ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਕੈਪਟਨ ਸਰਕਾਰ ਦੀ ਪਹਿਲਕਦਮੀ ਦਾ ਸਵਾਗਤ — ਕੈਂਥ
ਚੰਡੀਗੜ੍ਹ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਨੱਕ ਹੇਠ ਰਾਜ ਵਿੱਚ ਪੋਸਟ ਮੈਟ੍ਰਿਕ ਘੁਟਾਲੇ ਦੇ ਕਥਿਤ ਬਹੁ-ਕਰੋੜ ਘੁਟਾਲੇ ਖਿਲਾਫ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਵੱਲੋਂ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਸ਼ਨੀਵਾਰ 20ਵੇਂ ਦਿਨ ‘ਚ ਦਾਖਲ ਹੋਇਆ । ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ, ਆਖਰਕਾਰ ਕੈਪਟਨ ਸਰਕਾਰ ਨੇ ਐਸ.ਸੀ ਵਿਦਿਆਰਥੀਆਂ ਲਈ ਦੇਰੀ ਨਾਲ ਚੁੱਕੇ ਸਹੀ ਕਦਮ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਹੈ,ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਮੰਤਰੀਆਂ ਦੇ ਸਮੂਹ ਵੱਲੋਂ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀਆਂ ਡਿਗਰੀਆਂ ਤਿੰਨ ਦਿਨਾਂ ਦੇ ਅੰਦਰ ਸੌਂਪੀਆਂ ਜਾਣ ਦੇ ਅਹਿਮ ਫੈਸਲੇ ਦਾ ਸਵਾਗਤ ਕਰਦੇ ਹਾਂ।ਕੈਂਥ ਨੇ ਕਿਹਾ“ਰਾਜ ਸਰਕਾਰ ਦੇ ਗੈਰ ਜਿੰਮੇਵਾਰਾਨਾ ਵਤੀਰੇ ਦਾ ਨਤੀਜਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਵਿੱਚ ਉਨ੍ਹਾਂ ਦੇ ਆਉਣ ਵਾਲੇ ਵਿੱਦਿਆ ਅਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਦਹਿਸ਼ਤ ਪੈਦਾ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਘੁਟਾਲੇ ਬਹੁ-ਕਰੋੜ ਘੁਟਾਲੇ ਨੇ ਅਨੁਸੂਚਿਤ ਜਾਤੀਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ ਅਤੇ 25 ਸੈਕਟਰ ਰੈਲੀ ਗਰਾਉਂਡ ਚੰਡੀਗੜ੍ਹ ‘ਚ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਵਿਰੋਧ ਪ੍ਰਦਰਸ਼ਨ ਉਦੋਂ ਤੱਕ ਨਹੀਂ ਰੋਕਿਆ ਜਾਏਗਾ ਜਦੋਂ ਤਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਆਗੂਆਂ ਲਛਮਣ ਦਾਸ ਜੱਤੀ ,ਐਡਵੋਕੇਟ ਮੋਹਿਤ ਭਾਰਦਵਾਜ, ਦਲੀਪ ਸਿੰਘ ਬੂਚੜੇ ,ਸੋਹਣ ਸਿੰਘ ਕੈਂਥ, ਕੇਵਲ ਕ੍ਰਿਸ਼ਨ ਆਦਿਵਾਲ ,ਬੰਨੀ ਗੁਪਤਾ, ਗੁਰਇੰਦਰ ਸਿੰਘ, ਕ੍ਰਿਪਾਲ ਸਿੰਘ, ਰਜਵਿੰਦਰ ਸਿੰਘ ਗੱਡੂ,ਜਸਵਿੰਦਰ ਸਿੰਘ ਰਾਹੀਂ, ਹਰਭਜਨ ਦਾਸ, ਜਸਵਿੰਦਰ ਸਿੰਘ ,ਗੁਰਸਵੇਕ ਸਿੰਘ ਮੈਣਮਾਜਰੀ ਆਦਿ ਵੀ ਸ਼ਾਮਿਲ ਹੋਏ।