ਬੀਜਿੰਗ, 24 ਜੂਨ 2020 : ਸਰਕਾਰ ਵੱਲੋਂ ਜੰਗਲੀ ਜੀਵਾਂ ਤੇ ਪਾਲਤੂ ਜਾਨਵਰਾਂ ਦਾ ਮੀਟ ਖਾਣ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਯਤਨਾਂ ਦੇ ਬਾਵਜੂਦ ਵਿਵਾਦਗ੍ਰਸਤ ਡੋਗ ਮੀਟ ਫੈਸਟੀਵਲ ਯਾਨੀ ਕੁੱਤਿਆਂ ਦਾ ਮੀਟ ਖਾਣ ਦਾ ਮੇਲਾ ਗੁਆਨਜ਼ੀ ਜ਼ੁਆਂਗ ਦੇ ਯੂਲਿਨ ਸ਼ਹਿਰ ਵਿਚ ਸ਼ੁਰੂ ਹੋ ਗਿਆ। 10 ਦਿਨਾਂ ਦੇ ਇਸ ਵੇਲੇ ਵਿਚ ਹਜ਼ਾਰਾਂ ਦਰਸ਼ਕ ਆਉਂਦੇ ਹਨ ਜੋ ਮੌਕੇ ‘ਤੇ ਪਿੰਜਰਿਆਂ ਵਿਚ ਰੱਖੇ ਕੁੱਤੇ ਖਰੀਦ ਕੇ ਲ ਜਾਂਦੇ ਹਨ। ਪਰ ਜਾਨਵਰਾਂ ਦੇ ਮੀਟ ਖਿਲਾਫ ਮੁਹਿੰਮ ਚਲਾਉਣ ਵਾਲਿਆਂ ਦਾ ਮੰਨਣਾ ਹੈ ਕਿ ਇਸ ਵਾਰ ਦਾ ਮੇਲਾ ਆਖਰੀ ਹੋਵੇਗਾ।