ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕਾਂ ਨੂੰ ਗੁਣਵੱਤਾ ਵਾਲੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸੂਬੇ ਵਿਚ 77 ਥਾਂਵਾਂ ‘ਤੇ ਸ਼ੁਰੂ ਹੋਣ ਵਾਲੇ ਕੋਵਿਡ 19 ਟੀਕਾਕਰਣ ਪ੍ਰੋਗ੍ਰਾਮ ਦੇ ਸਫਲ ਲਾਗੂਕਰਨ ਲਈ ਸਾਰੇ ਲੋਂੜੀਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸੀਰਮ ਇੰਸਟੀਚਿਊਟ ਆਫ ਇੰਡਿਆ ਵੱਲੋਂ ਤਿਆਰ ਕੋਵਿਸ਼ਿਲਡ ਅਤੇ ਭਾਰਤ ਬਾਓਟੈਕ ਵੱਲੋਂ ਤਿਆਰ ਕੀਤੇ ਗਏ ਕੋਵਾਕਿਸਨ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਲਈ ਐਥੋਰਾਇਜਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 13 ਜਨਵਰੀ, 2021 ਨੂੰ ਸੂਬੇ ਨੂੰ ਕੋਵਿਸ਼ਿਲਡ ਵੈਕਸੀਨ ਦੀ 2.40 ਲੱਖ ਤੋਂ ਵੱਧ ਖੁਰਾਕ ਅਤੇ ਕੋਵਾਕਿਸਨ ਦੀ 20,000 ਖੁਰਾਕ ਦੀ ਪਹਿਲੀ ਸਪਲਾਈ ਮਿਲੀ ਹੈ।ਸ੍ਰੀ ਮਨੋਹਰ ਲਾਲ ਅੱਜ ਵੀਡਿਓ ਕਾਨਫਰੈਂਸਿੰਗ ਰਾਹੀਂ ਮੇਦਾਂਤਾ-ਦ ਮੈਡੀਸਿਟੀ, ਗੁਰੂਗ੍ਰਾਮ ਅਤੇ ਸੂਬੇ ਦੇ ਹੋਰ ਸਰਕਾਰੀ ਤੇ ਨਿੱਜੀ ਸਿਹਤ ਸੰਸਥਾਨਾਂ ਦੇ ਟੀਕਾਕਰਣ ਲਾਭਕਾਰੀਆਂ ਅਤੇ ਸੇਵਾ ਪ੍ਰੋਵਾਇਡਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਮਨੋਹਰ ਲਾਲ ਦਾ ਸੰਬੋਧਨ ਸੂਬੇ ਦੇ ਸਾਰੇ 77 ਥਾਂਵਾਂ ‘ਤੇ ਲਾਇਵ ਟੈਲੀਕਾਸਟ ਕੀਤਾ ਗਿਆ, ਜਿਸ ਵਿਚ ਸਿਵਲ ਡਿਸਪੈਂਸਰੀ, ਸੈਕਟਰ 4, ਪੰਚਕੂਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਵਜੀਰਾਬਾਦ, ਗੁਰੂਗ੍ਰਾਮ ਵਿਚ ਦੋ ਤਰਫਾ ਕੁਨੈਕਟਿਵਟੀ ਸ਼ਾਮਿਲ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸ਼ੁਰੂ ਕੀਤੇ ਗਏ ਕੋਵਿਡ 19 ਟੀਕਾਕਰਣ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਲੋਕਾਂ ਦੇ ਸ਼ਾਮਿਲ ਹੋਣ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਟੀਕਾਕਰਣ ਪ੍ਰੋਗ੍ਰਾਮ ਇਸ ਵਿਸ਼ਵ ਮਹਾਮਾਰੀ ‘ਤੇ ਕਾਬੂ ਪਾਉਣ ਵਿਚ ਇਕ ਪ੍ਰਭਾਵੀ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਅੱਜ ਦੇਸ਼ ਭਰ ਵਿਚ 3000 ਥਾਂਵਾਂ ‘ਤੇ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੀਤੀ ਕਮਿਸ਼ਨ ਦੇ ਮੈਂਬਰ ਡਾ. ਪਾਲ ਅਨੁਸਾਰ ਇਹ ਦੋਵੇਂ ਟੀਕੇ ਸੁਰੱਖਿਅਤ ਹਨ ਅਤੇ ਸਾਰੀਆਂ ਨੂੰ ਇਸ ਨੂੰ ਲਗਾਵਾਉਣਾ ਚਾਹੀਦਾ ਹੈ।