿਚ ਇਸ ਵਾਰ ਹਰਿਆਣਾ ਦੇ ਕੌਮੀ ਕੈਡੇਟ ਕੋਰ ਦੇ 7 ਕੈਡੇਟਸ ਅਤੇ ਕੌਮੀ ਸੇਵਾ ਯੋਜਨਾ ਦੇ 8 ਸਵੈਂਸੇਵਕਾਂ ਨੇ ਹਿੱਸਾ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ਕੌਮੀ ਕੈਡੇਟ ਕੋਰ ਦਾ ਮੁੱਖ ਉਦੇਸ਼ ਨੌਜੁਆਨਾਂ ਨੂੰ ਏਕਤਾ ਅਤੇ ਅਨੁਸ਼ਾਸਨ ਨਾਲ ਜੋੜਨਾ ਅਤੇ ਕੌਮੀ ਸੇਵਾ ਯੋਜਨਾ ਦਾ ਉਦੇਸ਼ Not Me But You ਮਤਲਬ ਮੈਂ ਨਹੀਂ ਬਲਕੀ ਆਪ ਹੈ। ਉਨ੍ਹਾਂ ਨੇ ਸਮਰਣ ਕਰਵਾਇਆ ਕਿ ਉਹ ਵਿਦਿਆਰਥੀ ਜੀਵਨ ਵਿਚ ਕੌਮੀ ਕੈਡੇਅ ਕੋਰ ਨਾਲ ਜੁੜੇ ਰਹੇ। ਉਸੀ ਸਮੇਂ ਤੋਂ ਹੀ ਮਨ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਹੋਈ।ਰਾਜਪਾਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਲਗਭਗ 15 ਲੱਖ ਕੌਮੀ ਕੈਡੇਅ ਕੋਰ ਦੇ ਕੈਡੇਟਸ ਅਤੇ 40 ਲੱਖ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕ ਹਨ ਅਤੇ ਭਵਿੱਖ ਵਿਚ ਇਹ ਹੀ ਅਨੁਸ਼ਾਸਿਤ ਯੁਵਾ ਦੇਸ਼ ਦੇ ਕਰਣਧਾਰ ਬਣਨਗੇ ਅਤੇ ਕੁਸ਼ਲ ਅਗਵਾਈ ਪ੍ਰਦਾਨ ਕਰਣਗੇ।ਸ੍ਰੀ ਆਰਿਆ ਨੇ ਕਿਹਾ ਕਿ ਕੌਮੀ ਕੈਡੇਟ ਕੋਰ ਨੇ ਅਨੇਕ ਖੇਤਰਾਂ ਵਿਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ। ਇਸ ਨੂੰ ਦੇਸ਼ ਦੀ ਤੀਜੀ ਰੱਖਿਆ ਲਾਇਨ ਵੀ ਕਿਹਾ ਜਾਂਦਾ ਹੈ। ਕੌਮੀ ਕੈਡੇਟ ਨੂੰ ਤੇ ਕੌਮੀ ਸੇਵਾ ਯੋਜਨਾ ਦੋਨੋਂ ਸੰਸਥਾਵਾਂ ਯੁੱਧ ਵਰਗੀ ਸਥਿਤੀਆਂ ਅਤੇ ਕੁਦਰਤੀ ਆਪਦਾਵਾਂ ਦੌਰਾਨ ਜਨਸੇਵਾ ਦੇ ਕਾਰਜ ਕਰਦੀ ਹੈ।ਰਾਜਪਾਲ ਨੇ ਆਸ ਪ੍ਰਗਟਾਈ ਕਿ ਕੌਮੀ ਕੈਡੇਟ ਕੋਰ ਦੇ ਕੈਡੇਟਸ ਤੇ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕ ਭਵਿੱਖ ਵਿਚ ਵੀ ਸਮਾਜਿਕ ਕਰੁਤੀਆਂ ਨੂੰ ਦੂਰ ਕਰ ਸਮਾਜ ਦੇ ਉਥਾਨ ਵਿਚ ਆਪਣਾ ਮਹਤੱਵਪੂਰਣ ਯੋਗਦਾਨ ਦਿੰਦੇ ਰਹਿਣਗੇ ਅਤੇ ਰਾਜ ਦੇ ਸਭਿਆਚਾਰਕ ਤੇ ਸਮਾਜਿਕ ਦੂਤ ਵਜੋ ਮਨੁੱਖਤਾ ਦੀ ਸੇਵਾ ਕਰਦੇ ਰਹਿਣਗੇ। ਰਾਜ ਸਰਕਾਰ ਵੀ ਕੌਮੀ ਕੈਡੇਟ ਕੋਰ ਤੇ ਕੌਮੀ ਸੇਵਾ ਯੋਜਨਾ ਦੀ ਗਤੀਵਿਧੀਆਂ ਨੂੰ ਲੋਕਪ੍ਰਿਯ ਬਨਾਉਣ ਅਤੇ ਉਨ੍ਹਾਂ ਨੂੰ ਪੋ੍ਰਤਸਾਹਨ ਦੇਣ ਦਾ ਭਰਸਕ ਯਤਨ ਕਰਦੀ ਰਹੇਗੀ।ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਗਣਤੰਤਰ ਦਿਵਸ ਪਰੇਡ ਅਤੇ ਪ੍ਰਧਾਨ ਮੰਤਰੀ ਰੈਲੀ ਵਿਚ ਹਿੱਸਾ ਲੈਣ ਵਾਲੇ ਸਾਰੇ ਕੌਮੀ ਕੈਡੇਟ ਕੋਰ ਦੇ ਕੈਡੇਟਸ ਅਤੇ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕਾਂ ਨੂੰ ਸਨਮਾਨਿਤ ਕੀਤਾ। ਸਨਮਾਨ ਸਵਰੂਪ 21000 ਰੁਪਏ ਦੀ ਨਗਦ ਰਕਮ ਅਤੇ ਪ੍ਰਸ਼ਸਤੀ ਪੱਤਰ ਤੇ ਸਮ੍ਰਿਤੀ ਚਿੰਨ੍ਹ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ, ਰਾਜਪਾਲ ਨੇ ਸਾਰੇ ਜੇਤੂ ਪ੍ਰਤੀਭਾਗੀਆਂ ਦੇ ਲਈ 5100-5100 ਰੁਪਏ ਵੱਧ ਰੂਪ ਨਾਲ ਇਨਾਮ ਦੇਣ ਦਾ ਐਲਾਨ ਕੀਤਾ।ਇਸ ਮੌਕੇ ‘ਤੇ ਸਿਖਿਆ ਮੰਤਰੀ ਕੰਵਰ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਲ-2021 ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਹਰਿਆਣਾ ਦੇ ਕੌਮੀ ਕੈਡੇਅ ਕੋਰ ਤੇ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕਾਂ ਨੇ ਹਰਿਆਣਾ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਉਹ ਵੀ ਕੌਮੀ ਕੇਡੇਟ ਕੋਰ ਤੇ ਕੌਮੀ ਸੇਵਾ ਯੋਜਨਾ ਨਾਲ ਜੁੜ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਮਾਣ ਹੈ ਕਿ ਸਿਖਿਆ ਮੰਤਰੀ ਵਜੋ ਉਹ ਗਣਤੰਤਰ ਪਰੇਡ ਵਿਚ ਹਿੱਸਾ ਲੈਣ ਇੰਨ੍ਹਾਂ ਦੋਨੋਂ ਸੰਸਥਾਨਾਂ ਦੇ ਨੌਜੁਆਨਾਂ ਨੂੰ ਸਨਮਾਨਿਤ ਕਰਨ ਦੇ ਸਮਾਰੋਹ ਵਿਚ ਮੌਜੂਦ ਹਨ।ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ ਨੇ ਕਿਹਾ ਕਿ ਅੱਜ ਵਿਸ਼ਵ ਦੀ ਸੱਭ ਤੋਂ ਵੱਧ ਯੁਵਾ ਆਬਾਦੀ ਭਾਰਤ ਵਿਚ ਹੈ। ਨੌਜੁਆਨਾਂ ਨੂੰ ਦੇਸ਼ ਦੀ ਅਰਥਵਿਵਸਥਾ ਵਿਚ ਬਦਲਾਅ ਲਿਆਉਣ ਲਈ ਪ੍ਰੋਤਸਾਹਿਤ ਹੋਣਾ ਹੋਵੇਗਾ। ਅੱਜ ਨੌਜੁਆਨਾਂ ਵਿਚ ਸਮਾਜਿਕ ਜਾਗਰੁਕਤਾ ਦੇਖਣ ਨੂੰ ਮਿਲ ਰਹੀ ਹੈ।ਉੱਚੇਰੀ ਸਿਖਿਆ ਮਹਾਨਿਦੇਸ਼ਕ ਅਜੀਤ ਬਾਲਾਜੀ ਜੋਸ਼ੀ ਨੇ ਕਿਹਾ ਕਿ ਇਸ ਵਾਰ ਕੌਮੀ ਸੇਵਾ ਯੋਜਨਾ ਦੇ ਦੋ ਪੁਰਸਕਾਰਾਂ ਵਿਚ ਇਕ ਹਰਿਆਣਾ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਜਾਣੂੰ ਕਰਵਾਇਆ ਿਿਕ ਕੌਮੀ ਸੇਵਾ ਯੋਜਨਾ ਹਰਿਆਣਾ ਨੇ ਸਵੈਂਸੇਵਕਾਂ ਨੇ ਦੇਸ਼ ਵਿਚ ਆਪਣੀ ਤਰ੍ਹਾ ਇਕ ਨਵੀਂ ਪਹਿਲ ਕਰਦੇ ਹੋਏ ਅਨਾਥ ਘਰ ਅਤੇ ਬਜੁਰਗ ਆਸ਼ਰਮਾਂ ਦੇ ਇਕ-ਇਕ ਬੱਚੇ ਅਤੇ ਇਕ-ਇਕ ਬਜੁਰਗ ਨਾਲ ਜੁੜਨ ਦੀ ਯੋਜਨਾ ਸ਼ੁਰੂ ਕੀਤੀ ਹੈ।ਕੌਮੀ ਕੈਡੇਅ ਕੋਰ ਹਰਿਆਣਾ ਦੇ ਵਧੀਕ ਮਹਾਨਿਦੇਸ਼ਕ ਮੇਜਰ ਜਨਰਲ ਬੇਜੀ ਮੈਥਿਊਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜਭਵਨ ਵਿਚ ਆਯੋਜਿਤ ਸਨਮਾਨ ਸਮਾਰੋਹ ਕੌਮੀ ਕੈਡੇਟ ਕੋਰ ਦੇ ਨਵੇਂ ਕੈਡੇਅਸ ਦੇ ਲਈ ਯਾਦਗਾਰ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਿਤ ਜੀਵਨ ਤੋਂ ਹੀ ਸਨੂੰ ਇਕਜੁਟ ਭਾਰਤ ਦੀ ਕਲਪਨਾ ਕਰ ਸਕਦੇ ਹਨ। ਇਸ ਸਾਲ ਕੋਵਿਡ-19 ਦੇ ਪੋ੍ਰਟੋਕਾਲ ਦੇ ਤਹਿਤ ਪੂਰੇ ਦੇਸ਼ ਦੇ ਕੌਮੀ ਕੈਡੇਅ ਕੋਰ ਮੁੱਖ ਦਫਤਰਾਂ ਵਿਚ 34 ਕੈਡੇਟਸ ਭੇਜੇ ਗਏ ਸਨ ਜਿਨ੍ਹਾਂ ਵਿਚ ਸੱਤ ਕੈਡੇਟਸ ਹਰਿਆਣਾ ਦੇ ਸਨ।ਸ੍ਰੀ ਮੈਥਿਊਜ ਨੇ ਕਿਹਾ ਕਿ ਇਸ ਸਲਾ ਬੇਸਟ ਕੈਡੇਟ ਕੰਪੀਟੀਸ਼ਨ ਵਿਚ ਹਰਿਆਣਾ ਏਅਰ ਐਨ.ਸੀ.