ਫਿਰੋਜ਼ਪੁਰ, 31 ਮਈ 2020 : ਕਿਸਾਨਾਂ ਦੇ ਕਰਜਾ ਮਾਫੀ ਦੇ ਵਾਅਦੇ ਤੋਂ ਭੱਜੀ ਕੈਪਟਨ ਸਰਕਾਰ ਸਿਰਫ ਆਪਿਸ ਵਿੱਚ ਰੁੱਸਣ ਮਨਾਉਣ, ਸ਼ਰਾਬ, ਰੇਤਾ ,ਦਵਾਈਆਂ, ਅਤੇ ਨਕਲੀ ਬੀਜਾਂ ਵਿੱਚ ਕੀਤੇ ਅਰਬਾਂ ਰੁਪਏ ਦੇ ਘਪਲਿਆਂ ਨੂੰ ਛਪਾਉਣ ‘ਚ ਮਸ਼ਰੂਫ ਹੋ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ‘ਤੇ ਤੁੱਲੀ ਹੋਈ ਹੈ ,ਜਿਸ ਦਾ ਸਿੱਧਾ ਪ੍ਰਮਾਣ ਇਹਨਾਂ ਦਿਨਾਂ ‘ਚ ਕਿਸਾਨਾਂ ਵਲੋ ਝੋਨੇ ਦੀ ਕੀਤੀ ਜਾ ਰਹੀ ਸਿੱਧੀ ਬਿਜਾਈ ਅਤੇ ਨਰਮੇ ਦੀ ਬਿਜਾਈ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ।
ਇਸ ਸਬੰਧੀ ਸਰਕਾਰ ਦਾ ਧਿਆਨ ਦਿਵਾਉਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਪੰਜਾਬ ਦਾ ਕਿਸਾਨ ਆਪਣੀ ਮਿਹਨਤ ਸਦਕਾ ਪੂਰੇ ਭਾਰਤ ਦੀ ਅਨਾਜ ਪੈਦਾਵਾਰ ‘ਚ ਸਭ ਤੋ ਵੱਧ ਆਪਣਾ ਯੋਗਦਾਨ ਪਾਉਂਦਾ ਹੈ ,ਉਥੇ ਪੰਜਾਬ ਦੇ ਕਿਸਾਨ ਭਰਾਵਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਸਾਡੇ ਕੁਦਰਤੀ ਸੋਮੇ ਪਾਣੀ ਦੀ ਵੀ ਬਚਤ ਹੋਵੇਗੀ ਉਥੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੀ ਰਾਹਤ ਮਿਲੇਗੀ। ਪਰ ਮੌਜ਼ੂਦਾ ਪੰਜਾਬ ਸਰਕਾਰ ਇਸ ਫੈਸਲੇ ਨੂੰ ਫੇਲ ਕਰਨ ਦੇ ਰੌਂਅ ਵਿੱਚ ਨਜਰ ਆ ਰਹੀ ਲਗਦੀ ਹੈ।
ਬਰਾੜ ਨੇ ਆਖਿਆ ਕਿ ਇਸ ਬਿਜਾਈ ਨੂੰ ਕਰਨ ਕਰਨ ਵਾਸਤੇ ਜਮੀਨ ਨੂੰ ਵੱਤਰ ਕਰਨਾ ਜਰੂਰੀ ਹੈ ਪਰ ਬਿਜਲੀ ਸਪਲਾਈ ਵਿਚ 48 ਘੰਟੇ ਦੇ ਕੱਟ ਲਾਏ ਜਾ ਰਹੇ ਹਨ ਜਿਸ ਕਾਰਨ ਇਹ ਬਿਜਾਈ ਪਛੜ ਰਹੀ ਹੈ। ਉਹਨਾਂ ਕਿਹਾ ਕਿ ਏਸੇ ਤਰ੍ਹਾਂ ਹੀ ਨਰਮਾ ਕਪਾਹ ਬੀਜਣ ਵਾਲੀ ਪੱਟੀ ‘ਚ ਵੀ ਨਹਿਰੀ ਪਾਣੀ ਦੀ ਸਪਲਾਈ ਵੀ ਚਾਲੂ ਨਹੀ ਕੀਤੀ ਗਈ ,ਜਿਥੇ ਕਿਸਾਨ ਸਰਕਾਰ ਦੇ ਇਸ ਮਾਰੂ ਰਵਈਏ ਤੋ ਬੇਹੱਦ ਦੁੱਖੀ ਨਜਰ ਆ ਰਿਹਾ ਹੈ ,ਉਥੇ ਸਰਕਾਰ ਦੁਆਰਾ ਕਿਸਾਨਾਂ ਤੋ ਟਿਊਬਵੈਂਲ ਬਿੱਲ ਵਸੂਲਣ ਦੀ ਕੀਤੀ ਤਿਆਰੀ ਦੇ ਵਿਰੋਧ ਵਿੱਚ ਸ਼ਰੋਮਣੀ ਅਕਾਲੀ ਦਲ ਵਲੋ ਸ਼ੰਘਰਸ਼ ਦਾ ਐਲਾਨ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਕਿਸੇ ਕੀਮਤ ‘ਤੇ ਟਿਉਬਵੈਲਾਂ ਦੇ ਬਿੱਲ ਨਹੀਂ ਲੱਗਣ ਦੇਵਾਂਗੇ। ਉਹਨਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਤਾ ਜੋ ਕਿਸਾਨ ਜਨਰੇਟਰਾਂ ‘ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇਹ ਬਿਜਾਈ ਕਰਨ ਤੋ ਬਚ ਸਕਣ।