ਚੰਡੀਗੜ੍ਹ – ਹਰਿਆਣਾ ਵਿਚ ਕੋਵਿਡ-19 ਵੈਕਸੀਨ ਰੋਲ ਆਊਟ ਦਾ ਸਫਲ ਲਾਗੂ ਯਕੀਨੀ ਕਰਨ ਦੇ ਲਈ ਪੂਰੇ ਸੂਬੇ ਵਿਚ 7 ਜਨਵਰੀ, 2021 ਨੂੰ ਡਰਾਈ ਰਨ ਚਲਾਇਆ ਜਾਵੇਗਾ। ਸਾਰੇ ਜਿਲ੍ਹਿਆਂ ਵਿਚ 3 ਸ਼ਹਿਰੀ ਅਤੇ 3 ਗ੍ਰਾਮੀਣ ਸਥਾਨਾਂ ‘ਤੇ ਇਹ ਡਰਾਈ ਰਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਹੋਵੇਗਾ।ਮੁੱਖ ਸਕੱਤਰ ਵਿਜੈ ਵਰਧਨ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਆਯੋਜਿਤ ਕੋਵਿਡ-19 ਵੈਕਸੀਨ ਲਈ ਗਠਨ ਸਟੇਟ ਸਟੇਅਰਿੰਗ ਕਮੇਟੀ ਅਤੇ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਡਰਾਈ ਰਨ ਦੇ ਸਮੇਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕੀਤੀ ਜਾਵੇ। ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਬ੍ਰਿਟੇਨ ਤੋਂ ਆਏ ਲੋਕਾਂ ਵਿਚ ਪਾਏ ਗਏ ਕੋਵਿਡ-19 ਦੇ ਨਵੇਂ ਵਾਇਰਸ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਦੀ ਟ੍ਰੈਸਿੰਗ ਅਤੇ ਟੇਸਟਿੰਗ ਪ੍ਰਾਥਮਿਕਤਾ ਨਾਲ ਕੀਤੀ ਜਾਵੇ। ਨਾਲ ਹੀ, ਇੰਨ੍ਹਾਂ ਲੋਕਾਂ ਦੇ ਕੰਨਟੈਕਟ ਟ੍ਰੈਸਿੰਗ ਵੀ ਸਖਤੀ ਨਾਲ ਕੀਤੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ 7 ਜਨਵਰੀ, 2021 ਨੂੰ ਚਲਾਏ ਜਾਣ ਵਾਲੇ ਡਰਾਈ ਰਨ ਵਿਚ ਜਿਨ੍ਹਾਂ ਹੈਲਥਕੇਅਰ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਣਾ ਹੈ, ਉਨ੍ਹਾਂ ਦਾ ਸੰਪੂਰਣ ਵੇਰਵਾ ਸਾਫਟਵੇਅਰ ਵਿਚ ਦਰਜ ਹੋਣਾ ਜਰੂਰੀ ਹੈ।ਮੀਟਿੰਗ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਯੋਜਨਾ ਦੇ ਅਨੁਸਾਰ ਪੰਚਕੂਲਾ ਜਿਲੇ ਵਿਚ ਜਨਵਰੀ, 2021 ਨੂੰ ਡਰਾਈ ਰਨ ਚਲਾਇਆ ਗਿਆ ਸੀ। ਇਸੀ ਨੂੰ ਅੱਗੇ ਵਧਾਉਂਦੇ ਹੋਏ ਹੁਣ 7 ਜਨਵਰੀ ਨੂੰ ਪੂਰੇ ਸੂਬੇ ਵਿਚ ਡਰਾਈ ਰਨ ਚਲਾਇਆ ਜਾਵੇਗਾ, ਜਿਸ ਦਾ ਉਦੇਸ਼ ਕੋਵਿਡ-19 ਵੈਕਸੀਨ ਰੋਲ ਆਊਟ ਦੀ ਪੂਰੀ ਪ੍ਰਕ੍ਰਿਆ ਦਾ ਸ਼ੁਰੂ ਤੋਂ ਆਖੀਰ ਤਕ ਅਭਿਆਸ ਕਰਨਾ ਹੈ ਤਾਂ ਜੋ ਇਸ ਦੇ ਲਾਗੂ ਕਰਨ ਵਿਚ ਆਉਣ ਵਾਲੀਆਂ ਤਮਾਮ ਚਨੌਤੀਆਂ ਦੀ ਪਹਿਚਾਣ ਕੀਤੀ ਜਾ ਸਕੇ।