ਚੰਡੀਗੜ੍ਹ – ਗੁੜ ਅਤੇ ਸ਼ਕੱਰ ਦੀ ਵੱਧਦੀ ਮੰਗ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਪਹਿਲੀ ਵਾਰ ਸਹਿਕਾਰੀ ਖੰਡ ਮਿਲਾਂ ਵਿਚ ਇੰਨ੍ਹਾਂ ਦਾ ਉਤਪਾਦਨ ਸ਼ੁਰੂ ਕੀਤਾ ਹੈ। ਸਹਿਕਾਰੀ ਖੰਡ ਮਿਲ, ਮਹਿਮ ਨੇ ਸੱਭ ਤੋਂ ਪਹਿਲਾਂ ਗੁਡ ਅਤੇ ਸ਼ਕੱਰ ਦਾ ਉਤਪਾਦਨ ਅਤੇ ਵਿਕਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਕੈਥਲ ਅਤੇ ਪਲਵਲ ਦੀ ਸਹਿਕਾਰੀ ਖੰਡ ਮਿਲਾਂ ਵਿਚ ਵੀ ਇਸ ਹਫਤੇ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ।ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਤਿਨਾਂ ਮਿਲਾਂ ਵਿਚੋਂ ਹਰੇਕ ਖੰਡ ਮਿਲ ਰੋਜਾਨਾ ਵਿਚ 100 ਤੋਂ 150 ਕੁਇੰਟਲ ਗੁੜ ਅਤੇ ਸ਼ਕੱਰ ਦਾ ਉਤਪਾਦਨ ਕਰੇਗੀ। ਸਾਦੇ ਅਤੇ ਮਸਾਲੇ ਵਾਲੇ ਗੁੜ ਨੂੰ ਇਕ ਕਿਲੋਗ੍ਰਾਮ ਤੋਂ ਲੈ ਕੇ 10 ਕਿਲੋਗ੍ਰਾਮ ਤਕ ਦੀ ਪੈਕਿੰਗ ਵਿਚ ਵਿਕਰੀ ਲਈ ਮਹੁੱਇਆ ਕਰਵਾਇਆ ਜਾਵੇਗਾ। ਮਸਾਲੇ ਵਾਲੇ ਗੁੜ ਵਿਚ ਇਲਾਇਚੀ, ਸੌਂਫ, ਕਾਲੀ ਮਿਰਚ, ਮੂੰਗਫਲੀ ਅਤੇ ਦੇਸੀ ਨਾਰਿਅਲ ਵਰਗੀ ਸਮੱਗਰੀ ਸ਼ਾਮਿਲ ਹੋਵੇਗੀ।ਉਨ੍ਹਾਂ ਦਸਿਆ ਕਿ ਪਾਇਲਟ ਆਧਾਰ ‘ਤੇ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਨਾਲ ਸਹਿਕਾਰੀ ਖੰਡ ਮਿਲਾਂ ਦਾ ਘਾਟਾ ਘੱਟ ਹੋਵੇਗਾ ਅਤੇ ਉਹ ਲਾਭ ਕਮਾਉਣਗੇ। ਨਾਲ ਹੀ, ਸੂਬੇ ਦੇ ਲੋਕਾਂ ਨੂੰ ਖੰਡ ਦੀ ਥਾਂ ਚੰਗੀ ਗੁਣਵੱਤਾ ਵਾਲੇ ਕੁਦਰਤੀ ਵਿਕਲਪਾਂ ਦੀ ਉਪਲੱਬਧਤਾ ਹੋਣ ਨਾਲ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਪਰਿਯੋਜਨਾ ਨੂੰ ਚੰਗੀ ਸਫਲਤਾ ਮਿਲੀ ਤਾਂ ਹੋਰ ਸਹਿਕਾਰੀ ਖੰਡ ਮਿਲਾਂ ਵਿਚ ਵੀ ਗੁੜ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਸਹਿਕਾਰੀ ਖੰਡ ਮਿਲ, ਮਹਿਮ ਦੇ ਪ੍ਰਬੰਧ ਨਿਦੇਸ਼ਕ ਜਗਦੀਪ ਸਿੰਘ ਨੇ ਕਿਹਾ ਕਿ ਮਿਲ ਦੇ ਫੈਕਟਰੀ ਆਊਟਲੇਟ ‘ਤੇ ਟਰਾਇਲ ਆਧਾਰ ‘ਤੇ ਆਮ ਗੁੜ ਅਤੇ ਸ਼ਕੱਰ ਦੀ ਵਿਕਰੀ ਸ਼ੁਰੂ ਕੀਤੀ ਸੀ। ਵੱਖ-ਵੱਖ ਮਸਾਲਿਆਂ ਅਤੇ ਵੱਖ-ਵੱਖ ਤਰ੍ਹਾਂ ਦੀ ਪੈਕੇਜਿੰਗ ਨਾਲ ਉਤਪਾਦ ਜਲਦ ਹੀ ਪੇਸ਼ ਕੀਤੇ ਜਾਣਗੇ।ਸਹਿਕਾਰੀ ਖੰਡ ਮਿਲ, ਕੈਥਲ ਦੀ ਪ੍ਰਬੰਧ ਨਿਦੇਸ਼ਕ ਪੂਜਾ ਛਾਨਵਰਿਆ ਅਤੇ ਸਹਿਕਾਰੀ ਖੰਡ ਮਿਲ, ਪਲਵਲ ਦੇ ਪ੍ਰਬੰਧ ਨਿਦੇਸ਼ਕ ਡਾ. ਨਰੇਸ਼ ਕੁਮਾਰ ਨੇ ਦਸਿਆ ਕਿ ਦੋਵਾਂ ਮਿਲਾਂ ਇਸ ਹਫਤੇ ਗੁੜ ਅਤੇ ਸ਼ਕੱਰ ਦਾ ਉਤਪਾਦਨ ਸ਼ੁਰੂ ਕਰੇਗੀ।