ਬੁਖਾਰੇਸਟ, 1 ਜੂਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਤਾਲਾਬੰਦੀ ਦਾ ਨਿਯਮ ਲਾਗੂ ਹੈ| ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਖਤ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ ਪਰ ਇਸੇ ਨਿਯਮ ਅਤੇ ਕਾਨੂੰਨ ਨੂੰ ਤੋੜਨ ਕਾਰਨ ਇਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਜ਼ੁਰਮਾਨਾ ਭਰਨਾ ਪਿਆ| ਜਿਕਰਯੋਗ ਹੈ ਕਿ ਰੋਮਾਨੀਆ ਵਿੱਚ ਜਿੱਥੇ ਕੋਰੋਨਾਵਾਇਰਸ ਕਾਰਨ ਜਨਤਕ ਸਥਾਨਾਂ ਤੇ ਸਿਗਰਟ ਪੀਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਲੁਡੋਵਿਕ ਓਰਬਾਨ ਮੰਤਰੀਆਂ ਦੇ ਵਿਚ ਬਿਨਾਂ ਸਮਾਜਿਕ ਦੂਰੀ ਬਣਾਏ ਸਿਗਰਟ ਅਤੇ ਸ਼ਰਾਬ ਪੀਂਦੇ ਹੋਏ ਨਜ਼ਰ ਆਏਸਨ| ਉਹਨਾਂ ਦੀ ਤਸਵੀਰ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਉਸ ਦੇ ਬਾਅਦ ਆਪਣੇ ਹੀ ਬਣਾਏ ਕਾਨੂੰਨ ਨੂੰ ਤੋੜਨ ਤੇਉਹਨਾਂ ਲੁਡੋਵਿਕ ਨੂੰ ਭਾਰਤੀ ਮੁਦਰਾ ਦੇ ਮੁਤਾਬਕ 45 ਹਜ਼ਾਰ ਰੁਪਏ ਦਾ ਦੋਹਰਾ ਜ਼ੁਰਮਾਨਾ ਭਰਨਾ ਪਿਆ| ਪ੍ਰਧਾਨ ਮੰਤਰੀ ਲੁਡੋਵਿਕ ਤੇ ਦੋ ਜ਼ੁਰਮਾਨੇ ਲਗਾਏ ਗਏ ਜਿਹਨਾਂ ਵਿਚੋਂ ਇੱਕ ਉਹਨਾਂ ਦੇ ਸਮਾਰੋਹ ਸ਼ਾਮਿਲ ਹੋਣ ਤੇ ਵਿੱਚ ਮਾਸਕ ਨਾ ਪਹਿਨਣ ਸੀ ਅਤੇ ਦੂਜਾ ਲੋਕਾਂ ਦੇ ਵਿੱਚ ਬੈਠ ਕੇ ਸਿਗਰਟ ਪੀਣ ਤੇ ਕੀਤਾ ਗਿਆ| ਉਹਨਾਂ ਨੇ ਖੁਦ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ|