ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ 16 ਜਨਵਰੀ ਤੋਂ ਵੈਕਸੀਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੇ ਤਹਿਤ ਸੂਬੇ ਦੇ ਤਿੰਨ ਵਰਗਾਂ ਦੇ ਕਰੀਬ 67 ਲੱਖ ਲੋਕਾਂ ਨੂੰ ਕੋਵਿਡ 19 ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।ਸ੍ਰੀ ਵਿਜ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਹਰਿਆਣਾ ਸਰਕਾਰ ਵੱਲੋਂ ਹੈਥਲਕੇਅਰ ਕਾਰਕੁਨਾਂ, ਫਰੰਟਲਾਈਨ ਕਾਰਕੁਨ, 50 ਸਾਲ ਤੋਂ ਵੱਧ ਉਮਰ ਦੇ ਸਾਰੇ ਲੋੋਕਾਂ ਅਤੇ 50 ਤੋਂ ਘੱਟ ਉਮਰ ਦੇ ਸ਼ੂਗਰ, ਹਾਟ ਆਦਿ ਵਰਗੀ ਗੰਭੀਰ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਇੰਨ੍ਹਾਂ ਵਿਚ ਹਰਿਆਣਾ ਦੇ ਹੈਥਲ ਕੇਅਰ ਕਾਰਕੁਨਾਂ ਦੀ ਗਿਣਤੀ 2 ਲੱਖ ਹੋਵੇਗੀ, ਜਦੋਂ ਕਿ ਫਰੰਟ ਲਾਇਨ ‘ਤੇ ਕੰਮ ਕਰਨ ਵਾਲੇ ਕਾਰਕੁਨ ਲਗਭਗ 4.50 ਲੱਖ ਹੋਣਗੇ। ਫਰੰਟਲਾਇਨ ਕਾਰਕੁਨਾਂ ਵਿਚ ਨਿਗਮ ਕਰਚਮਾਰੀ, ਸਫਾਈ ਕਰਮਚਾਰੀ, ਪੁਲਿਸ, ਸਿਵਲ ਡਿਫੈਂਸ ਦੇ ਕਰਮਚਾਰੀ, ਜੇਲ ਦਾ ਅਮਲਾ ਅਤੇ ਮਾਲੀਆ ਵਿਭਾਗ ਦੇ ਕਰਮਚਾਰੀ ਸ਼ਾਮਿਲ ਹੋਣਗੇ। ਇਸ ਤਰ੍ਹਾਂ, 50 ਸਾਲ ਤੋਂ ਵੱਧ ਲੋਕਾਂ ਦੀ ਗਿਣਤੀ 58 ਲੱਖ ਹੋਵੇਗੀ, ਜਦੋਂ ਕਿ 50 ਸਾਲ ਤੋਂ ਘੱਟ ਉਮਰ ਦੀ ਹੋਰ ਬਿਮਾਰੀਆਂ ਤੋਂ ਪੀੜਿਤ ਕਰੀਬ ਸਵਾ ਦੋ ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।ਸਿਹਤ ਮੰਤਰੀ ਨੇ ਦਸਿਆ ਕਿ 16 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਇਸ ਟੀਕਾ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਹੈਲਥ ਕਾਰਕੁਨ ਨੂੰ ਵੈਕਸੀਨੇਸ਼ਨ ਲਈ ਹਰਿਆਣਾ ਵਿਚ 107 ਸੈਸ਼ਨ ਸਾਇਟ ਰਹੇਗੀ, ਜਿੰਨ੍ਹਾਂ ਨੂੰ ਬਾਅਦ ਵੱਧਾ ਕੇ 700 ਕੀਤਾ ਜਾਵੇਗਾ। ਇੰਨ੍ਹਾਂ ਸਾਇਟਾਂ ‘ਤੇ ਸੂਬੇ ਦੇ ਕਰੀਬ 2 ਲੱਖ ਹੈਥਲ ਕਾਰਕੁਨਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਹੋਵੇਗਾ। ਇਸ ਲਈ 5044 ਵੈਕਸੀਨੇਟਰ ਨੇ ਖੁਦ ਨੂੰ ਕੋ-ਵਿਨ ‘ਤੇ ਰਜਿਸਟਰ ਕੀਤਾ ਹੈ। ਇਸ ਤਰ੍ਹਾਂ, 765 ਜਨ ਸਿਹਤ ਸਹੂਲਤਾਂ, 3634 ਪ੍ਰਾਇਵੇਟ ਹੈਥਲ ਫੈਸਿਲਿਟੀ ਦਾ ਰਜਿਸਟਰੇਸ਼ਨ ਹੋਇਆ ਹੈ। ਅਜਿਹੇ ਹੀ 1005 ਸੁਪਰਵਾਇਜਰ ਅਤੇ 18921 ਸੋਸ਼ਲ ਸਾਈਟਾਂ ਕੋ-ਵਿਨ ‘ਤੇ ਰਜਿਸਟਰੇਸ਼ਨ ਹੋਇਆ ਹੈ।ਸ੍ਰੀ ਵਿਜ ਨੇ ਦਸਿਆ ਕਿ ਸੂਬੇ ਵਿਚ ਕੋਲਡ ਚੈਨ ਨੂੰ ਕਾਇਮ ਰੱਖਣ ਦੀ ਯੋਗ ਵਿਵਸਥਾ ਹੈ। ਕੋਵਿਡ 19 ਦੀ ਵੈਕਸੀਨ ਨੂੰ ਲੋਕਾਂ ਤਕ ਪਹੁੰਚਾਉਣ ਲਈ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਇਕ ਸੂਬਾ ਪੱਧਰੀ ਵੈਕਸੀਨ ਸਟੋਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਿਸਾਰ, ਗੁਰੂਗ੍ਰਾਮ, ਰੋਹਤਕ ਅਤੇ ਕੁਰੂਕਸ਼ੇਤਰ ਵਿਚ ਖੇਤਰੀ ਵੈਕਸੀਨ ਸੈਂਟਰ ਰਹਿਣਗੇ। ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਜਿਲਾ ਵੈਕਸੀਨ ਸਟੋਰ ਹੋਣਗੇ, ਇੰਨ੍ਹਾਂ ਹੀ ਨਹੀਂ ਹਰਿਆਣਾ ਦੇ ਮੁੱਢਲੇ ਸਿਹਤ ਕੇਂਦਰ ਪੱਧਰ ਤਕ 6959 ਕੋਲਡ ਚੈਨ ਪੁਆਇੰਟ ਬਣਾਏ ਗਏ ਹਨ। ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿਚ 22 ਇੰਸੂਲੇਟੇਡ ਵੈਕਸੀਨ ਵੈਨ ਮਹੁੱਇਆ ਰਹੇਗੀ ਅਤੇ ਕੋਵਿਡ 19 ਲਈ ਸੂਖਮ ਯੋਜਨਾ ਤਿਆਰ ਕੀਤੀ ਗਈ ਹੈ ਜੋ ਕਿ ਸਾਰੇ ਜਿਲ੍ਹਿਆਂ ਵਿਚ ਭੇਜੀ ਜਾਵੇਗੀ।