ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਮੰਨੀ-ਪ੍ਰਮੰਨੀ ਕਵੀਤਰੀ ਧੀਰਾ ਖੰਡੇਲਵਾਲ ਵੱਲੋਂ ਲਿਖੇ ਦੋ ਨਵੇਂ ਕਵਿਤਾ ਸੰਗ੍ਰਹਿ ਮੇਘ ਮੇਖਲਾ ਅਤੇ ਰੇਸ਼ਮੀ ਰਸੀਆਂ ਦੀ ਘੁੰਡ ਚੁੱਕਾਈ ਕੀਤੀ। ਪ੍ਰੋਗ੍ਰਾਮ ਦਾ ਆਯੋਜਨ ਹਰਿਆਣਾ ਸਾਹਿਤ ਅਕਾਦਮੀ ਵੱਲੋਂ ਕੀਤਾ ਗਿਆ।ਇਸ ਮੌਕੇ ਧੀਰਾ ਖੰਡੇਲਵਾਲ ਨੂੰ ਵੱਧਾਈ ਦਿੰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਦੇ ਸੰਗ੍ਰਾਹ ਦੀ ਲਗਭਗ ਸਾਰੀਆਂ ਲਾਈਨਾਂ ਬਹੁਤ ਮਾਰਮਿਕ ਹਨ। ਉਨ੍ਹਾਂ ਦੇ ਡੂੰਘਾਈ ਨਾਲ ਨਿਕਲਨੇ ਇਹ ਮੋਤੀ ਪਾਠਕਾਂ ਨੂੰ ਅੰਦਰ ਤਕ ਉਤਸਾਹਿਤ ਕਰਦੇ ਹਨ। ਮਹਾਨ ਆਜਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਿਨ ਧੀਰਾ ਖੰਡੇਲਵਾਲ ਦੇ ਕਵਿਤਾ ਸੰਗ੍ਰਹਿ ਦੀ ਘੁੰਡ ਚੁਕਾਈ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸ ਸਾਲ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ ਪਰਾਕਰਮ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਕੀਤਾ ਹੈ।ਸ੍ਰੀਮਤੀ ਧੀਰਾ ਖੰਡੇਲਵਾਲ ਦੇ ਨਵੇਂ ਕਾਵਿ ਸੰਗ੍ਰਿਹਾਂ ‘ਤੇ ਰੋਸ਼ਨੀ ਪਾਉਂਦੇ ਹੋਏ ਮੁੱਖ ਮੰਰਤੀ ਨੇ ਕਿਹਾ ਕਿ ਘੱਟੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਭਾਵਾਂ ਨੂੰ ਸਮਟਨ ਦੀ ਕਲਾ ਧੀਰਾ ਖੰਡੇਲਵਾਲ ਤੋਂ ਸਿਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਧੀਰਾ ਖੰਡੇਲਵਾਲ ਨਾ ਸਿਰਫ ਸਮੱਰਥ ਅਤੇ ਕੁਸ਼ਲ ਅਧਿਕਾਰੀ ਹੈ, ਸਗੋਂ ਇਕ ਸੰਵੇਦਨਸ਼ੀਲ ਸਾਹਿਤਕਾਰ ਵੀ ਹੈ। ਉਹ ਜਿੰਦਗੀ ਦੇ ਵੱਡੇ ਭੰਡਾਰ ਤੋਂ ਵਿਸ਼ਾ ਚੁਣਨ ਵਿਚ ਮਾਹਿਰ ਹੈ ਅਤੇ ਇੰਨ੍ਹਾਂ ਵਿਸ਼ਿਆਂ ਨੂੰ ਬਹੁਤ ਆਸਾਨ ਜਵਾਨ, ਦਿਲਚਸਪ ਬਿਆਨ ਅਤੇ ਸਭਾਭਾਵਿਕ ਅੰਦਾਜ ਵਿਚ ਵੱਡੀ ਸਫਲਤਾ ਨਾਲ ਆਖਰੀ ਚੜਾਅ ‘ਤੇ ਲੈ ਜਾਂਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਕਵਿਤਾ ਸੰਗ੍ਰਹਿ ਛੱਪ ਚੁੱਕੇ ਹਨ।