ਸ੍ਰੀਨਗਰ, 16 ਦਸੰਬਰ, 2024: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਈ ਵੀ ਐਮ ਦੇ ਮਾਮਲੇ ’ਤੇ ਕਾਂਗਰਸ ਨੂੰ ਵੱਡੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਈ ਵੀ ਐਮ ਖਿਲਾਫ ਸ਼ਿਕਾਇਤਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਚੋਣ ਪ੍ਰਣਾਲੀ ’ਤੇ ਕਾਂਗਰਸ ਨੂੰ ਭਰੋਸਾ ਨਹੀਂ ਤਾਂ ਉਹ ਚੋਣਾਂ ਲੜਨੀਆਂ ਛੱਡ ਦੇਵੇ। ਉਹਨਾਂ ਕਿਹਾ ਕਿ ਜੇਕਰ ਜਿੱਤ ਗਏ ਤਾਂ ਜਸ਼ਨ ਅਤੇ ਹਾਰ ਗਏ ਤਾਂ ਈ ਵੀ ਐਮ ਖਿਲਾਫ ਸ਼ਿਕਾਇਤ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚਲ ਸਕਦੀਆਂ।