ਸੀ. ਸਕਵਾਡਰਨ, ਹਿਸਾਰ ਦੇ ਕੈਡੇਟ ਮਯੰਕ ਸ਼ਰਮਾ ਨੂੰ ਤੀਜਾ ਸਥਾਨ ਮਿਲਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਏਕ ਭਾਰਤ ਸ਼੍ਰੇਸਠ ਭਾਰਤ ਦੇ ਤਹਿਤ ਕੋਵਿਡ-19 ਦੇ ਕਾਰਣ ਆਨਲਾਇਨ ਸਿਖਲਾਈ ਪੋ੍ਰਗ੍ਰਾਮਾਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਹਿਲੀ ਕੌਮੀ ਕੈਡੇਟ ਕੋਰ ਅਕਾਦਮੀ ਘਰੌਂਡਾ ਕਰਨਾਲ ਵਿਚ ਸਥਾਪਿਤ ਕੀਤੀ ਜਾ ਰਹੀ ਹੈ, ਜੋ ਜਲਦੀ ਹੀ ਤਿਆਰ ਹੋਵੇਗੀ। ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਜਿਨ੍ਹਾਂ ਕੈਡੇਟਸ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਸੈਕੇਂਡ ਹਰਿਆਣਾ ਗਲਸ ਐਨ.ਸੀ.ਸੀ. ਬਟਾਲਿਅਨ, ਅੰਬਾਲਾ ਕੈਂਟ ਦੀ ਨੇਹਾ, ਲਵਪ੍ਰਿਤ ਸਿੰਘ ਤੇ ਕਰਣਦੀਪ ਸਿੰਘ, 10 ਹਰਿਆਣਾ ਐਨ.ਸੀ.ਸੀ. ਬਟਾਲਿਅਨ, ਕੁਰੂਕਸ਼ੇਤਰ ਦੇ ਮਨਜੀਤ, 11 ਹਰਿਆਣਾ ਐਨ.ਸੀ.ਸੀ.ਬਟਾਲਿਅਨ, ਭਿਵਾਨੀ ਦੇ ਨਿਤਿਨ ਯਾਦਵ, ਹਰਿਆਣਾ ਪ੍ਰਥਮ ਹਰਿਆਣਾ ਏਅਰ ਐਨ.ਸੀ.ਸੀ. ਸਕਵਾਡਰਨ, ਹਿਸਾਰ ਦੇ ਕੈਡੇਅ ਮਯੰਕ ਸ਼ਰਮਾ ਨੇਵਲ ਐਨ ਐਨ ਸੀ ਬਟਾਲਿਆਨ ਦੇ ਤੁਸ਼ਾਰ ਦਲਾਲ ਸ਼ਾਮਿਲ ਹਨ। ਪਰੇਡ ਕੰਨਟੀਜੇਂਟਸ ਕਮਾਂਡਰ ਲੈਕਟਨੇਟ ਕਰਨਲ ਆਰ.ਐਸ. ਪਠਾਨਿਆ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸੀ ਤਰ੍ਹਾ ਕੌਮੀ ਸੇਵਾ ਯੋਜਨਾ ਦੇ ਸਵੈਂਸੇਵਕਾਂ ਮੋਹਿਤ ਸ਼ਰਮਾ, ਹੇਮੰਤ, ਅੰਕਿਤ ਯਾਦਵ, ਨਰੇਸ਼ ਕੁਮਾਰ, ਕੁਮਾਰੀ ਆਰਜੂ, ਕੁਮਾਰੀ ਆਸ਼ੂ, ਕੁਮਾਰੀ ਜੋਤੀ ਤੇ ਸਿਮਰਨ ਕੌਰ ਸ਼ਾਮਿਲ ਹਨ। ਕੌਮੀ ਕੈਡੇਟ ਕੋਰ, ਮੁੱਖ ਦਫਤਰ ਹਰਿਆਣਾ ਦੇ ਉਪਨਿਦੇਸ਼ਕ ਅਜੀਤ ਸਿੰਘ ਨੇ ਸਰਿਆਂ ਦਾ ਧੰਨਵਾਦ ਪ੍ਰਗਟਾਇਆ।ਸਮਾਰੋਹ ਵਿਚ ਰਾਜਪਾਲ ਦੀ ਸਕੱਤਰ ਜੀ. ਅਨੁਪਮਾ, ਐਨ.ਸੀ.ਸੀ. ਮੁੱਖ ਦਫਤਰ ਦੇ ਹੋਰ ਅਧਿਕਾਰੀ ਤੇ ਉੱਚੇਰੀ ਸਿਖਿਆ ਵਿਭਾਗ ਦੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤੇ ਗਣਤੰਤਰ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਕੈਡੇਟਸ ਤੇ ਸਵੈਂਸੇਵਕਾਂ ਦੇ ਮਾਂਪੇ ਵੀ ਮੌਜੂਦ ਸਨ।