ਉਨ੍ਹਾਂ ਕਿਹਾ ਕਿ ਧੀਰਾ ਖੰਡੇਲਵਾਲ ਦੀ ਇੰਨ੍ਹੀ ਵੱਧ ਰਚਨਾਵਾਂ ਬਾਰੇ ਜਾਣ ਕੇ ਬਹੁਤ ਹੈਰਾਨੀ ਵੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਸ਼ਾਸਕੀ ਜੀਵਨ ਦੇ ਰੁਝੇਵਿਆਂ ਤੋਂ ਖੂਬ ਜਾਣੂੰ ਹਨ। ਮਹਿਲਾ ਹੋਣ ਦੇ ਨਾਤੇ ਧੀਰਾ ਖੰਡੇਲਵਾਲ ਨੂੰ ਆਪਣੇ ਘਰ ਦੀ ਵੱਡੀ ਜਿੰਮੇਵਾਰੀ ਵੀ ਚੁੱਕਣੀ ਪੈਂਦੀ ਹੈ। ਇੰਨ੍ਹਾਂ ਸਾਰੇ ਕੰਮਾਂ ਦੇ ਬਾਵਜੂਦ ਇੰਨ੍ਹਾਂ ਨੇ ਸਾਹਿਤ ਸਿਰਜਣ ਲਈ ਸਮੇਂ ਕੱਢਿਆ। ਇਹ ਸਾਡੇ ਸਾਰੀਆਂ ਲਈ ਪ੍ਰੇਰਣਾ ਦੀ ਗੱਲ ਹੈ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਾ ਸਾਹਿਤ ਤੇ ਲੋਕ ਸਭਿਆਚਾਰ ਕਾਫੀ ਖੁਸ਼ਹਾਲ ਹੈ। ਅੱਜ ਹਰਿਆਣਾ ਵਿਚ ਕਲਾ ਅਤੇ ਸਾਹਿਤ ਸਿਰਜਣ ਲਈ ਚੰਗਾ ਮਾਹੌਲ ਹੈ। ਹਰਿਆਣਾ ਸਰਕਾਰ ਕਲਾ, ਸਾਹਿਤ ਤੇ ਸਭਿਆਚਾਰ ਦੇ ਸਰੰਖਣ ਤੇ ਵਿਕਾਸ ਲਈ ਹਰਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮੰਨੇ-ਪ੍ਰਮੰਨੇ ਸਾਹਿਤਕਾਰਾਂ ਦੇ ਜੀਵਨ ਅਤੇ ਸਿਰਜਣ ਨਾਲ ਨੌਜੁਆਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਦੇ ਨਾਂਅ ‘ਤੇ ਪੁਰਸਕਾਰ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੂਬੇ ਦੇ ਨੌਜੁਆਨ ਸਾਹਿਤਕਾਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਯੁਵਾ ਸਾਹਿਤ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਾਹਿਤ ਖੇਤਰ ਦੇ ਖੇਤਰ ਵਿਚ ਨਵੀਂ ਪ੍ਰਤੀਭਾਵਾਂ ਦਾ ਉਤਸਾਹ ਵੱਧਾਏਗਾ।ਰਾਜ ਵਿਚ ਸਾਹਿਤ ਦੇ ਪ੍ਰਚਾਰ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਵਰਣਨ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਹਿੰਦੀ ਤੇ ਹਰਿਆਣਾਵੀਂ, ਉਰਦੂ, ਸੰਸਕ੍ਰਿਤ ਅਤੇ ਪੰਜਾਬੀ ਸਾਹਿਤ ਦੇ ਵਿਕਾਸ ਲਈ ਵੱਖ-ਵੱਖ ਅਕਾਦਮੀਆਂ ਸਥਾਪਿਤ ਕੀਤੀ ਹੈ। ਇੰਨ੍ਹਾਂ ਅਕਾਦਮੀਆਂ ਦੇ ਬਜਟ ਵਿਚ ਵੀ ਕਈ ਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅਕਾਦਮੀਆਂ ਵੱਲੋਂ ਹਿੰਦੀ, ਹਰਿਆਣਾਵੀਂ, ਪੰਜਾਬੀ, ਉਰਦੂ, ਸੰਸਕ੍ਰਿਤ ਸਾਹਿਤ ਵਿਚ ਯੋਗਦਾਨ ਦੇਣ ਵਾਲੇ ਸਾਹਿਤਕਾਰਾਂ ਨੂੰ ਹਰੇਕ ਸਾਲ ਨਗਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਤੋਂ ਪਹਿਲਾਂ ਇਸ ਮੌਕੇ ‘ਤੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਧੀਰਾ ਖੰਡੇਲਵਾਲ ਦੀ ਕਵਿਾਤਵਾਂ ਹਮੇਸ਼ਾ ਆਸ਼ਾ ਦੀ ਇਕ ਕਿਰਣ ਵਿਖਾਉਂਦੀ ਹੈ ਅਤੇ ਉਨ੍ਹਾਂ ਦੇ ਲੇਖਨ ਵਿਚ ਹਮੇਸ਼ਾ ਆਸ਼ਾਵਾਦ ਦੀ ਭਾਵਨਾ ਰਹਿੰਦੀ ਹੈ। ਉਹ ਹਮੇਸ਼ਾ ਕੁਝ ਸ਼ਬਦਾਂ ਵਿਚ ਵੱਧ ਤੋਂ ਵੱਧ ਗੱਲ ਪ੍ਰਗਟਾਉਣ ਦਾ ਯਤਨ ਕਰਦੀ ਹੈ।ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ ਨੇ ਕਿਹਾ ਕਿ ਧੀਰਾ ਖੰਡੇਲਵਾਲ ਕੋਲ ਇਕ ਵੱਡਾ ਪ੍ਰਸ਼ਾਸਨਿਕ ਤਜੁਰਬਾ ਹੈ ਅਤੇ ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਸਾਹਿਤਕ ਕੌਸ਼ਲ ਵਿਚ ਕਾਫੀ ਸੁਧਾਰ ਹੋਇਆ ਹੈ। ਆਪਣੇ ਲੇਖਨ ਰਾਹੀਂ ਉਹ ਜੀਵਨ ਦੇ ਦਰਸ਼ਨ ਨੂੰ ਆਸਾਨ ਅਤੇ ਵਧੀਆ ਢੰਗ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਖੰਡੇਲਵਾਲ ਨੂੰ ਸਾਹਿਤ ਵਿਚ ਵਧੀਆ ਯੋਗਦਾਨ ਲਈ ਕਈ ਨਾਮਵਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ‘ਤੇ ਸਾਬਕਾ ਡੀਨ ਤੇ ਚੇਅਰਮੈਨ, ਹਿੰਦੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਪ੍ਰੋ. ਲਾਲ ਚੰਦ ਗੁਪਤਾ, ਕੇਂਦਰੀ ਸਾਹਿਤ ਅਕਾਦਮੀ, ਦਿੱਲੀ ਦੇ ਡਿਪਟੀ ਚੇਅਰਮੈਨ ਮਾਧਵ ਕੌਸ਼ਿਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹਿੰਦੀ ਵਿਭਾਗ ਦੇ ਪ੍ਰੋ. ਡਾ. ਗੁਰਮੀਤ ਸਿੰਘ ਨੇ ਧੀਰਾ ਖੰਡੇਲਵਾਲ ਲਈ ਆਪਣੇ ਵਿਚਾਰ ਰੱਖੇ।ਸੂਚਨਾ, ਲੋਕਸੰਪਰਕ ਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਉਨ੍ਹਾਂ ਦੇ ਨਵੇਂ ਕਵਿਤਾ ਸੰਗ੍ਰਹਿ ਦੀ ਘੁੰਡ ਚੁਕਾਈ ਕਰਨ ਲਈ ਆਪਣਾ ਵੱਡਮੁੱਲਾ ਸਮਾਂ ਦੇਣ ਲਈ ਧੰਨਵਾਦ ਦਿੱਤੀ। ਉਨ੍ਹਾਂ ਮੁੱਖ ਮੰਤਰੀ ਨੂੰ ਸੂਬ ਵਿਚ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਦੀ ਉਨ੍ਹਾਂ ਦੀ ਪ੍ਰਤੀਵੱਧਤਾ ਅਤੇ ਨੌਜੁਆਨ ਪੀੜ੍ਹੀ ਨੂੰ ਲੇਖਨ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਹਿਤ ਦੇ ਪ੍ਰਚਾਰ ਅਤੇ ਸਾਹਿਤਕਾਰਾਂ ਦੀ ਭਲਾਈ ਲਈ ਨਵੀਂ ਯੋਜਨਾਵਾਂ ਨੂੰ ਤਿਆਰ ਕਰਨ ਲਈ ਰਾਜ ਵਿਚ ਅਕਾਦਮੀਆਂ ਨੂੰ ਹਮੇਸ਼ਾ ਪ੍ਰੋਤਸਾਹਿਤ ਕੀਤਾ। ਇਸ ਤੋਂ ਇਲਾਵਾ, ਅਕਾਦਮੀਆਂ ਦੇ ਬਜਟ ਵਿਚ ਵੀ ਕਾਫੀ ਵਾਧਾ ਕੀਤਾ ਹੈ।