ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਆਬਕਾਰੀ ਤੇ ਕਰਾਧਾਨ ਵਿਭਾਗ ਲਈ ਜੀਐਸਟੀ-ਪੀਵੀ ਐਪਲੀਕੇਸ਼ਨ ਦਾ ਪ੍ਰੋਟੋਟਾਇਪ ਲਾਂਚ ਕੀਤਾ। ਇਸ ਐਪ ਰਾਹੀਂ ਆਬਕਾਰੀ ਤੇ ਕਰਾਧਾਨ ਵਿਭਾਗ ਸਾਰੇ ਟੈਕਸ ਇੰਸਪੈਕਟਰ ਆਪਣੇ ਸਮਾਰਟ ਫੋਨ ਤੋਂ ਟੈਕਸਦਾਤਾਵਾਂ ਦੇ ਕੰਪਲੈਕਸ ਦਾ ਫਿਜੀਕਲ ਤਸਦੀਕ ਕਰਨਗੇ। ਇਸ ਮੌਕੇ ਤੇ ਹਰਿਆਣਾ ਦੇ ਆਬਕਾਰੀ ਤੇ ਕਰਾਧਾਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਕਮਿਸ਼ਰਨਸ਼ੇਖਰ ਵਿਦਿਆਰਥੀ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ। ਡਿਪਟੀ ਮੁੱਖ ਮੰਤਰੀ ਨੇ ਐਪ ਲਾਂਚ ਕਰਨ ਤੋਂ ਬਾਅਦ ਦਸਿਆ ਕਿ ਇਹ ਐਪ ਉਨ੍ਹਾਂ ਫਰਜੀ ਫਰਮਾਂ ਦਾ ਜਲਦ ਪਤਾ ਲਗਾਉਣ ਵਿਚ ਮਦਦ ਕਰੇਗੀ, ਜੋ ਗਲਤ ਇਨਪੁਟ ਟੈਕਸ ਕ੍ਰੈਡਿਟ ਪਾਸ ਕਰਦੀ ਹੈ। ਇਸ ਤੋਂ ਇਲਾਵਾ, ਇਹ ਐਪ ਟੈਕਸ ਦੇ ਰਜਿਸਟਰੇਸ਼ਨ ਵਿਚ ਸਹਾਇਕ ਹੋਵੇਗੀ, ਜਿਸ ਨਾਲ ਵਿਭਾਗ ਦੇ ਸਮੇਂ ਅਤੇ ਸੋਮੀਆਂ ਦੀ ਬਚਤ ਹੋਵੇਗੀ।ਉਨ੍ਹਾਂ ਦਸਿਆ ਕਿ ਫਿਲਹਾਲ ਟੈਕਸ ਇੰਸਪੈਕਟਰਾਂ ਨੂੰ ਕਿਸੇ ਫਰਮ ਵਿਚ ਜਾ ਕੇ ਉੱਥੇ ਦਸਤਾਵੇਜ ਲੈਕੇ ਮੈਨਯੂਅਲ ਰਿਕਾਰਡ ਕਰਨਾ ਪੈਂਦਾ ਹੈ, ਜਿਸ ਨਾਲ ਕੋਈ ਵਾਰ ਗਲਤ ਅਤੇ ਅਸੰਗਤ ਡਾਟਾ ਭਰਨ ਦੀ ਸ਼ਿਕਾਇਤ ਮਿਲਦੀ ਹੈ, ਜਦੋਂ ਕਿ ਇਸ ਐਪ ਰਾਹੀਂ ਪੂਰੀ ਪ੍ਰਕ੍ਰਿਆ ਆਟੋਮੈਟਿਕ ਹੋਵੇਗੀ ਅਤੇ ਟੈਕਸ ਇੰਸਪੈਕਟਰ ਆਪਣਾ ਡਾਟਾ ਸਿੱਧਾ ਫੀਡ ਕਰ ਸਕਦੇ ਹਨ।ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਫੀਡਲ ਵਿਚ ਫਰਮ ਦਾ ਮੌਕੇ ਤੇ ਜਾਂਚ ਕੀਤੇ ਜਾਣ ਤੋਂ ਪਹਿਲਾਂ ਟੈਕਸ ਇੰਸਪੈਕਟਰਾਂ ਕੋਲ ਤਸਦੀਕ ਲਈ ਟੈਕਸ ਦੇ ਮਾਮਲਿਆਂ ਨੂੰ ਸੇਵ ਦਾ ਵਿਕਲਪ ਹੋਵੇਗਾ, ਤਾਂ ਜੋ ਅਸਲ ਜਾਂਚ ਤੋਂ ਬਾਅਦ ਤਸਦੀਕ ਕੀਤਾ ਜਾ ਸਕੇ।ਉਨ੍ਹਾਂ ਦਸਿਆ ਕਿ ਪਹਿਲਾਂ ਕੁਝ ਟੈਕਸ ਇੰਸਪੈਕਟਰ ਮੌਕੇ ਤੇ ਜਾਣ ਦੀ ਥਾਂ ਦਫਤਰ ਵਿਚ ਬੈਠ-ਬੈਠੇ ਹੀ ਟੈਕਸਦਾਤਾਵਾਂ ਦੇ ਇੰਦਰਾਜਾਂ ਨੂੰ ਭਰ ਦਿੰਦੇ ਸਨ, ਪਰ ਹੁਣ ਇਸ ਐਪ ਰਾਹੀਂ ਉਸ ਨੂੰ ਭਰਨ ਲਈ ਫਰਮ ਵਿਚ ਜਾਣਾ ਪਏਗਾ। ਜਦੋਂ ਟੈਕਸ ਇੰਸਪੈਕਟਰ ਫਿਜੀਕਲ ਤਸਦੀਕ ਕਰਨ ਜਾਵੇਗਾ ਤਾਂ ਉਸ ਸਮੇਂ ਐਪ ਆਟੋਮੈਟਿਕ ਜੀਪੀਐਸ ਥਾਂ ਅਤੇ ਫਰਮ ਦੀ ਕੰਪਲੈਕਸ ਦੀ ਤਸਵੀਰਾਂ ਲੈ ਲੇਵੇਗਾ। ਇੰਨ੍ਹਾਂ ਸਿਸਟਮ ਵਿਚ ਮੈਨਯੂਅਲ ਫੀਡ ਕਰਨ ਦੀ ਲੋਂੜ ਨਹੀਂ ਹੋਵੇਗੀ।ਸ੍ਰੀ ਦੁਸ਼ਯੰਤ ਚੌਟਾਲਾ ਨੇ ਇਹ ਵੀ ਦਸਿਆ ਕਿ ਟੈਕਸ ਇੰਸਪੈਕਟਰ ਕਿਸੇ ਵੀ ਫਰਮ ਦਾ ਰਜਿਸਟਰੇਸ਼ਨ ਵੇਰਵਾ ਵੇਖ ਸਕੇਗਾ ਅਤੇ ਮੋਬਾਇਲ ਐਪ ਰਾਹੀਂ ਐਥੋਰਾਇਜ ਨੁਮਾਇੰਦਿਆਂ ਨਾਲ ਸੰਪਰਕ ਕਰ ਸਕਦੇ ਹਨ।ਇਸ ਵਿਚ ਇਹ ਵੀ ਖਾਸ ਗੱਲ ਹੈ ਕਿ ਟੈਕਸ ਇੰਸਪੈਕਟਰ ਫਰਮ ਦੇ ਕੰਪਲੈਕਸ ਦੇ ਫੋਟੋ ਅਤੇ ਫੋਟੋ ਅਤੇ ਸਬੰਧਤ ਦਸਤਾਵੇਜ ਗਵਾਹ ਦੋਵਾਂ ਨੂੰ ਕੈਪਚਰ ਕਰਨ ਲਈ ਆਪਣੇ ਮੋਬਾਇਲ ਕੈਮਰੇ ਦੀ ਵਰਤੋਂ ਕਰਨ ਵਿਚ ਸਮੱਰਥ ਹੋਵੇਗਾ।ਟੈਕਸ ਇੰਸਪੈਕਟਰ ਫਿਜੀਕਲ ਤਸਦੀਕ ਦੇ ਸਮੇਂ ਕਾਮਨ ਪੋਟਰਲ ਤੇ ਅਪਲੋਡ ਕੀਤੇ ਗਏ ਦਸਤਾਵੇਜਾਂ ਨੂੰ ਵੇਖ ਸਕਣਗੇ ਅਤੇ ਤਸਦੀਕ ਕਰ ਸਕਣਗੇ।