ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸੈਨੇਟਰ ਬੇਨ ਚੈਫਿਨ ਦੀ 60 ਸਾਲ ਦੀ ਉਮਰ ਵਿੱਚ ਕੋਰੋਨਾਂ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਸ਼ੁੱਕਰਵਾਰ 1 ਜਨਵਰੀ ਨੂੰ ਮੌਤ ਹੋ ਗਈ ਹੈ।ਬੇਨ ਦੇ ਦਫਤਰ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ 60 ਸਾਲਾ ਵਿਧਾਇਕ ਪਿਛਲੇ ਦੋ ਹਫ਼ਤਿਆਂ ਤੋਂ ਵੀ ਸੀ ਯੂ ਮੈਡੀਕਲ ਸੈਂਟਰ ਵਿੱਚ ਕੋਰੋਨਾਂ ਵਾਇਰਸ ਕਾਰਨ ਦਾਖਲ ਸੀ।ਬੇਨ ਜੋ ਕਿ ਇੱਕ ਪਸ਼ੂ ਪਾਲਕ ਅਤੇ ਵਕੀਲ ਸਨ, ਨੇ ਵਰਜੀਨੀਆ ਦੇ 38 ਵੇਂ ਜ਼ਿਲ੍ਹੇ ਦੀ ਸੇਵਾ ਕੀਤੀ।2014 ਵਿੱਚ ਸੈਨੇਟ ਵਿੱਚ ਆਉਣ ਤੋਂ ਪਹਿਲਾਂ ਉਹ 2013 ਵਿੱਚ ਰਾਜ ਦੇ ਹਾਊਸ ਆਫ ਡੈਲੀਗੇਟਸ ਲਈ ਚੁਣੇ ਗਏ ਸਨ।ਬੇਨ ਦੇ ਦਫਤਰ ਨੇ ਉਸਨੂੰ ਆਰਥਿਕ ਵਿਕਾਸ, ਵਰਜੀਨੀਅਨ ਲੋਕਾਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਅਤੇ ਲੋਕਾਂ ਲਈ ਨੌਕਰੀਆਂ ਦੀ ਵਕਾਲਤ ਕਰਨ ਵਾਲੇ ਸਮਰਥਕ ਵਜੋਂ ਯਾਦ ਕੀਤਾ।ਇਸ ਦੁਖਦਾਈ ਮੌਕੇ ‘ਤੇ ਸ਼ੋਗ ਪ੍ਰਗਟ ਕਰਦਿਆਂ, ਵਰਜੀਨੀਆ ਦੇ ਗਵਰਨਰ ਰਾਲਫ਼ ਨੌਰਥਮ ਨੇ ਵੀ ਚੈਫਿਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸਨੂੰ ਇੱਕ ਮਜ਼ਬੂਤ ਵਕੀਲ ਅਤੇ “ਚੰਗਾ ਆਦਮੀ” ਕਿਹਾ। ਬੇਨ ਆਪਣੇ ਪਿੱਛੇ ਆਪਣੀ ਮਾਂ, ਭੈਣ, ਪਤਨੀ, ਤਿੰਨ ਬੱਚੇ ਅਤੇ ਪੋਤੇ-ਪੋਤੀਆਂ ਛੱਡ ਗਏ ਹਨ।