ਸ੍ਰੀ ਮਨੋਹਰ ਲਾਲ ਨੇ ਹਿਕਾ ਕਿ ਸ਼ੁਰੂ ਵਿਚ ਟੀਕਿਆਂ ਦੀ ਉੱਚ ਮੰਗ ਨੂੰ ਵੇਖਦੇ ਹੋਏ ਆਬਾਦੀ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਟੀਕਾਕਰਣ ਵਿਚ ਕਈ ਸਮੂਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਵੈਕਸੀਨ ਨੂੰ ਕ੍ਰਮਵਾਰ ਹੈਥਲ ਕੇਅਰ ਕਾਰਕੁਨਾਂ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੂੰ ਸਮੂਹ-1 ਵਿਚ ਸ਼ਾਮਿਲ ਕੀਤਾ ਹੈ, ਉਨ੍ਹਾਂ ਵਿਚ ਸਿਹਤ ਕਰਮਚਾਰੀਆਂ (ਡਾਕਟਰ, ਨਰਸ, ਏਐਨਐਮ, ਫਾਰਮਾਸਿਸਟ, ਸਵੀਪਰ, ਲੈਬ ਤਕਨੀਸ਼ਿਅਨ, ਹੈਲਪਰ, ਆਸ਼ਾ ਤੇ ਆਂਗਨਵਾੜੀ ਕਾਰਕੁਨ ਆਦਿ) ਸ਼ਾਮਿਲ ਹਨ। ਇਸ ਤਰ੍ਹਾਂ ਜਿੰਨ੍ਹਾਂ ਲੋਕਾਂ ਨੂੰ ਸਮੂਹ-2 ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਨਗਰ ਪਾਲਿਕਾ ਅਤੇ ਸਫਾਈ ਕਰਚਮਾਰੀ, ਰਾਜ ਅਤੇ ਕੇਂਦਰੀ ਪੁਲਿਸ ਬਲ, ਨਾਗਰਿਕ ਸੁਰੱਖਿਆ, ਜੇਲ ਕਰਮਚਾਰੀ ਅਤੇ ਹਥਿਆਰਬੰਦ ਕਰਮਚਾਰੀ ਸ਼ਾਮਿਲ ਹਨ। ਹੁਣ ਮਾਲੀਆ ਕਰਮਚਾਰੀਆਂ ਨੂੰ ਇਸ ਵਿਚ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ 50 ਸਾਲ ਤੋਂ ਉੱਪਰ ਦੀ ਆਬਾਦੀ ਨੂੰ ਸਮੂਹ 3 ਵਿਚ ਸ਼ਾਮਿਲ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਣ ਪ੍ਰੋਗ੍ਰਾਮ ਦੇ ਸੁਚਾਰੂ, ਪ੍ਰਭਾਵੀ ਅਤੇ ਟੀਚਾ ਆਧਾਰਿਤ ਲਾਗੂਕਰਨ ਨੂੰ ਯਕੀਨੀ ਕਰਨ ਲਈ ਲਾਭਕਾਰੀਆਂ ਨੂੰ ਡਿਜੀਟਲ ਪਲੇਟਫਾਰਮ ਵਿਚ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਪ੍ਰੋਗ੍ਰਾਮ ਦੇ ਸਫਲ ਲਾਗੂਕਰਨ ਲਈ ਹੈਥਲ ਕੇਅਰ ਕਾਰਕੁਨ ਅਤੇ ਸਿਹਤ ਸਹੂਲਤਾਂ ਨੂੰ ਕੋਬਿਨ ਪੋਟਰਲ ‘ਤੇ ਰਜਿਸਟਰਡ ਕੀਤਾ ਗਿਆ ਹੈ। ਇਸ ਵਿਚ ਲਗਭਗ 2 ਲੱਖ ਸਿਹਤ ਕਰਚਮਾਰੀ, 5044 ਵੈਕਸੀਨੇਟਰ, 765 ਜਨਸਿਹਤ ਸਹੂਲਤਾਂ, 3634 ਨਿੱਜੀ ਸਿਹਤ ਸਹੂਲਤਾਂ, 18921 ਸੈਸ਼ਨ ਥਾਂ ਅਤੇ 1005 ਓਵਜਰਵ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਕੋਵਿਡ 19 ਵੈਕਸੀਨ ਨੂੰ ਸਟੋਰ ਕਰਨ ਲਈ ਹਰਿਆਣਾ ਵਿਚ ਯੋਗ ਕੋਲਡ ਚੈਨ ਉਪਲੱਬਧ ਹਨ। ਕੁਰੂਕਸ਼ੇਤਰ ਵਿਚ ਇਕ ਸੂਬਾ ਪੱਧਰੀ ਵੈਕਸੀਨ ਸਟੋਰ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ, ਹਿਸਾਰ, ਰੋਹਤਕ, ਕੁਰੂਕਸ਼ੇਤਰ ਅਤੇ ਗੁਰੂਗ੍ਰਾਮ ਵਿਚ ਚਾਰ ਖੇਤਰੀ ਪੱਧਰ ਦੇ ਸਟੋਰ ਸਥਾਪਿਤ ਕੀਤੇ ਹਨ। ਨਾਲ ਹੀ, 22 ਵੈਕਸੀਨ ਸਟੋਰ (ਹਰੇਕ ਜਿਲੇ ਵਿਚ ਇਕ) ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੇ ਹਰਿਆਣਾ ਵਿਚ 5959 ਕੋਲਡ ਚੈਨ ਪੁਆਇੰਟਾਂ ਵਿਚ ਵੈਕਸੀਨ ਲਿਆਉਣ ਲਈ 22 ਇੰਸੂਲੇਟੇਡ ਵੈਕਸੀਨ ਵੈਨ ਦੀ ਵਿਵਸਥਾ ਵੀ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਕੋਰੋਨਾ ਦੇ ਰੋਗੀਆਂ ਦੇ ਇਲਾਜ ਲਈ ਯੋਗ ਕੋਵਿਡ ਹਸਪਤਾਲ ਹਨ ਅਤੇ ਸਾਰੇ ਹਸਪਤਾਲ ਆਕਸੀਜਨ ਬੈਡ, ਆਈਸੀਯੂ ਬੈਡ, ਵੇਂਟਿਲੇਟਰ ਨਾਲ ਲੈਂਸ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਦੀ ਮਦਦ ਲਈ 1075 ਹੈਲਪਲਾਇਨ ਵੀ ਸਥਾਪਿਤ ਕੀਤੀ ਹੈ। ਉਨ੍ਹਾਂ ਜੋਰ ਦਿੰਦੇ ਹੋਏ ਕਿਹਾ ਕਿ ਅੱਜ ਹਰਿਆਣਾ ਵਿਚ ਰਿਕਵਰੀ ਰੇਟ 98 ਫੀਸਦੀ ਤੋਂ ਵੱਧ ਹੈ ਅਤੇ ਮੌਤ ਦਰ ਲਗਭਗ 1 ਫੀਸਦੀ ਹੈ, ਜੋ ਜ਼ਿਆਦਾਤਰ ਸੂਬਿਆਂ ਦੀ ਤੁਲਨਾ ਵਿਚ ਬਹੁਤ ਘੱਟ ਹੈ।ਹਰਿਆਣਾ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਸਰੋਜ ਬਾਲਾ ਪਹਿਲੀ ਹੈਥਲਕੇਅਰ ਕਰਮਚਾਰੀ ਸੀ, ਜਿੰਨ੍ਹਾਂ ਦਾ ਪੰਚਕੂਲਾ ਦੇ ਸੈਕਟਰ 4 ਸਥਿਤ ਸਰਕਾਰੀ ਡਿਸਪੈਂਸਰੀ ਵਿਚ ਸਫਲਤਾ ਨਾਲ ਟੀਕਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਸੂਰਜਭਾਨ ਕੰਬੋਜ, ਸਿਹਤ ਸੇਵਾਵਾਂ ਵਿਭਾਗ ਦੀ ਵਧੀਕ ਡਾਇਰੈਕਟਰ ਜਨਰਲ ਡਾ. ਵੀਨਾ ਸਿੰਘ, ਹਰਿਆਣਾ ਕੌਮੀ ਸਿਹਤ ਮਿਸ਼ਨ ਦੇ ਡਾਇਰੈਕਟਰ ਡਾ. ਵੀ.ਕੇ.ਬਾਂਸਲ, ਪੰਚਕੂਲ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਅਤੇ ਰਾਜ ਪ੍ਰਤੀਰੱਖਿਆ ਅਧਿਕਾਰੀ ਡਾ. ਵੀਰੇਂਦਰ ਅਹਲਾਵਤ ਉਨ੍ਹਾਂ ਵਿਚ ਸ਼ਾਮਿਲ ਹਨ, ਜੋ ਟੀਕਾਕਰਣ ਲਈ ਅੱਗੇ ਆਏ ਅਤੇ ਟੀਕਾਕਰਣ ਪ੍ਰਤੀ ਸੂਬੇ ਦੇ ਹੋਰ ਲੋਕਾਂ ਵਿਚ ਭਰੋਸਾ ਜਗਾਉਣ ਲਈ ਇੰਨ੍ਹਾਂ ਨੇ ਖੁਦ ਨੂੰ ਟੀਕਾ ਲਗਾਇਆ।