ਸ੍ਰੀ ਅਰੋੜਾ ਨੇ ਦਸਿਆ ਕਿ ਵੱਧੀ ਹੋਈ ਸਮਰੱਥਾ ਵਾਲੇ ਰਾਜ ਦੇ ਮੌਜੂਦਾ ਸਰਵ ਵਿਆਪਕ ਟੀਕਾਕਰਣ ਪੋ੍ਰਗ੍ਰਾਮ ਦੇ ਪਲੇਟਫਾਰਮ ਦੀ ਵਰਤੋ ਕੋਵਿਡ-19 ਵੈਕਸੀਨ ਲਗਾਉਣ ਦੇ ਲਈ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਪੂਰੇ ਸਾਲ ਵਿਚ ਕਾਰਜਸ਼ੀਲ ਰੂਪ ਨਾਲ ਕਈ ਸਮੂਹਾਂ ਤੋਂ ਹੋਵੇਗੀ ਅਤੇ ਇਸ ਨੁੰ ਹੈਲਥ ਕੇਅਰ ਵਰਕਰਸ ਤੋਂ ਸ਼ੁਰੂ ਕੀਤਾ ਜਾਵੇਗਾ। ਸ਼੍ਰੇਣੀ-1 ਦੇ ਤਹਿਤ ਸਿਹਤ ਕਰਮਚਾਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਸ਼੍ਰੇਣੀ-2 ਦੇ ਤਹਿਤ ਪਾਲਿਕਾ ਅਤੇ ਸਫਾਈ ਕਾਰਜਕਰਤਾਵਾਂ, ਰਾਜ ਅਤੇ ਕੇਂਦਰੀ ਪੁਲਿਸ ਫੋਰਸ, ਸਿਵਲ ਡਿਫੈਂਸ ਅਤੇ ਆਰਮਡ ਫੋਰਸਾਂ ਅਤੇ ਮਾਲ ਅਧਿਕਾਰੀਆਂ ਜਿਵੇਂ ਫ੍ਰੰਟ ਲਾਇਨ ਕਾਰਜਕਰਤਾਵਾਂ ਦਾ ਟੀਕਾਕਰਣ ਕੀਤਾ ਜਾਵੇਗਾ। ਸ਼੍ਰੇਣੀ-3 ਦੇ ਤਹਿਤ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸ਼੍ਰੇਣੀ-4 ਵਿਚ 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ ਜੋ ਬੀਮਾਰ ਹੈ।ਕੌਮੀ ਸਿਹਤ ਮਿਸ਼ਨ (ਐਨਐਚਐਮ) ਹਰਿਆਣਾ ਦੇ ਮਿਸ਼ਨ ਨਿਦੇਸ਼ਕ ਪ੍ਰਭਜੋਤ ਸਿੰਘ ਨੇ ਹਿਸ ਮੌਕੇ ‘ਤੇ ਦਸਿਆ ਕਿ ਸੂਬੇ ਵਿਚ ਇਕ ਸਾਲ ਵਿਚ ਲਗਭਗ 67 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇੰਨ੍ਹਾਂ ਵਿਚ ਸਿਹਤ ਕਾਰਜਕਰਤਾ ਲਗਭਗ (2 ਲੱਖ), ਫਰੰਟ ਲਾਇਨ ਵਰਕਸ (4.5 ਲੱਖ), 5 ਸਾਲ ਦੀ ਉਮਰ ਤੋਂ ਉੱਪਰ ਦੀ ਅਬਾਦੀ (58 ਲੱਖ), 5 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕ ਜੋ ਬੀਮਾਰ (2.25 ਲੱਖ), ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਹਿਸ ਗਤੀਵਿਧੀ ਦੀ ਨਿਗਰਾਨੀ ਸਾਰੇ ਪੱਧਰਾਂ ‘ਤੇ ਕੀਤੀ ਜਾ ਰਹੀ ਹੈ ਅਤੇ ਸਮੱਗਰ ਲਾਗੂ ਕਰਨ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਕਿਸਮ ਦੀ ਚਿੰਤਾ ਜਾਂ ਸਮਸਿਆ ਦੀ ਪਹਿਚਾਣ ਕਰਨ ਲਈ ਹਰੇਕ ਸੈਸ਼ਨ ਸਾਇਟ ‘ਤੇ ਰਾਜ ਪੱਧਰ ਦੇ ਸੁਪਰਵਾਈਜਰਾਂ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ), ਯੂਨਾਈਟੇਡ ਨੈਸ਼ਨ ਡਿਵੈਪਮੈਂਟ ਪੋ੍ਰਗ੍ਰਾਮ ਦੀ ਖੇਤਰੀ ਟੀਮਾਂ ਸ਼ਾਮਿਲ ਹੋਣਗੀਆਂ।ਮੀਟਿੰਗ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਮਹਾਨਿਦੇਸ਼ਕ ਪ੍ਰਾਥਮਿਕ ਸਿਖਿਆ ਅਤੇ ਸਕੂਲ ਸਿਖਿਆ ਵਿਭਾਗ ਦੇ ਸਕੱਤਰ ਨਿਤਿਨ ਯਾਦਵ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਪੀ.ਸੀ.ਮੀਣਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ।